ਫ਼ਰੀਦਕੋਟ (ਜਗਤਾਰ) - ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚੋਂ ਬੀਤੇ ਦਿਨ ਫਰਾਰ ਹੋਏ ਕੋਰੋਨਾ ਦੇ ਸ਼ੱਕੀ ਮਰੀਜ਼ ਨੂੰ ਅੱਜ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਕਤ ਮਰੀਜ਼ ਨੂੰ ਪੁਲਸ ਨੇ ਮੁੜ ਤੋਂ ਮੈਡੀਕਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਭਰਤੀ ਕਰ ਦਿੱਤਾ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਕੋਰੋਨਾ ਵਾਇਰਸ ਦੇ ਇਕ ਸ਼ੱਕੀ ਮਰੀਜ਼ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਰੱਖਿਆ ਗਿਆ ਸੀ, ਜਿਸਦਾ ਟੈਸਟ ਲੈਬ ’ਚ ਭੇਜਿਆ ਗਿਆ ਸੀ ਪਰ ਰਿਪੋਰਟ ਆਉਣ ਤੋਂ ਪਹਿਲਾਂ ਇਹ ਮਰੀਜ਼ ਹਸਪਤਾਲ ਤੋਂ ਫਰਾਰ ਹੋ ਗਿਆ ਸੀ। ਸੂਚਨਾ ਮਿਲਣ ’ਤੇ ਪੁਲਸ ਦੁਆਰਾ ਉਸਦੀ ਤਲਾਸ਼ ’ਚ ਵੱਖ-ਵੱਖ ਜਗ੍ਹਾ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸਵੇਰੇ ਥਾਣਾ ਮੁਖੀ ਰਾਜੇਸ਼ ਕੁਮਾਰ ਦੀ ਅਗਵਾਈ ’ਚ ਸ਼ੱਕੀ ਮਰੀਜ਼ ਦੀ ਤਲਾਸ਼ ਲਈ ਉਸ ਦੇ ਘਰ ’ਤੇ ਛਾਪੇਮਾਰੀ ਕੀਤੀ ਗਈ ਪਰ ਉਹ ਨਹੀਂ ਮਿਲਿਆ।
ਫਰੀਦਕੋਟ ਦੇ ਮੈਡੀਕਲ ਹਸਪਤਾਲ ’ਚੋਂ ਫਰਾਰ ਹੋਇਆ ਕੋਰੋਨਾ ਦਾ ਸ਼ੱਕੀ ਮਰੀਜ਼
ਹਾਲਾਂਕਿ ਫੋਨ ’ਤੇ ਉਸ ਦੇ ਭਰਾ ਦੁਆਰਾ ਥਾਣਾ ਮੁਖੀ ਨਾਲ ਗੱਲ ਕਰਵਾਈ ਗਈ ਅਤੇ ਉਸ ਨੂੰ ਸਮਝਾਇਆ ਗਿਆ ਕਿ ਉਹ ਹਸਪਤਲ ਪਹੁੰਚੇ ਅਤੇ ਰਿਪੋਰਟ ਆਉਣ ਤੱਕ ਡਾਕਟਰਾਂ ਦੀ ਨਿਗਰਾਨੀ ’ਚ ਰਹੇ। ਦੱਸ ਦੇਈਏ ਕਿ ਇਸ ਸ਼ੱਕੀ ਮਰੀਜ਼ ਦੇ ਕੁਝ ਦੋਸਤ ਵਿਦੇਸ਼ ਤੋਂ ਆਏ ਹੋਏ ਸਨ, ਜਿਨ੍ਹਾਂ ਨੂੰ ਛੱਡਣ ਲਈ ਉਹ ਏਅਰਪੋਰਟ ਦਿੱਲੀ ਗਿਆ ਸੀ ਅਤੇ ਬਾਅਦ ’ਚ ਖਾਂਸੀ ਦੀ ਸ਼ਿਕਾਇਤ ਕਾਰਣ ਉਹ ਆਪਣੇ-ਆਪ ਹੀ ਆਪਣੀ ਜਾਂਚ ਲਈ ਹਸਪਤਾਲ ਆਇਆ ਸੀ, ਪਰ ਰਿਪੋਰਟ ਆਉਣ ਤੋਂ ਪਹਿਲਾਂ ਉਹ ਹਸਪਤਾਲ ਦੇ ਕਰਮਚਾਰੀਆਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।
ਕੋਰੋਨਾ ਵਾਇਰਸ ਦੇ ਚੱਲਦਿਆਂ ਬੀਮਾਰੀ ਤੋਂ ਪੀੜਤ ਲੋਕਾਂ ਲਈ ਕੀਤੀ ਗਈ ਅਰਦਾਸ
NEXT STORY