ਚੰਡੀਗੜ੍ਹ (ਪਾਲ) : ਕੁੱਝ ਦਿਨਾਂ ਤੋਂ ਮੀਂਹ ਅਤੇ ਮੌਸਮ ਕਾਰਨ ਆਈ ਫਲੂ ਕੰਜੇਕਟਿਵਾਈਟਿਸ ਦੇ ਮਾਮਲੇ ਵੱਧ ਰਹੇ ਹਨ। ਇਸ ਨੂੰ ਵੇਖ ਕੇ ਸਿਹਤ ਵਿਭਾਗ ਨੇ ਸਾਵਧਾਨੀ ਵਜੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਨਾ ਸਿਰਫ ਹਸਪਤਾਲਾਂ ਸਗੋਂ ਸਿਵਲ ਡਿਸਪੈਂਸਰੀਆਂ 'ਚ ਵੀ ਮਾਮਲੇ ਵੱਧ ਰਹੇ ਹਨ। ਉੱਥੇ ਹੀ ਪੀ. ਜੀ. ਆਈ. ਐਡਵਾਂਸ ਆਈ ਸੈਂਟਰ ਦੇ ਐੱਚ. ਓ. ਡੀ. ਡਾ. ਐੱਸ. ਐੱਸ. ਪਾਂਡਵ ਦੀ ਮੰਨੀਏ ਤਾਂ 3 ਦਿਨਾਂ 'ਚ ਵਾਇਰਲ ਦੇ ਕੇਸ ਵੱਧੇ ਹਨ। ਬੁੱਧਵਾਰ ਓ. ਪੀ. ਡੀ. 'ਚ ਆਈ ਫਲੂ ਦੇ 50 ਕੇਸ ਆਏ, ਜਿਸ 'ਚ ਵੱਡੇ ਅਤੇ ਬੱਚੇ ਦੋਵੇਂ ਸ਼ਾਮਲ ਹਨ। ਡਾਕਟਰਾਂ ਦੀ ਮੰਨੀਏ ਤਾਂ ਹਰ ਸੀਜ਼ਨ 'ਚ ਇਹ ਕੇਸ ਵੇਖੇ ਜਾਂਦੇ ਹਨ ਅਤੇ ਘਬਰਾਉਣ ਦੀ ਲੋੜ ਨਹੀਂ ਹੈ। 4 ਤੋਂ 5 ਦਿਨਾਂ 'ਚ ਇਹ ਵਾਇਰਲ ਠੀਕ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਦੋਪਹੀਆ ਵਾਹਨਾਂ ਦੀ Parking ਹੋਈ Free, ਇਨ੍ਹਾਂ 'ਤੇ ਲੱਗੇਗਾ Double Charge
ਹਵਾ ਨਾਲ ਪ੍ਰਦੂਸ਼ਣ ਤੇ ਨਮੀ ਕਰਨ ਪੈਦਾ ਹੁੰਦੀ ਹੈ ਫੰਗਲ ਇਨਫੈਕਸ਼ਨ ਦੀ ਸਮੱਸਿਆ
ਡਾਕਟਰਾਂ ਮੁਤਾਬਕ ਤੇਜ਼ ਗਰਮੀ ਤੋਂ ਬਾਅਦ ਮੀਂਹ ਪੈਣ ਨਾਲ ਮੌਸਮ 'ਚ ਤੇਜ਼ੀ ਨਾਲ ਬਦਲਾਅ ਆਉਂਦਾ ਹੈ। ਮੌਸਮ 'ਚ ਹਵਾ ਦੇ ਨਾਲ ਪ੍ਰਦੂਸ਼ਣ ਅਤੇ ਨਮੀ ਕਾਰਨ ਫੰਗਲ ਇਨਫੈਕਸ਼ਨ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ 'ਚ ਸਭ ਤੋਂ ਜ਼ਿਆਦਾ ਅੱਖਾਂ ਨਾਲ ਜੁੜੀਆਂ ਦਿੱਕਤਾਂ ਪਰੇਸ਼ਾਨ ਕਰਦੀਆਂ ਹਨ। ਫੰਗਲ ਇਨਫੈਕਸ਼ਨ ਵੱਧਣ ਨਾਲ ਅੱਖਾਂ ਦਾ ਖ਼ਿਆਲ ਰੱਖਣਾ ਬੇਹੱਦ ਜ਼ਰੂਰੀ ਹੁੰਦਾ ਹੈ। ਆਈ ਫਲੂ ਹੋਣ ’ਤੇ ਜਲਣ, ਦਰਦ ਅਤੇ ਲਾਲਪਣ ਵਰਗੀਆਂ ਪਰੇਸ਼ਾਨੀਆਂ ਹੁੰਦੀਆਂ ਹਨ। ਇਸ ਬੀਮਾਰੀ ਦਾ ਕਾਰਨ ਐਲਰਜਿਕ ਰੀਐਕਸ਼ਨ ਹੈ। ਕਈ ਮਾਮਲਿਆਂ 'ਚ ਬੈਕਟੀਰੀਆ ਦੀ ਇਨਫੈਕਸ਼ਨ ਹੋਣ ਨਾਲ ਵੀ ਹੋ ਸਕਦੀ ਹੈ। ਜ਼ਿਆਦਾਤਰ ਇਸ ਦੀ ਸ਼ੁਰੂਆਤ ਇਕ ਅੱਖ ਤੋਂ ਹੁੰਦੀ ਹੈ, ਕੁੱਝ ਸਮੇਂ ਬਾਅਦ ਦੂਜੀ 'ਚ ਵੀ ਆ ਜਾਂਦੀ ਹੈ। ਆਈ ਫਲੂ ਆਮ ਤੌਰ ’ਤੇ ਖ਼ੁਦ ਠੀਕ ਹੋ ਜਾਂਦਾ ਹੈ ਪਰ ਇਸ ਦੌਰਾਨ ਅੱਖਾਂ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਲਈ ਚੰਗੀ ਖ਼ਬਰ, ਸਰਕਾਰ ਨੇ ਲਿਆ ਇਹ ਫ਼ੈਸਲਾ
ਆਈ ਫਲੂ ਦੇ ਲੱਛਣ ਤੇ ਬਚਾਅ
ਅੱਖਾਂ ਲਾਲ ਹੋਣਾ, ਜਲਣ ਹੋਣਾ
ਪਲਕਾਂ ’ਤੇ ਪੀਲਾ ਅਤੇ ਚਿਪਚਿਪਾ ਤਰਲ ਜਮ੍ਹਾਂ ਹੋਣਾ
ਅੱਖਾਂ ’ਚ ਚੁੱਭਣ ਤੇ ਸੋਜ਼ ਆਉਣਾ
ਅੱਖਾਂ ’ਚ ਖਾਰਸ਼ ਹੋਣਾ ਅਤੇ ਪਾਣੀ ਆਉਣਾ
ਵਾਰ-ਵਾਰ ਅੱਖਾਂ ਨੂੰ ਹੱਥ ਨਾ ਲਾਓ ਅਤੇ ਸਾਫ਼ ਪਾਣੀ ਨਾਲ ਧੋਂਦੇ ਰਹੋ
ਸਾਫ਼ ਕਰਨ ਲਈ ਟਿਸ਼ੂ ਪੇਪਰ ਜਾਂ ਸਾਫ ਕੱਪੜੇ ਦਾ ਇਸਤੇਮਾਲ
ਮਰੀਜ਼ ਨਾਲ ਆਈ ਕੰਟੈਕਟ ਬਣਾਉਣ ਤੋਂ ਬਚੋ
ਟੀ. ਵੀ.-ਮੋਬਾਇਲ ਤੋਂ ਦੂਰੀ ਬਣਾ ਕੇ ਰੱਖੋ
ਫਲੂ ਹੋਣ ’ਤੇ ਅੱਖਾਂ ’ਤੇ ਕਾਲਾ ਚਸ਼ਮਾ ਲਾ ਕੇ ਰੱਖੋ
ਡਾਕਟਰ ਕੋਲ ਜ਼ਰੂਰ ਜਾਓ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲੋਕ ਸਭਾ ਚੋਣਾਂ ਸਬੰਧੀ ਚਰਚਾ ਸ਼ੁਰੂ, ਸਫ਼ਲ ਤਜਰਬੇ ਮਗਰੋਂ ਵਿਰੋਧੀ ਪਾਰਟੀਆਂ 'ਤੇ CM ਮਾਨ ਦੀਆਂ ਨਜ਼ਰਾਂ
NEXT STORY