ਲੁਧਿਆਣਾ (ਰਾਜ) : ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕਰਨ ਵਾਲੀ ਸਾਈਬਰ ਸੈੱਲ ਦੀ ਪੁਲਸ ਨੇ ਹੁਣ ਫਰਜ਼ੀ ਮੈਰਿਜ ਬਿਊਰੋ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਪਿਛਲੇ 2 ਸਾਲਾਂ ਤੋਂ ਰਿਸ਼ਤਿਆਂ ਦੇ ਨਾਂ ’ਤੇ ਲੋਕਾਂ ਤੋਂ ਪੈਸੇ ਠੱਗ ਰਿਹਾ ਸੀ। ਮੈਰਿਜ ਬਿਊਰੋ ਚਲਾਉਣ ਵਾਲੇ ਮੁੱਖ ਦੋਸ਼ੀ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮ ਸਿਵਲ ਲਾਈਨ ਦੇ ਦੀਪ ਨਗਰ ਦਾ ਰਹਿਣ ਵਾਲਾ ਲਲਿਤ ਕੁਮਾਰ ਹੈ। ਉਸ ਕੋਲੋਂ ਪੁਲਸ ਨੇ 2 ਲੈਪਟਾਪ, 11 ਮੋਬਾਇਲ ਅਤੇ 77 ਮੋਬਾਇਲ ਸਿੰਮ ਕਾਰਡ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ : ਪਟਿਆਲਾ 'ਚ ਖ਼ੌਫ਼ਨਾਕ ਵਾਰਦਾਤ, ਕੁੜੀਆਂ ਵਾਲੀ ITI 'ਚ ਤੇਜ਼ਧਾਰ ਹਥਿਆਰਾਂ ਨਾਲ ਪਰਵਾਸੀ ਦਾ ਕਤਲ
ਉਸ ਦੇ ਖ਼ਿਲਾਫ਼ ਧੋਖਾਦੇਹੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅੱਗੇ ਦੀ ਪੁੱਛਗਿਛ ਕੀਤੀ ਜਾ ਰਹੀ ਹੈ। ਸਾਈਬਰ ਸੈੱਲ-2 ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਲਜ਼ਮ ਲਲਿਤ ਕੁਮਾਰ ਬਾਰੇ ਸੂਚਨਾ ਮਿਲੀ ਸੀ ਕਿ ਉਹ ਫਰਜ਼ੀ ਮੈਰਿਜ ਬਿਊਰੋ ਚਲਾਉਂਦਾ ਹੈ। ਇਸ ਤੋਂ ਬਾਅਦ ਦੋਸ਼ੀ ਦੇ ਟਿਕਾਣਿਆਂ 'ਤੇ ਛਾਪਾ ਮਾਰ ਕੇ ਉਸ ਨੂੰ ਦਬੋਚ ਲਿਆ ਗਿਆ। ਸ਼ੁਰੂਆਤੀ ਪੁੱਛਗਿਛ ਵਿਚ ਦੋਸ਼ੀ ਨੇ ਕਈ ਖ਼ੁਲਾਸੇ ਕੀਤੇ। ਮੁਲਜ਼ਮ ਕੋਲ 77 ਮੋਬਾਇਲ ਸਿੰਮ ਮਿਲੇ ਹਨ, ਜੋ ਕਿ ਗੰਭੀਰ ਮਾਮਲਾ ਹੈ। ਪੁਲਸ ਜਾਂਚ ਕਰ ਰਹੀ ਹੈ ਕਿ ਇਹ ਸਿੰਮ ਕਾਰਡ ਕਿੱਥੋਂ ਲਿਆਂਦੇ ਗਏ ਸੀ।
ਇਹ ਵੀ ਪੜ੍ਹੋ : ਜਵਾਨ ਪੁੱਤ ਨੂੰ ਸੰਗਲ ਪਾਉਣ ਵਾਲੀ ਵਿਧਵਾ ਮਾਂ ਲਈ ਇਸ ਤੋਂ ਦਰਦਨਾਕ ਪਲ ਹੋਰ ਕੀ ਹੋਵੇਗਾ (ਤਸਵੀਰਾਂ)
ਲੋਕਲ ਅਤੇ ਐੱਨ. ਆਰ. ਆਈਜ਼ ਲਈ ਵੱਖਰੀ ਫ਼ੀਸ, ਫਰਜ਼ੀ ਬੈਂਕ ਖ਼ਾਤਿਆਂ ’ਚ ਕਰਦਾ ਸੀ ਟਰਾਂਸਫਰ
ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਬਹੁਤ ਹੀ ਚਲਾਕ ਹੈ। ਉਸ ਨੇ ਲੋਕਲ ਅਤੇ ਐੱਨ. ਆਰ. ਆਈਜ਼ ਦੇ ਰਿਸ਼ਤਿਆਂ ਲਈ ਵੱਖ-ਵੱਖ ਫ਼ੀਸ ਰੱਖੀ ਹੋਈ ਸੀ। ਲੋਕਲ ਲਈ ਲੋਕਾਂ ਤੋਂ 6500 ਰੁਪਏ ਅਤੇ ਐੱਨ. ਆਰ. ਆਈ. ਰਿਸ਼ਤੇ ਲਈ 9500 ਰੁਪਏ ਫ਼ੀਸ ਲੈਂਦਾ ਸੀ।
ਇਹ ਵੀ ਪੜ੍ਹੋ : ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਸ਼ੂਟਿੰਗ ਵਾਲੀ ਥਾਂ 'ਤੇ ਵਾਪਰਿਆ ਹਾਦਸਾ, ਬੱਸ ਦੀ ਵੈਨਾਂ ਨਾਲ ਜ਼ੋਰਦਾਰ ਟੱਕਰ
ਇਹ ਪੈਸੇ ਮੁਲਜ਼ਮ ਆਪਣੇ ਗੂਗਲ ਅਕਾਊਂਟ ’ਚ ਮੰਗਵਾਉਂਦਾ ਸੀ, ਜੋ ਕਿ ਫਰਜ਼ੀ ਮੋਬਾਇਲ ਸਿੰਮ ’ਤੇ ਚਲਾਉਂਦਾ ਸੀ। ਇਹ ਗੂਗਲ ਅਕਾਊਂਟ ਫਰਜ਼ੀ ਬੈਂਕ ਅਕਾਊਂਟ ਨਾਲ ਜੁੜਿਆ ਸੀ। ਇਸ ਲਈ ਮੁਲਜ਼ਮ ਗੂਗਲ ਜ਼ਰੀਏ ਆਏ ਪੈਸਿਆਂ ਨੂੰ ਬੈਂਕ ’ਚੋਂ ਕੱਢਵਾ ਲੈਂਦਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਹਿੱਟ ਹੋਈ 'ਸਾਈਕਲ' ਦੀ ਸਵਾਰੀ, ਲੋਕਾਂ ਦਾ ਮਿਲ ਰਿਹੈ ਜ਼ਬਰਦਸਤ ਹੁੰਗਾਰਾ
NEXT STORY