ਫਰੀਦਕੋਟ (ਵੈੱਬ ਡੈਸਕ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਗੁਲਜ਼ਾਰ ਸਿੰਘ ਰਣੀਕੇ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਗੁਲਜ਼ਾਰ ਸਿੰਘ ਰਣੀਕੇ ਦਾ ਜਨਮ 14 ਜਨਵਰੀ 1958 'ਚ ਅੰਮ੍ਰਿਤਸਰ ਵਿਖੇ ਹੋਇਆ। ਰਣੀਕੇ ਅਕਾਲੀ ਦਲ ਦੇ ਚੋਟੀ ਦੇ ਉਮੀਦਵਾਰ ਹਨ। ਗੁਲਜ਼ਾਰ ਸਿੰਘ ਰਣੀਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਐੱਸ.ਸੀ. ਵਿੰਗ ਦੇ ਪ੍ਰਧਾਨ ਵੀ ਹਨ।
ਗੁਲਜ਼ਾਰ ਸਿੰਘ ਰਣੀਕੇ ਨੇ 1983 'ਚ ਰਣੀਕੇ ਪਿੰਡ ਦੇ ਸਰਪੰਚ ਦੇ ਤੌਰ 'ਚੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਗੁਲਜ਼ਾਰ ਸਿੰਘ ਰਣੀਕੇ 1997 ਤੋਂ ਲੈ ਕੇ 2012 ਤਕ ਲਗਾਤਾਰ ਚਾਰ ਵਾਰੀ ਅਟਾਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਹੇ ਹਨ। ਉਹ 2007 ਤੇ 2012 ਦੀ ਸਰਕਾਰ ਸਮੇਂ ਕੈਬਨਿਟ ਮੰਤਰੀ ਸਨ। ਰਣੀਕੇ 'ਤੇ ਕੇਂਦਰ ਸਰਕਾਰ ਵਲੋਂ ਸਾਲ 2007-08 'ਚ ਅਟਾਰੀ ਦੇ ਵਿਕਾਸ ਲਈ ਜਾਰੀ ਪੰਜ ਕਰੋੜ ਦੀ ਗ੍ਰਾਂਟ ਖੁਰਦ-ਬੁਰਦ ਕਰਨ ਦੇ ਦੋਸ਼ ਲੱਗੇ ਸਨ। 22 ਮਈ 2011 ਨੂੰ ਸਿਵਲ ਲਾਈਨ ਥਾਣੇ 'ਚ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਭਾਵੇਂ ਰਣੀਕੇ ਦਾ ਨਾਮ ਸਿੱਧੇ ਤੌਰ 'ਤੇ ਸਾਹਮਣੇ ਨਹੀਂ ਆਇਆ ਸੀ ਪਰ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ ਸੀ।
ਦੱਸ ਦਈਏ ਕਿ ਫਰੀਦਕੋਟ ਸੀਟ ਤੋਂ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਰਣੀਕੇ, ਕਾਂਗਰਸ ਤੋਂ ਮੁਹੰਮਦ ਸਦੀਕ, ਆਮ ਆਦਮੀ ਪਾਰਟੀ ਤੋਂ ਪ੍ਰੋ. ਸਾਧੂ ਸਿੰਘ ਤੇ ਪੀ.ਡੀ.ਏ. ਦੇ ਮਾਸਟਰ ਬਲਦੇਵ ਸਿੰਘ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਹਨ।
ਸਟਿੰਗ ਅਪਰੇਸ਼ਨ ਦੇ ਮਾਮਲੇ 'ਚ ਪ੍ਰੋ. ਸਾਧੂ ਸਿੰਘ ਨੂੰ ਪਾਰਟੀ ਵਲੋਂ ਕਲੀਨ ਚਿੱਟ
NEXT STORY