ਅਬੋਹਰ,(ਸੁਨੀਲ): ਅਬੋਹਰ-ਸ਼੍ਰੀਗੰਗਾਨਰ ਕੌਮਾਂਤਰੀ ਰੋਡ ਨੰ. 15 'ਤੇ ਸਥਿਤ ਇਕ ਫੈਕਟਰੀ 'ਚ ਟੈਂਕ ਦੀ ਸਫਾਈ ਕਰਨ ਦੌਰਾਨ 3 ਕਰਮਚਾਰੀਆਂ ਦੀ ਗੈਸ ਚੜਨ ਕਾਰਨ ਮੌਤ ਹੋ ਗਈ। ਫੋਕਲ ਪੁਆਇੰਟ ਨੇੜੇ ਬਣੀ ਇਕ ਕਾਲੇ ਤੇਲ ਦੀ ਸ਼ੋਧਕ ਰਿਫਾਇਨਰੀ ਆਇਲ ਫੈਕਟਰੀ ਦੇ ਟੈਂਕ 'ਚ ਸਫਾਈ ਕਰਨ ਉਤਰੇ ਤਿੰਨ ਕਰਮਚਾਰੀ ਗੈਸ ਚੜਨ ਨਾਲ ਅੰਦਰ ਹੀ ਬੇਹੋਸ਼ ਹੋ ਗਏ। ਘਟਨਾ ਦੀ ਖਬਰ ਮਿਲਦੇ ਹੀ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਨੂੰ ਟੈਂਕਾਂ ਤੋਂ ਬਾਹਰ ਕੱਢਣ ਦਾ ਯਤਨ ਸ਼ੁਰੂ ਕੀਤਾ ਪਰ ਕਈ ਘੰਟਿਆਂ ਤੱਕ ਉਨ੍ਹਾਂ ਬਾਹਰ ਨਾ ਕੱਢ ਸਕਣ 'ਤੇ ਜਵਾਨਾਂ ਦੀ ਮਦਦ ਲੈਣੀ ਪਈ। ਜਿਨਾਂ ਵੱਲੋਂ ਬਾਅਦ ਦੁਪਹਿਰ ਕਰਮਚਾਰੀਆਂ ਨੂੰ ਬਾਹਰ ਕੱਢ ਕੇ ਜਲਦ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਗੁਰਸੇਵਕ ਆਇਲ ਇੰਡਸਟ੍ਰੀਜ਼ 'ਚ ਕੰਮ ਕਰਨ ਵਾਲੇ ਢਾਣੀ ਵਿਸ਼ੇਸ਼ਰਨਾਥ ਵਾਸੀ ਹੈਪੀ ਪੁੱਤਰ ਬੂਟਾ ਸਿੰਘ ਉਮਰ 25, ਬਿਹਾਰ ਵਾਸੀ ਧੋਨੀ ਉਮਰ 25 ਅਤੇ ਹਰਿਆਣਾ ਵਾਸੀ ਬਦਰੀਨਾਥ ਅੱਜ ਸਵੇਰੇ ਕਰੀਬ 11 ਵਜੇ ਫੈਕਟਰੀ ਦੇ ਖਾਲੀ ਟੈਂਕ 'ਚ ਸਫਾਈ ਕਰਨ ਉਤਰੇ, ਜਿਨ੍ਹਾਂ ਨੂੰ ਗੈਸ ਚੜਨ ਕਾਰਨ ਉਹ ਅੰਦਰ ਹੀ ਬੇਹੋਸ਼ ਹੋ ਗਏ। ਕਈ ਘੰਟਿਆਂ ਤੱਕ ਜਦ ਉਹ ਬਾਹਰ ਨਹੀਂ ਨਿਕਲੇ ਤਾਂ ਹੋਰ ਕਰਮਚਾਰੀਆਂ ਨੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਬਾਹਰ ਕੱਢਣ ਦੇ ਚੱਕਰ 'ਚ ਢਾਣੀ ਵਿਸ਼ੇਸ਼ਰਨਾਥ ਵਾਸੀ ਗੁਰਜੀਤ ਪੁੱਤਰ ਸੁੱਖਾ ਵੀ ਬੇਹੋਸ਼ ਹੋ ਗਿਆ।
