ਝਬਾਲ, (ਲਾਲੂਘੁੰਮਣ, ਬਖਤਾਵਰ, ਨਰਿੰਦਰ)- ਇਲਾਕੇ 'ਚ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਦੀਆਂ ਲਗਾਤਾਰ ਮੋਟਰਾਂ ਤੋਂ ਕੇਬਲਾਂ ਚੋਰੀ ਹੋਣ ਦੀਆਂ ਹੋ ਰਹੀਆਂ ਵਾਰਦਾਤਾਂ ਸਬੰਧੀ ਅੱਜ ਇਲਾਕੇ ਦੇ ਕਿਸਾਨਾਂ ਨੇ ਆਪਣੇ ਪੱਧਰ 'ਤੇ ਕਾਰਵਾਈ ਕਰਦਿਆਂ ਅੱਡਾ ਝਬਾਲ ਵਿਖੇ ਇਕ ਕਬਾੜੀਏ ਦੀ ਦੁਕਾਨ 'ਚੋਂ ਵੱਡੇ ਪੱਧਰ 'ਤੇ ਮੋਟਰਾਂ ਦੀਆਂ ਕੱਟੀਆਂ ਕੇਬਲਾਂ ਤੇ ਹੋਰ ਸਰਕਾਰੀ ਕੇਬਲਾਂ ਦੇ ਪਏ ਬੰਡਲ ਮੌਕੇ 'ਤੇ ਫੜੇ ਤੇ ਸਬੰਧਤ ਕਬਾੜੀਏ ਨੂੰ ਫੜ ਕੇ ਪੁਲਸ ਹਵਾਲੇ ਕੀਤਾ, ਜਦਕਿ ਕੇਬਲਾਂ ਵੇਚਣ ਆਇਆ ਵਿਅਕਤੀ, ਜੋ ਨੇੜਲੇ ਪਿੰਡ ਦਾ ਹੀ ਦੱਸਿਆ ਜਾ ਰਿਹਾ ਹੈ, ਮੌਕੇ ਤੋਂ ਫਰਾਰ ਹੋ ਗਿਆ।
ਬਿਜਲੀ ਦੀਆਂ ਕੇਬਲਾਂ ਤੋਂ ਇਲਾਵਾ ਕਬਾੜੀਏ ਦੀ ਦੁਕਾਨ ਅੰਦਰੋਂ ਮੋਟਰਸਾਈਕਲਾਂ ਦੇ ਇੰਜਣ ਤੇ ਨੇੜਲੇ ਸ਼ੈਲਰ 'ਚੋਂ ਪਿਛਲੇ ਦਿਨੀਂ ਚੋਰੀ ਹੋਈਆਂ ਲਾਈਟਾਂ ਆਦਿ ਸਾਮਾਨ ਵੀ ਮਿਲਿਆ ਹੈ। ਮੌਕੇ 'ਤੇ ਹਾਜ਼ਰ ਕਲੱਬ ਪ੍ਰਧਾਨ ਬੰਟੀ ਸ਼ਰਮਾ, ਕਾਮਰੇਡ ਅਸ਼ੋਕ ਕੁਮਾਰ ਸੋਹਲ, ਦਰਸ਼ਨ ਸਿੰਘ ਬਘਿਆੜੀ ਤੇ ਫੁਲਵਿੰਦਰ ਸਿੰਘ ਟਿੱਪਾ ਬਘਿਆੜੀ ਆਦਿ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਰੋਜ਼ਾਨਾ ਹੀ ਮੋਟਰਾਂ ਤੇ ਪਿੰਡਾਂ 'ਚੋਂ ਰਾਤ ਸਮੇਂ ਬਿਜਲੀ ਦੀਆਂ ਕੇਬਲਾਂ ਚੋਰੀ ਹੋਣ ਦੀਆਂ ਵਾਰਦਾਤਾਂ ਤੋਂ ਕਿਸਾਨ ਕਾਫੀ ਪ੍ਰੇਸ਼ਾਨ ਸਨ, ਜਿਸ ਸਬੰਧੀ ਬਾਕਾਇਦਾ ਥਾਣਾ ਝਬਾਲ ਵਿਖੇ ਦਰਖਾਸਤਾਂ ਵੀ ਦਿੱਤੀਆਂ ਹਨ ਪਰ ਅੱਜ ਉਨ੍ਹਾਂ ਨੂੰ ਪਤਾ ਲੱਗਾ ਕਿ ਅਟਾਰੀ ਰੋਡ 'ਤੇ ਇਕ ਕਬਾੜੀਏ ਦੀ ਦੁਕਾਨ 'ਤੇ ਇਕ ਵਿਅਕਤੀ ਬਿਜਲੀ ਦੀਆਂ ਚੋਰੀ ਕੀਤੀਆਂ ਕੇਬਲਾਂ ਵੇਚ ਰਿਹਾ ਹੈ, ਜਦੋਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਉਥੇ ਕੇਬਲਾਂ ਚੋਰੀ ਕਰ ਕੇ ਵੇਚਣ ਵਾਲਾ ਵਿਅਕਤੀ, ਜਿਸ ਦੀ ਅਸੀਂ ਪਛਾਣ ਕਰ ਲਈ ਹੈ, ਉਥਂੋ ਭੱਜ ਗਿਆ, ਜਦਕਿ ਚੋਰੀ ਕੀਤੀਆਂ ਕੇਬਲਾਂ ਲੋਕਾਂ ਨੇ ਮੌਕੇ 'ਤੇ ਫੜ ਕੇ ਕਬਾੜੀਏ ਸਮੇਤ ਪੁਲਸ ਨੂੰ ਦੇ ਦਿੱਤੀਆਂ। ਲੋਕਾਂ ਮੰਗ ਕੀਤੀ ਹੈ ਕਿ ਫੜੇ ਗਏ ਕਬਾੜੀਏ ਕੋਲੋਂ ਪੁੱਛਗਿੱਛ ਕਰ ਕੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਜਾਵੇ। ਇਸ ਸਮੇਂ ਥਾਣੇ ਵਿਖੇ ਫੜ ਕੇ ਲਿਆਂਦੇ ਬਾਊ ਨਾਮੀ ਕਬਾੜੀਏ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਫੇਰੀ ਵਾਲੇ ਪਿੰਡਾਂ ਤੋਂ ਸਾਮਾਨ ਖਰੀਦ ਕੇ ਲਿਆਉਂਦੇ ਹਨ, ਉਨ੍ਹਾਂ ਨੂੰ ਕੀ ਪਤਾ ਕਿ ਉਹ ਸਾਮਾਨ ਕਿੱਥੋਂ ਲਿਆਏ ਹਨ, ਸਾਡੀ ਤਾਂ ਦੁਕਾਨਦਾਰੀ ਹੈ। ਇਸ ਸਬੰਧੀ ਪੁਲਸ ਨੇ ਕਾਰਵਾਈ ਕਰਦਿਆਂ ਕਸ਼ਮੀਰ ਸਿੰਘ ਪੁੱਤਰ ਨਾਝਰ ਸਿੰਘ ਤੇ ਦਲੀਪ ਸਿੰਘ ਪੁੱਤਰ ਚਰਨਸਿੰਘ ਵਾਸੀ ਬਘਿਆੜੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਬਿਜਲੀ ਚੋਰੀ ਫੜਨ ਵਾਲੇ ਪਾਵਰਕਾਮ ਦੇ ਅਧਿਕਾਰੀਆਂ ਦਾ ਘਿਰਾਓ
NEXT STORY