ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਪਿੰਡ ਜ਼ਹੂਰਾ ਦੀ ਪੱਤੀ ਚਕੁਤਵਾ 'ਚ ਬੀਤੇ ਦਿਨ ਨੌਜਵਾਨਾਂ ਦੀ ਮਾਮੂਲੀ ਰੰਜਿਸ਼ ਨੂੰ ਲੈ ਕੇ ਹੋਈ ਲੜਾਈ 'ਚ ਪਿੰਡ ਦੇ ਦੋ ਪਰਿਵਾਰ ਆਪਸ 'ਚ ਭਿੜ ਗਏ। ਦੋਵੇਂ ਧਿਰਾਂ 'ਚ ਤੇਜ਼ਧਾਰ ਹਥਿਆਰਾਂ ਨਾਲ ਲੜਾਈ ਹੋਣ ਦੀ ਸੂਰਤ 'ਚ ਟਾਂਡਾ ਪੁਲਸ ਨੇ ਦੋਹਾਂ ਧਿਰਾਂ ਦੇ 35 ਮੈਂਬਰਾਂ ਖਿਲਾਫ ਕਰਾਸ ਪਰਚਾ ਦਰਜ ਕੀਤਾ ਹੈ। ਦੋਵੇਂ ਪਰਿਵਾਰਾਂ ਦੀ ਲੜਾਈ ਦਾ ਕਾਰਨ ਬਣੀ ਪਿੰਡ ਦੇ ਦੋ ਨੌਜਵਾਨ ਬਲਵਿੰਦਰ ਸਿੰਘ ਕਾਲਾ ਅਤੇ ਸਿਮਰਨਜੀਤ ਸਿੰਘ ਦੀ ਲੜਾਈ ਜਿਸ ਦੀ ਰੰਜਿਸ਼ ਨੂੰ ਲੈ ਕੇ ਦੋਵੇਂ ਪਰਿਵਾਰਾਂ 'ਚ ਜੰਮ ਕੇ ਲੜਾਈ ਹੋਈ। ਪੁਲਸ ਨੇ ਇਹ ਮਾਮਲਾ ਕੁੱਟਮਾਰ ਦਾ ਸ਼ਿਕਾਰ ਹੋਏ ਲਖਵਿੰਦਰ ਸਿੰਘ ਪੁੱਤਰ ਸਰਬਨ ਸਿੰਘ ਦੇ ਬਿਆਨ ਦੇ ਆਧਾਰ 'ਤੇ ਜੋਗਿੰਦਰ ਸਿੰਘ, ਸੰਦੀਪ ਗੇਲਾ, ਮਦਨ ਲਾਲ, ਸਰਬਜੀਤ ਲਵਲੀ, ਜਸਵੀਰ ਕੌਰ, ਸਿਮਨਰਜੀਤ ਸਿੰਘ ਮਨੀ, ਬਿੱਲਾ ਬਲਬੀਰ , ਸੁੱਖੀ, ਦੇਬੋ, ਕਿੰਦੀ,ਬਖਸ਼ੋ, ਕੂੜਾ ਰਾਮ, ਰਾਣੀ ਅਤੇ ਕਰਨਜੀਤ ਸਿੰਘ ਦੇ ਖਿਲਾਫ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਤਾਏ ਦੇ ਬੇਟੇ ਬਲਵਿੰਦਰ ਸਿੰਘ ਕਾਲਾ ਨਾਲ ਸਿਮਰਨਜੀਤ ਸਿੰਘ ਅਤੇ ਉਸ ਦੇ ਸਹਯੋਗੀਆਂ ਨੇ ਕੁੱਟਮਾਰ ਕੀਤੀ ਸੀ, ਜਿਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਗਈ ਸੀ। ਇਸੇ ਰੰਜਿਸ਼ ਨੂੰ ਲੈ ਕੇ ਉਕਤ ਦੋਸ਼ੀਆਂ ਨੇ ਮਿਲਕੇ ਉਸ ਦੇ ਨਾਲ-ਨਾਲ ਉਸ ਦੇ ਚਾਚੇ ਦੇ ਲੜਕੇ ਰਣਜੀਤ ਸਿੰਘ ਅਤੇ ਦਾਦੀ ਰੱਖੀ ਨਾਲ ਕੁੱਟਮਾਰ ਕਰਕੇ ਜਖ਼ਮੀ ਕਰ ਦਿੱਤਾ। ਇਸ ਦੌਰਾਨ ਮਦਨ ਲਾਲ ਉਨਾਂ ਨੂੰ ਮਾਰਨ ਲਈ ਉਸ ਦੇ ਚਾਚੇ ਜਸਵੀਰ ਸਿੰਘ ਦੇ ਘਰ ਆ ਵੜਿਆ ਤਾਂ ਉਨ੍ਹਾਂ ਨੇ ਉਸ ਨੂੰ ਅੰਦਰ ਬੰਦ ਕਰ ਲਿਆ। ਪੁਲਸ ਨੇ ਇਹ ਮਾਮਲਾ ਦਰਜ ਕਰਨ ਦੇ ਨਾਲ-ਨਾਲ ਦੂਜੀ ਧਿਰ ਦੇ ਸ਼ਿਕਾਇਤ ਕਰਤਾ ਜੋਗਿੰਦਰ ਸਿੰਘ ਪੁੱਤਰ ਕੂੜਾ ਰਾਮ ਦੇ ਬਿਆਨ ਦੇ ਆਧਾਰ 'ਤੇ ਲਖਵਿੰਦਰ ਸਿੰਘ, ਲਖਵੀਰ ਸਿੰਘ, ਜਸਵੀਰ ਸਿੰਘ, ਗੁਰਮੀਤ ਸਿੰਘ, ਨਰੈਣ ਦਾਸ, ਰਣਜੀਤ ਸਿੰਘ, ਅਮਰਜੀਤ ਸਿੰਘ, ਸੋਨੂ, ਜਸਬੀਰ ਕੌਰ, ਅਮਰਜੀਤ ਕੌਰ, ਕਾਲਾ, ਸਰਬੰ, ਪ੍ਰੀਤਮ, ਮਨਦੀਪ, ਰੱਖੀ, ਰਮਨ, ਪ੍ਰੀਤੋ, ਸਰਬਨ, ਗਿਆਨ, ਸੰਦੀਪ ਕੌਰ ਅਤੇ ਬੀਰੋ ਖਿਲਾਫ ਮਾਮਲਾ ਦਰਜ ਕੀਤਾ ਹੈ। ਆਪਣੇ ਬਿਆਨ 'ਚ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਉਸ ਦੇ ਨਾਲ-ਨਾਲ ਬੇਟੇ ਸੰਦੀਪ ਅਤੇ ਭਰਾ ਮਦਨ ਨਾਲ ਕੁੱਟਮਾਰ ਕਰ ਲਈ ਅਤੇ ਮਦਨ ਲਾਲ ਨੂੰ ਜਬਰਦਸਤੀ ਘਰ 'ਚ ਬੰਦ ਲਿਆ। ਪੁਲਸ ਨੇ ਦੋਵੇਂ ਧਿਰਾਂ 'ਤੇ ਕਰਾਸ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਸਰਕਾਰੀ ਕੈਟਲ ਪੌਂਡ ਝਨੇੜੀ ਦਾ ਜਾਇਜ਼ਾ
NEXT STORY