ਫਿਰੋਜ਼ਪੁਰ (ਮਲਹੋਤਰਾ, ਪਰਮਜੀਤ, ਰਾਜੇਸ਼ ਢੰਡ, ਖੁੱਲਰ)– ਅੰਮ੍ਰਿਤਸਰ-ਕਟਿਹਾਰ ਵਿਚਾਲੇ ਚੱਲਣ ਵਾਲੀ ਰੇਲ ਗੱਡੀ ਨੰਬਰ 15707 ਵਿਚ ਸ਼ੁੱਕਰਵਾਰ ਟਿਕਟ ਚੈਕਿੰਗ ਸਟਾਫ ਨੇ ਇਕ ਫਰਜ਼ੀ ਟੀ.ਟੀ.ਈ. ਨੂੰ ਫੜ ਕੇ ਜੀ.ਆਰ.ਪੀ. ਦੇ ਹਵਾਲੇ ਕਰ ਦਿੱਤਾ ਹੈ।
ਟੀ.ਟੀ.ਆਈ. ਮਨੋਜ ਚੌਹਾਨ, ਗੁਰਪ੍ਰੀਤ ਸਿੰਘ ਅਤੇ ਓਮ ਰਾਜ ਨੇ ਦੱਸਿਆ ਕਿ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਉਨ੍ਹਾਂ ਨੂੰ ਇਕ ਮੁਸਾਫਰ ਨੇ ਸੂਚਨਾ ਦਿੱਤੀ ਕਿ ਉਕਤ ਗੱਡੀ ਦੇ ਇੰਜਣ ਨਾਲ ਲੱਗੇ ਜਨਰਲ ਕੋਚ ’ਚ ਇਕ ਵਿਅਕਤੀ ਫਰਜ਼ੀ ਟੀ.ਟੀ.ਈ. ਬਣ ਕੇ ਭੋਲੇ-ਭਾਲੇ ਲੋਕਾਂ ਤੋਂ ਵਸੂਲੀ ਕਰ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ 61 ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
ਚੈਕਿੰਗ ਸਟਾਫ ਨੇ ਤੁਰੰਤ ਜੀ.ਆਰ.ਪੀ. ਜਵਾਨਾਂ ਨੂੰ ਨਾਲ ਲਿਆ ਅਤੇ ਉਕਤ ਕੋਚ ਵਿਚ ਜਾ ਕੇ ਚੈੱਕ ਕੀਤਾ ਤੇ ਉਕਤ ਵਿਅਕਤੀ ਨੂੰ ਰੰਗੇ ਹੱਥੀਂ ਫੜਿਆ। ਉਸ ਕੋਲੋਂ ਕਿਸੇ ਮੁਸਾਫਰ ਕੋਲੋਂ ਲਏ ਗਏ 600 ਰੁਪਏ ਬਰਾਮਦ ਕਰ ਕੇ ਸਬੰਧਤ ਮੁਸਾਫਰ ਨੂੰ ਵਾਪਸ ਕੀਤੇ ਗਏ। ਮੁਲਜ਼ਮ ਖਿਲਾਫ਼ ਕਾਰਵਾਈ ਲਈ ਉਸ ਨੂੰ ਜੀ.ਆਰ.ਪੀ. ਦੇ ਹਵਾਲੇ ਕਰ ਦਿੱਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੇਕਾਬੂ ਹੋ ਕੇ ਡਿਵਾਈਡਰ 'ਚ ਜਾ ਵੱਜੀ ਕਾਰ, 1 ਔਰਤ ਦੀ ਹੋਈ ਮੌਤ, ਬੱਚੇ ਸਣੇ 2 ਹੋਰ ਜ਼ਖ਼ਮੀ
NEXT STORY