ਦੂਜੇ ਪਾਸੇ ਸੂਚਨਾ ਮਿਲਦੇ ਹੀ ਉਪਮੰਡਲ ਅਧਿਕਾਰੀ ਪੂਨਮ ਸਿੰਘ, ਪੁਲਸ ਕਪਤਾਨ ਮੰਜੀਤ ਸਿੰਘ, ਪੁਲਸ ਉਪ ਕਪਤਾਨ ਸੰਦੀਪ ਕੁਮਾਰ, ਥਾਣਾ ਮੁਖੀ ਸੁਨੀਲ ਕੁਮਾਰ, ਫਾਇਰ ਬਿਗ੍ਰੇਡ, ਐਂਬੂਲੈਂਸ, ਪੁਲਸ ਟੀਮਾਂ, ਮਾਰਕਿਟ ਕਮੇਟੀ ਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਟੈਂਕ 'ਚ ਬੇਹੋਸ਼ ਪਏ ਕਰਮਚਾਰੀਆਂ ਨੂੰ ਬਾਹਰ ਕੱਢਣ ਦਾ ਯਤਨ ਸ਼ੁਰੂ ਕਰ ਦਿੱਤਾ। ਕਰਮਚਾਰੀਆਂ ਨੂੰ ਬਾਹਰ ਆਉਂਦਾ ਨਾ ਦੇਖ ਪ੍ਰਸ਼ਾਸਨ ਵੱਲੋਂ ਆਰਮੀ ਦੀ ਐੱਨ. ਡੀ. ਆਰ. ਐੱਫ. ਟੀਮ ਨੂੰ ਬੁਲਾਇਆ ਗਿਆ। ਜਿਨ੍ਹਾਂ ਨੇ ਇਲੈਕਟ੍ਰੋਨਿਕ ਕੈਮਰਿਆਂ ਦੀ ਸਹਾਇਤਾ ਨਾਲ ਟੈਂਕ 'ਚ ਡਿੱਗੇ ਕਰਮਚਾਰੀਆਂ ਨੂੰ ਬਾਹਰ ਕੱਢਣ ਦਾ ਯਤਨ ਸ਼ੁਰੂ ਕੀਤਾ। ਸ਼ਾਮ ਕਰੀਬ ਸਾਢੇ 4 ਵਜੇ ਦੇ ਬਾਅਦ ਇਨ੍ਹਾਂ ਕਰਮਚਾਰੀਆਂ ਨੂੰ ਇਕ-ਇਕ ਕਰ ਕੇ ਬਾਹਰ ਕੱਢਿਆ ਗਿਆ, ਜਿਨ੍ਹਾਂ ਦੀ ਹਾਲਤ ਖਰਾਬ ਹੋਣ ਦੇ ਚਲਦੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ।ਜਿਥੇ ਉਕਤ ਕਰਮਚਾਰੀਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਧਰ ਉਪਮੰਡਲ ਅਧਿਕਾਰੀ ਪੂਨਮ ਸਿੰਘ ਨੇ ਟੈਂਕ 'ਚ ਫਸੇ ਕਰਮਚਾਰੀਆਂ ਨੂੰ ਬਾਹਰ ਕੱਢਣ 'ਤੇ ਆਰਮੀ ਟੀਮ ਦਾ ਧੰਨਵਾਦ ਕੀਤਾ। ਸੂਚਨਾ ਮਿਲਦੇ ਹੀ ਫੈਕਟਰੀ ਸੰਚਾਲਕ ਅਮਰੀਕ ਸਿੰਘ ਵੀ ਮੌਕੇ 'ਤੇ ਪਹੁੰਚ ਗਏ। ਜਿਨ੍ਹਾਂ ਨੂੰ ਪੁਲਸ ਵੱਲੋਂ ਪੁੱਛਗਿੱਛ ਦੇ ਲਈ ਹਿਰਾਸਤ 'ਚ ਲੈ ਲਿਆ ਹੈ।
ਮਲੇਸ਼ੀਆ 'ਚ ਪੰਜਾਬੀ ਨੌਜਵਾਨ ਦੀ ਮੌਤ
NEXT STORY