ਮਾਛੀਵਾੜਾ ਸਾਹਿਬ (ਟੱਕਰ) - ਪ੍ਰਸਿੱਧ ਸਾਹਿਤਕਾਰ ਅਤੇ ਮਾਛੀਵਾੜਾ ਦੇ ਵਾਸੀ ਸੁਖਜੀਤ (62) ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ, ਜਿਸ ਕਾਰਨ ਇਲਾਕੇ ਦੇ ਨਾਲ-ਨਾਲ ਸਾਹਿਤ ਪ੍ਰੇਮੀਆਂ ਵਿਚ ਸੋਗ ਦੀ ਲਹਿਰ ਦੌੜ ਗਈ। ਕਹਾਣੀਕਾਰ ਸਵ. ਸੁਖਜੀਤ ਦੇ ਭਰਾ ਬਲਵਿੰਦਰ ਸਿੰਘ ਨੇ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਦਿਲ ਦੀ ਬੀਮਾਰੀ ਸਾਹਮਣੇ ਆਈ, ਜਿਨ੍ਹਾਂ ਦਾ ਫੋਰਟਿਸ ਹਸਪਤਾਲ ਵਿਖੇ ਇਲਾਜ ਚੱਲਿਆ ਜਿੱਥੋਂ ਉਹ ਤੰਦਰੁਸਤ ਹੋ ਕੇ ਘਰ ਪਰਤ ਆਏ ਸਨ। ਪਿਛਲੇ ਹਫ਼ਤੇ ਫਿਰ ਉਨ੍ਹਾਂ ਨੂੰ ਦਿਲ ਦੀ ਬੀਮਾਰੀ ਦੀ ਸਮੱਸਿਆ ਆ ਗਈ, ਜਿਸ ਕਾਰਨ ਪਹਿਲਾਂ ਉਹ ਲੁਧਿਆਣਾ ਹਸਪਤਾਲ ਦਾਖਲ ਰਹੇ ਜਿੱਥੇ ਸਿਹਤ ਵਿਚ ਸੁਧਾਰ ਨਾ ਹੋਇਆ। ਅੱਜ ਉਨ੍ਹਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਦੌਰਾਨ ਦਿਹਾਂਤ ਹੋ ਗਿਆ।
ਇਹ ਵੀ ਪੜ੍ਹੋ- ਸ਼ੰਭੂ ਬਾਰਡਰ 'ਤੇ ਪੁਲਸ ਨੇ ਕੀਤੀ ਮੌਕ ਡਰਿੱਲ, ਕਿਸਾਨ ਬੋਲੇ- 'ਅਸੀਂ ਵੀ ਚੂੜੀਆਂ ਨਹੀਂ ਪਾਈਆਂ'
ਸਾਹਿਤਕਾਰ ਸੁਖਜੀਤ ਦੀ ਮੌਤ ਦੀ ਖ਼ਬਰ ਨਾਲ ਜਿੱਥੇ ਸਾਹਿਤ ਪ੍ਰੇਮੀਆਂ ਵਿਚ ਨਿਰਾਸ਼ਾ ਦਾ ਆਲਮ ਛਾਇਆ ਹੋਇਆ ਹੈ ਉੱਥੇ ਹੀ ਮਾਛੀਵਾੜਾ ਦੇ ਲੋਕ ਜੋ ਉਨ੍ਹਾਂ ਨੂੰ ਪਿਆਰ ਨਾਲ ਸਵਾਮੀ ਜੀ ਕਹਿੰਦੇ ਸਨ, ਉਨ੍ਹਾਂ ਨੂੰ ਵੀ ਅਚਨਚੇਤ ਦਿਹਾਂਤ ਨਾਲ ਗਹਿਰਾ ਸਦਮਾ ਲੱਗਾ। ਸਾਹਿਤਕਾਰ ਸੁਖਜੀਤ ਨੇ ਪੁਸਤਕ ‘ਅੰਤਰਾਂ’, ‘ਰੰਗਾਂ ਦਾ ਮਨੋਵਿਗਿਆਨ’, ‘ਮੈਂ ਰੇਪ ਨੂੰ ਇੰਜੁਆਏ ਕਰਦੀ ਹਾਂ’ ਅਤੇ ਆਪਣੀ ਸਵੈ-ਜੀਵਨੀ ‘ਮੈਂ ਜੈਸਾ ਹੂੰ ਵੈਸਾ ਕਿਉਂ ਹੂੰ’ ਨੂੰ ਸਾਹਿਤ ਜਗਤ ਦੀ ਝੋਲੀ ਵਿਚ ਪਾਇਆ। ਸੁਖਜੀਤ ਦੇ ਬੇਵਾਕ ਸ਼ਬਦਾਂ ਅਤੇ ਸੁਚੱਜੀ ਲੇਖਣੀ ਨੂੰ ਹਮੇਸ਼ਾ ਹੀ ਮਾਣ ਮਿਲਦਾ ਰਿਹਾ ਹੈ ਜਿਸ ਸਦਕਾ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੂੰ ‘ਭਾਰਤੀ ਸਾਹਿਤ ਅਕਾਦਮੀ’ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਾਹਿਤ ਖੇਤਰ ਵਿਚ ਹੋਰ ਵੀ ਕਈ ਪੁਰਸਕਾਰ ਮਿਲੇ ਅਤੇ ਇਹ ਨਾਮੀ ਸਖ਼ਸ਼ੀਅਤ ਅੱਜ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਈ।
ਇਹ ਵੀ ਪੜ੍ਹੋ- ਹਵਸ 'ਚ ਅੰਨ੍ਹੇ ਪਤੀ ਨੇ ਕੀਤਾ ਅਜਿਹਾ ਕਾਂਡ ਕਿ ਵਿਆਹ ਤੋਂ ਇੱਕ ਹਫਤੇ ਬਾਅਦ ਹੀ ਹੋ ਗਈ ਲਾੜੀ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਿਸਾਨੀ ਅੰਦੋਲਨ ਦਾ ਖ਼ੂਬ ਫਾਇਦਾ ਉਠਾ ਰਹੀਆਂ AirLine ਕੰਪਨੀਆਂ, ਤਿੰਨ ਗੁਣਾ ਕੀਮਤਾਂ 'ਤੇ ਵੇਚ ਰਹੀਆਂ ਟਿਕਟਾਂ
NEXT STORY