ਮੋਹਾਲੀ (ਰਾਣਾ) : ਵੀਰਵਾਰ ਨੂੰ ਏਅਰਪੋਰਟ ਰੋਡ 'ਤੇ ਜਾ ਰਹੇ ਇਕ ਰਾਹਗੀਰ ਨੇ ਪੁਲਸ ਕਟਰੋਲ ਰੂਮ 'ਤੇ ਕਾਲ ਕੀਤੀ ਤੇ ਕਿਹਾ ਕਿ ਇਕ ਲੜਕੀ ਨੂੰ ਕੁਝ ਵਿਅਕਤੀ ਕਾਰ ਵਿਚ ਅਗਵਾ ਕਰ ਕੇ ਲਿਜਾ ਰਹੇ ਹਨ। ਜਿਵੇਂ ਹੀ ਇਹ ਕਾਲ ਪੁਲਸ ਕੰਟਰੋਲ ਰੂਮ 'ਤੇ ਗਈ ਤਾਂ ਪੂਰੇ ਪੁਲਸ ਵਿਭਾਗ ਵਿਚ ਭਾਜੜ ਮਚ ਗਈ ਤੇ ਉਸ ਕਾਰ ਚਾਲਕ ਨੂੰ ਥੋੜ੍ਹੀ ਹੀ ਦੂਰੀ 'ਤੇ ਪੁਲਸ ਨੇ ਫੜ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁਲਸ ਥਾਣੇ ਲਿਜਾਇਆ ਗਿਆ ਪਰ ਉਥੇ ਲੜਕੀ ਨੇ ਕਿਡਨੈਪਿੰਗ ਦੀ ਗੱਲ ਝੂਠ ਦੱਸੀ ।ਇਸ ਤੋਂ ਬਾਅਦ ਪੁਲਸ ਨੇ ਅਗਲੀ ਕਰਵਾਈ ਕਰ ਕੇ ਉਨ੍ਹਾਂ ਨੂੰ ਛੱਡ ਦਿੱਤਾ । ਜਿਵੇਂ ਹੀ ਪੁਲਸ ਨੇ ਕਿਡਨੈਪਿੰਗ ਦੀ ਕਾਲ ਤੋਂ ਬਾਅਦ ਕਾਰ ਰੋਕੀ ਤਾਂ ਉਸ ਦੇ ਅੰਦਰ ਇਕ ਲੜਕਾ ਤੇ ਲੜਕੀ ਬੈਠੇ ਸਨ। ਮੌਕੇ 'ਤੇ ਮੌਜੂਦ ਪੁਲਸ ਨੇ ਲੜਕੀ ਨੂੰ ਪੁੱਛਿਆ ਕਿ ਇਹ ਲੜਕਾ ਕੀ ਉਸ ਨੂੰ ਅਗਵਾ ਕਰ ਕੇ ਲਿਜਾ ਰਿਹਾ ਹੈ ਤਾਂ ਲੜਕੀ ਨੇ ਇਨਕਾਰ ਕਰ ਦਿੱਤਾ ਕਿ ਅਜਿਹੀ ਕੋਈ ਗੱਲ ਨਹੀਂ ਹੈ, ਉਹ ਆਪਣੀ ਮਰਜ਼ੀ ਨਾਲ ਜਾ ਰਹੀ ਹੈ।
ਪੁਲਸ ਦੇ ਸਾਹਮਣੇ ਮੁੱਕਰੀ
ਪੁਲਸ ਨੇ ਕਿਡਨੈਪਿੰਗ ਦੀ ਕਾਲ ਤੋਂ ਬਾਅਦ ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਕੁਝ ਦੀ ਦੂਰੀ 'ਤੇ ਕਾਰ ਰੋਕੀ ਤਾਂ ਉਸ ਦੇ ਅੰਦਰ ਇਕ ਲੜਕਾ ਅਤੇ ਲੜਕੀ ਬੈਠੇ ਸਨ। ਜਦੋਂ ਪੁਲਸ ਨੇ ਲੜਕੀ ਤੋਂ ਪੁੱਛਿਆ ਕਿ ਕੀ ਇਹ ਲੜਕਾ ਉਸ ਨੂੰ ਅਗਵਾ ਕਰਕੇ ਲਿਜਾ ਰਿਹਾ ਹੈ ਤਾਂ ਲੜਕੀ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਉਹ ਆਪਣੀ ਮਰਜ਼ੀ ਨਾਲ ਜਾ ਰਹੀ ਹੈ ਪਰ ਜੋ ਕੰਟਰੋਲ ਰੂਮ 'ਤੇ ਕਾਲ ਚਲੀ ਗਈ, ਪੁਲਸ ਉਸ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਇਸ ਦੇ ਚੱਲਦਿਆਂ ਪੁਲਸ ਦੋਹਾਂ ਨੂੰ ਕਾਰ ਸਮੇਤ ਪੁਲਸ ਥਾਣੇ ਲੈ ਗਈ। ਜਿੱਥੇ ਦੋਹਾਂ ਦੇ ਬਿਆਨ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
ਅੱਜ ਹੋਵੇਗਾ ਸਭ ਤੋਂ ਛੋਟਾ ਦਿਨ
NEXT STORY