ਲੁਧਿਆਣਾ (ਮਹਿਰਾ)-ਸੂਫੀਆ ਚੌਕ ਸਥਿਤ ਅਮਰਸਨ ਫੈਕਟਰੀ 'ਚ ਅੱਗ ਲੱਗਣ ਅਤੇ ਬਿਲਡਿੰਗ ਡਿੱਗਣ ਦੇ ਹਾਦਸੇ 'ਚ 13 ਲੋਕਾਂ ਦੀ ਮੌਤ ਹੋ ਗਈ ਸੀ, ਦੇ ਮਾਮਲੇ ਵਿਚ ਪੁਲਸ ਵਲੋਂ ਨਾਮਜ਼ਦ ਕੀਤੇ ਗਏ ਫੈਕਟਰੀ ਮਾਲਕ ਇੰਦਰਜੀਤ ਸਿੰਘ ਗੋਲਾ ਦੀ ਜ਼ਮਾਨਤ ਪਟੀਸ਼ਨ ਅੱਜ ਵਧੀਕ ਸੈਸ਼ਨ ਜੱਜ ਡੀ. ਐੱਸ. ਜੌਹਲ ਦੀ ਅਦਾਲਤ ਨੇ ਰੱਦ ਕਰ ਦਿੱਤੀ ਹੈ।
ਇੰਦਰਜੀਤ ਸਿੰਘ ਗੋਲਾ ਨੂੰ ਫੈਕਟਰੀ 'ਚ ਅੱਗ ਲੱਗਣ ਅਤੇ ਹਾਦਸੇ ਤੋਂ ਬਾਅਦ ਪੁਲਸ ਨੇ ਧਾਰਾ 304 ਤਹਿਤ ਮਾਮਲੇ 'ਚ ਨਾਮਜ਼ਦ ਕਰਦੇ ਹੋਏ ਗ੍ਰਿਫਤਾਰ ਕੀਤਾ ਸੀ। ਇੰਦਰਜੀਤ ਨੇ ਗ੍ਰਿਫਤਾਰੀ ਦੇ ਬਾਅਦ ਅਦਾਲਤ 'ਚ ਆਪਣੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਅਤੇ ਕਿਹਾ ਸੀ ਕਿ ਉਸ ਦਾ ਇਸ ਮਾਮਲੇ ਵਿਚ ਕੋਈ ਕਸੂਰ ਨਹੀਂ ਹੈ ਅਤੇ ਨਿਯਮਾਂ ਅਨੁਸਾਰ ਉਹ ਬਿਲਡਿੰਗ ਬਣਾ ਕੇ ਆਪਣੀ ਫੈਕਟਰੀ ਚਲਾ ਰਿਹਾ ਸੀ ਪਰ ਪੁਲਸ ਨੇ ਉਨ੍ਹਾਂ ਨੂੰ ਬੇਵਜ੍ਹਾ ਇਸ ਮਾਮਲੇ ਵਿਚ ਸ਼ਾਮਲ ਕਰ ਲਿਆ ਹੈ। ਉਥੇ ਸਰਕਾਰੀ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਫੈਕਟਰੀ ਨੂੰ ਨਿਯਮਾਂ ਦੇ ਉਲਟ ਬਣਾ ਕੇ ਚਲਾਇਆ ਜਾ ਰਿਹਾ ਸੀ ਅਤੇ ਉਥੇ ਪਏ ਜਲਣਸ਼ੀਲ ਪਦਾਰਥ ਕਾਰਨ ਜਿੱਥੇ ਅੱਗ ਲੱਗੀ, ਉਥੇ ਇਸ ਦੇ ਕਾਰਨ ਪੂਰੀ ਬਿਲਡਿੰਗ ਹੀ ਅੱਗ ਦੀ ਲਪੇਟ ਵਿਚ ਆ ਕੇ ਤਹਿਸ-ਨਹਿਸ ਹੋ ਗਈ, ਜਿਸ 'ਚ 13 ਲੋਕ ਮਾਰੇ ਗਏ ਸਨ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇੰਦਰਜੀਤ ਸਿੰਘ ਗੋਲਾ ਦੀ ਜ਼ਮਾਨਤ ਨੂੰ ਰੱਦ ਕਰ ਦਿੱਤਾ।
'MLA ਸਾਬ੍ਹ ਸਾਨੂੰ ਲੋਹੜੀ ਪਾਓ, ਸਾਡੀ ਕੈਪਟਨ ਨਾਲ ਮੀਟਿੰਗ ਕਰਵਾਓ': ਠੇਕਾ ਮੁਲਾਜ਼ਮ
NEXT STORY