ਫਰੀਦਕੋਟ — ਸਾਡਾ ਦੇਸ਼ ਅੱਜ ਬੇਹੱਦ ਤਰੱਕੀ ਕਰਕੇ ਸਿਖਰ ਦੀਆਂ ਪੌੜੀਆਂ ਚੜ੍ਹ ਕੇ ਆਸਮਾਨ ਨੂੰ ਛੂਹਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਸਾਡੇ ਸਮਾਜ 'ਚ ਸਮਾਜਿਕ ਬੁਰਾਈਆਂ ਖਤਮ ਹੋਣ ਦਾ ਨਾਮ ਹੀ ਨਹੀ ਲੈ ਰਹੀਆ ਜਿਸ 'ਚ ਦਾਜ ਰੂਪੀ ਦੈਂਤ ਸਭ ਤੋਂ ਅਹਿਮ ਹੈ। ਅਜਿਹਾ ਹੀ ਇਕ ਮਾਮਲਾ ਫਰੀਦਕੋਟ ਜ਼ਿਲੇ ਦੇ ਪਿੰਡ ਪਿਪਲੀ ਦਾ ਹੈ, ਜਿਥੇ ਇਕ ਮਹਿਲਾ ਅਧਿਆਪਕ ਨੂੰ ਦਾਜ ਰੂਪੀ ਦੈਂਤ ਨੇ ਨਿਗਲਣ ਦੀ ਕੋਸ਼ਿਸ਼ ਕੀਤੀ ਪਰ ਉਹ ਵਾਲ-ਵਾਲ ਬਚ ਗਈ।
ਜਾਣਕਾਰੀ ਅਨੁਸਾਰ ਫਰੀਦਕੋਟ ਦੇ ਪਿੰਡ ਪਿਪਲੀ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਨਾਮ ਦੇ ਵਿਅਕਤੀ ਦਾ ਵਿਆਹ ਡੇਢ ਸਾਲ ਪਹਿਲਾਂ ਪਿੰਡ ਮਚਾਕੀ ਮੱਲ ਸਿੰਘ ਪਿੰਡ ਦੀ ਰਹਿਣ ਵਾਲੀ ਹਰਜੀਤ ਕੌਰ ਨਾਲ ਹੋਈ ਸੀ। ਉੱਚ ਵਿੱਦਿਆ ਹਾਸਲ ਹੋਣ ਕਾਰਨ ਮੌਜ਼ੂਦਾ ਵਕਤ ਹਿਸਾਬ ਦੇ ਅਹਿਮ ਵਿਸ਼ੇ ਦੀ ਅਧਿਆਪਕ ਹੈ। ਉਸ ਦੇ ਵਿਆਹ 'ਚ ਘਰੇਲੂ ਸਾਮਾਨ ਦੇ ਨਾਲ-ਨਾਲ ਚੰਗੀ ਕੰਪਨੀ ਦੀ ਕਾਰ ਵੀ ਦਿੱਤੀ ਗਈ ਸੀ ਅਤੇ ਲੜਕੀ ਅਨੁਸਾਰ ਦਾਜ ਦੇ ਲੋਭੀਆਂ ਦਾ ਢਿੱਡ ਇਨ੍ਹੇ ਨਾਲ ਨਹੀ ਭਰਿਆ ਤਾਂ ਉਨ੍ਹਾਂ ਨੇ ਉਸਨੂੰ ਹੋਰ ਦਾਜ ਲਿਆਉਣ ਲਈ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਸਹੁਰਾ-ਘਰ ਦੀ ਦਾਜ ਪ੍ਰਤੀ ਭੁੱਖ ਵੱਧਦੀ ਗਈ। ਉਨ੍ਹਾਂ ਨੇ ਬੋਲੇਰੋ ਗੱਡੀ ਸਮੇਤ ਡੇਢ ਲੱਖ ਰੁਪਏ ਦੀ ਮੰਗ ਕੀਤੀ ਜਦੋਂ ਉਨਾਂ ਨੂੰ ਮੰਗ ਪੂਰੀ ਹੁੰਦੀ ਵਿਖਾਈ ਨਹੀਂ ਦਿੱਤੀ ਤਾਂ ਉਨਾਂ ਨੇ ਲੜਕੀ ਨੂੰ ਰੱਸੇ ਨਾਲ ਗਲਾ ਘੁਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮਹਿਲਾ ਅਧਿਆਪਕ ਚੰਗੀ ਕਿਸਮਤ ਦੇ ਚਲਦਿਆਂ ਬਚ ਗਈ। ਗੰਭੀਰ ਜ਼ਖਮੀ ਹੋਣ ਤੇ ਉਸਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਉਹ ਜ਼ਖਮੀ ਹੋਣ ਦੇ ਨਾਲ-ਨਾਲ ਸਹਿਮੀ ਹੋਈ ਦਿਖਾਈ ਦੇ ਰਹੀ ਸੀ।
ਲੜਕੀ ਦੀ ਤਾਈ ਤਰਸੇਮ ਕੌਰ ਨੇ ਦੱਸਿਆ ਸਹੁਰੇ ਪਰਿਵਾਰ ਵੱਲੋਂ ਉਸਦੀ ਭਤੀਜੀ ਦਾ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਨਾਂ ਨੇ ਆਪਣੀ ਬੱਚੀ ਦੇ ਵਿਆਹ 'ਚ ਸਾਰਾ ਘਰੇਲੂ ਸਾਮਾਨ, ਗਹਿਣੇ ਗਟੇ ਅਤੇ ਗੱਡੀ ਵੀ ਦਿੱਤੀ ਪਰ ਹੁਣ ਉਸਦਾ ਸਹੁਰਾ ਪਰਿਵਾਰ ਫੇਰ ਬੋਲੇਰੋ ਗੱਡੀ ਦੀ ਮੰਗ ਕਰ ਰਿਹਾ ਸੀ। ਮੰਗ ਪੂਰੀ ਨਾ ਹੋਣ 'ਤੇ ਉਨਾਂ ਦੀ ਬੱਚੀ ਦੀ ਅੱਜ ਇਹ ਹਾਲਤ ਹੈ ।ਪੁਲਸ ਅਧਿਕਾਰੀਆਂ ਨੂੰ ਮੰਗ ਕੀਤੀ ਕਿ ਇਸ ਮਾਮਲੇ ਦੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂਕਿ ਕੋਈ ਕਿਸੇ ਦੀ ਧੀ ਨਾਲ ਇਸ ਤਰ੍ਹਾਂ ਦੀ ਘਟਨਾ ਨਾਂ ਕਰ ਸਕੇ ।
ਮੁੰਬਈ ਦੀ ਤਰਜ਼ 'ਤੇ ਪਾਵਰ ਨਿਗਮ ਦੇਵੇਗਾ Prepaid ਬਿਜਲੀ
NEXT STORY