ਚੰਡੀਗੜ੍ਹ (ਨੇਹਾ) - ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ 'ਤੇ ਜਿਥੇ ਸਾਰੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ, ਇਸੇ ਦੌਰਾਨ ਪਦਮਸ਼੍ਰੀ ਮਾਲਿਨੀ ਅਵਸਥੀ ਦੀ ਵੀ ਫੇਸਬੁੱਕ ਪੋਸਟ ਚਰਚਾ 'ਚ ਆ ਗਈ ਤੇ ਕਈ ਲੋਕਾਂ ਦੇ ਸਿੱਧੇ ਵਿਅੰਗ ਝੱਲ ਰਹੀ ਹੈ। ਅੱਜ ਉਨ੍ਹਾਂ ਨਾਲ ਹੋਈਆਂ ਗੱਲਾਂ ਦੌਰਾਨ ਜਦੋਂ ਉਨ੍ਹਾਂ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਯਕੀਨਨ ਪੱਤਰਕਾਰ ਦੇ ਨਾਲ ਜੋ ਕੁਝ ਵੀ ਹੋਇਆ, ਉਹ ਬਹੁਤ ਦੁੱਖਦਾਈ ਹੈ। ਲੋਕ ਉਨ੍ਹਾਂ ਨਾਲ ਜੁੜੇ ਹੋਏ ਹਨ, ਇਹ ਚੰਗੀ ਗੱਲ ਹੈ ਪਰ ਮੇਰਾ ਸਵਾਲ ਸਿਰਫ ਇਹ ਹੈ ਕਿ ਇਹੋ ਸਾਥ, ਇਹੋ ਜੋਸ਼ ਤੇ ਗੁੱਸਾ ਉਸ ਸਮੇਂ ਕਿਉਂ ਨਹੀਂ ਦਿਖਾਈ ਦਿੱਤਾ, ਜਦੋਂ ਕਈ ਹਿੰਦੀ ਭਾਸ਼ੀ ਪੱਤਰਕਾਰ ਇਸ ਤੋਂ ਕਿਤੇ ਜ਼ਿਆਦਾ ਦਰਿੰਦਗੀ ਦਾ ਸ਼ਿਕਾਰ ਹੋਏ ਕਿÀੁਂਕਿ ਉਸ ਸਮੇਂ ਕਿਸੇ ਮੀਡੀਆ ਜਾਂ ਸਮਾਜ ਵਲੋਂ ਅੰਦੋਲਨ ਨਹੀਂ ਚੱਲਿਆ।
ਇਸਦੇ ਬਾਅਦ ਮਾਲਿਨੀ ਨੇ ਆਪਣੀ ਪੋਸਟ ਨੂੰ ਲੈ ਕੇ ਇਕ ਹੋਰ ਸਵਾਲ ਅੱਗੇ ਰੱਖਿਆ। ਉਨ੍ਹਾਂ ਮੁਤਾਬਿਕ ਉਨ੍ਹਾਂ ਦਾ ਇਸ ਪੋਸਟ ਦੇ ਪਿੱਛੇ ਕਿਸੇ ਦੀ ਹੱਤਿਆ ਨੂੰ ਸਹੀ ਸਾਬਿਤ ਕਰਨਾ ਨਹੀਂ, ਸਗੋਂ ਅੰਨ੍ਹੀ ਭਗਤੀ ਦੇ ਸਮਾਜ 'ਚ ਰਚੇ-ਵਸੇ ਭਾਸ਼ਾ ਦੇ ਭੇਦ ਨੂੰ ਸਾਰਿਆਂ ਦੇ ਸਾਹਮਣੇ ਰੱਖਣਾ ਤੇ ਸਿਰਫ ਇਹ ਗੁਜਾਰਿਸ਼ ਕਰਨਾ ਹੈ ਕਿ ਮਨੁੱਖਤਾ ਦੀ ਪਰਿਭਾਸ਼ਾ ਨੂੰ ਜਾਂਦੀ ਭਾਸ਼ਾ ਜਾਂ ਵਰਗ ਤਕ ਸੀਮਿਤ ਨਾ ਰੱਖ ਕੇ ਇਨਸਾਨ ਤਕ ਪਹੁੰਚਣਾ ਚਾਹੀਦਾ। ਮਾਲਿਨੀ ਮੁਤਾਬਿਕ ਉਹ ਅਜੇ ਇਸ ਵਿਸ਼ੇ ਨੂੰ ਬਿਨਾਂ ਆਪਣਾ ਸਥਾਨ ਜਾਂ ਗੱਲ ਤੋਂ ਪਲਟੇ ਹੋਰ ਅੱਗੇ ਲੈ ਕੇ ਜਾਣਗੇ।
9ਵੇਂ ਚੰਡੀਗੜ੍ਹ ਆਰਟ ਐਂਡ ਹੈਰੀਟੇਜ ਫੈਸਟੀਵਲ ਦੀ ਸ਼ੁਰੂਆਤ ਮੌਕੇ ਟੈਗੋਰ ਥਿਏਟਰ 'ਚ ਪੇਸ਼ਕਾਰੀ ਦੇਣ ਪਹੁੰਚੀ ਪਦਮਸ਼੍ਰੀ ਮਾਲਿਨੀ ਅਵਸਥੀ ਮੁਤਾਬਿਕ ਉਨ੍ਹਾਂ ਦੀ ਕੋਸ਼ਿਸ਼ ਆਪਣੇ ਗੀਤਾਂ ਨਾਲ ਸਿਰਫ ਲੋਕਾਂ ਦਾ ਮਨੋਰੰਜਨ ਕਰਨਾ ਨਹੀਂ, ਸਗੋਂ ਇਸਦੇ ਨਾਲ ਆਪਣੀ ਸੰਸਕ੍ਰਿਤੀ ਤੇ ਪੂਰਵਜ਼ਾਂ ਦੀ ਸਿੱਖ ਸਾਰਿਆਂ ਤਕ ਪਹੁੰਚਾਉਣਾ ਹੈ।
ਮੈਂ ਸਿਰਫ 6 ਸਾਲ ਦੀ ਉਮਰ 'ਚ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕੀਤੀ ਸੀ, ਜਿਸਦੇ ਬਾਅਦ 1998 'ਤੋਂ ਗਿਰਜਾ ਦੇਵੀ ਦੀ ਸ਼ਾਗਿਰਦ ਹਾਂ ਤੇ ਅੱਜ ਵੀ ਉਨ੍ਹਾਂ ਤੋਂ ਸਿੱਖਦੀ ਹਾਂ। ਅੱਜ ਮੇਰੇ ਕੋਲ ਨਾਂ ਹੈ, ਪਛਾਣ ਹੈ ਤੇ ਪਦਮਸ਼੍ਰੀ ਵਰਗਾ ਸਨਮਾਨ ਹੈ ਪਰ ਇਸ ਯਾਤਰਾ ਦੀ ਸ਼ੁਰੂਆਤ ਬਹੁਤ ਮੁਸ਼ਕਿਲ ਸੀ। ਇਹ ਕਹਿਣਾ ਹੈ 2016 'ਚ ਭਾਰਤ ਦੇ ਸਰਵਉੱਤਮ ਪੁਰਸਕਾਰ ਪਦਮਸ਼੍ਰੀ ਨਾਲ ਸਨਮਾਨਿਤ ਮਾਲਿਨੀ ਅਵਸਥੀ ਦਾ, ਜਿਸ ਨੇ ਨਾ ਸਿਰਫ ਆਪਣੀ ਗਾਇਕੀ ਨਾਲ ਪੁਰਵੋਤਰ ਸੰਸਕ੍ਰਿਤੀ ਦਾ ਪ੍ਰਸਾਰ ਕੀਤਾ, ਸਗੋਂ ਉਨ੍ਹਾਂ ਦੀ ਗਾਇਕੀ ਨੇ ਇਨ੍ਹਾਂ ਭਾਸ਼ਾਵਾਂ ਨੂੰ ਨਵਾਂ ਜਨਮ, ਨਵੀਂ ਪਛਾਣ ਵੀ ਦਿਵਾਈ ਹੈ।
ਵਿਦੇਸ਼ੀ ਸਟਾਈਲ 'ਚ ਕੱਟੇ ਜਾਣ ਲੱਗੇ ਚਲਾਨ
NEXT STORY