ਤਰਨਤਾਰਨ : ਬਲਾਕ ਭਿਖੀਵਿੰਡ ਦੇ ਪਿੰਡ ਨਾਰਲੀ ਵਿਚ ਕਬਾੜੀਏ ਦੀ ਦੁਕਾਨ 'ਤੇ ਬੰਬਨੁਮਾ ਚੀਜ਼ ਫਟਣ ਨਾਲ ਦੋ ਦੀ ਮੌਤ ਹੋ ਗਈ। ਮੁਖਤਿਆਰ ਸਿੰਘ ਜੋ ਕਿ ਕਬਾੜ ਦਾ ਕੰਮ ਕਰਦਾ ਸੀ ਐਤਵਾਰ ਸਵੇਰੇ ਨਾਲਦੇ ਪਿੰਡਾਂ ਵਿਚੋਂ ਕੁਝ ਕਬਾੜ ਦਾ ਸਮਾਨ ਖਰੀਦ ਕੇ ਲਿਆਇਆ ਅਤੇ ਆਪਣੇ ਘਰ ਆ ਕੇ ਇਕ ਬੰਬ ਵਰਗੀ ਚੀਜ਼ ਨੂੰ ਤੋੜ ਕੇ ਉਸ 'ਚੋਂ ਸਿਲਵਰ ਬਾਹਰ ਕੱਡ ਰਿਹਾ ਕਿ ਅਚਾਨਕ ਉਸ ਵਿਚੋਂ ਵੱਡਾ ਧਮਾਕਾ ਹੋ ਗਿਆ। ਇਸ ਧਮਾਕੇ ਵਿਚ ਮੁਖਤਿਆਰ ਸਿੰਘ ਅਤੇ ਉਸਦੀ ਬੇਟੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕੇ ਇਸ ਦੀ ਆਵਾਜ਼ ਨੇੜਲੇ ਪਿੰਡਾਂ ਤੱਕ ਸੁਣਾਈ ਦਿੱਤੀ
ਥਾਣਾ ਖਾਲੜਾ ਦੇ ਐੱਸ. ਐੱਸ. ਓ. ਅਨੋਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਮੁਖਤਿਆਰ ਸਿੰਘ ਅਤੇ ਉਸਦੀ ਬੇਟੀ ਦੀ ਮੌਤ ਹੋ ਚੁੱਕੀ ਸੀ ਤੇ ਤਫਤੀਸ਼ ਤੋਂ ਪਤਾ ਲੱਗਾ ਹੈ ਕੇ ਕੋਈ ਬੰਬ ਵਰਗੀ ਚੀਜ਼ ਮੁਖਤਿਆਰ ਬਾਹਰੋਂ ਖਰੀਦ ਕੇ ਲਿਆਇਆ ਸੀ ਅਤੇ ਉਸਨੂੰ ਤੋੜ ਦੇ ਸਮੇਂ ਇਸ ਵਿਚ ਧਮਾਕਾ ਹੋ ਗਿਆ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਔਰਤ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਐਂਬੂਲੈਂਸ 'ਚ ਕਰਵਾਈ ਗਈ ਸੁਰੱਖਿਅਤ ਡਿਲੀਵਰੀ
NEXT STORY