ਫਰੀਦਕੋਟ- ਫਰੀਦਕੋਟ ਦੇ ਪਿੰਡ ਬਰਗਾੜੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੀ ਬੇਅਦਬੀ ਨੂੰ ਲੈ ਕੇ ਬੁੱਧਵਾਰ ਨੂੰ ਧਰਨੇ 'ਤੇ ਬੈਠੀਆਂ ਸਿੱਖ ਜਥੇਬੰਦੀਆਂ 'ਤੇ ਪੁਲਸ ਵਲੋਂ ਕੀਤੀ ਗਈ ਫਾਇਰਿੰਗ ਕਾਰਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਸੀ। ਜਿਸ ਕਾਰਨ ਫਰੀਦਕੋਟ 'ਚ ਹਾਲਾਤ ਦੇ ਮੱਦੇਨਜ਼ਰ ਸਿੱਖ ਜਥੇਬੰਦੀਆਂ ਨੇ ਇਸ ਵਾਪਰੀ ਘਟਨਾ ਕਾਰਨ ਵੀਰਵਾਰ ਨੂੰ ਬੰਦ ਦਾ ਐਲਾਨ ਕੀਤਾ ਹੈ।
ਇਸ ਦਾ ਅਸਰ ਨਾਲ ਲੱਗਦੇ ਕਈ ਜ਼ਿਲਿਆਂ 'ਤੇ ਵੀ ਪਵੇਗਾ। ਫਰੀਦਕੋਟ ਦੇ ਜ਼ਿਆਦਾਤਰ ਸਕੂਲ, ਕਾਲਜ ਬੰਦ ਹਨ ਤੇ ਲੋਕਾਂ ਦਾ ਆਉਣ-ਜਾਣ ਘੱਟ ਹੈ। ਦੁਕਾਨਾਂ ਵੀ ਬੰਦ ਹਨ ਅਤੇ ਆਵਾਜਾਈ ਠੱਪ ਹੈ। ਇਸ ਬੰਦ ਦਾ ਅਸਰ ਬਠਿੰਡਾ 'ਤੇ ਵੀ ਪਿਆ। ਜਿਸ ਕਾਰਨ ਉੱਥੋਂ ਦੇ ਪ੍ਰਾਈਵੇਟ ਸਕੂਲ-ਕਾਲਜ ਅਤੇ ਬਾਜ਼ਾਰ ਵੀ ਬੰਦ ਹਨ।
ਹਾਲਾਤ ਦਾ ਜਾਇਜ਼ਾ ਲੈਣ ਲਈ ਪੰਜਾਬ ਸੂਬਾ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਇੱਥੇ ਆਉਣਗੇ ਅਤੇ ਇੱਥੇ ਉਹ ਪ੍ਰੈੱਸ ਕਾਨਫਰੰਸ ਵੀ ਕਰਨਗੇ। ਦੱਸਣਯੋਗ ਹੈ ਕਿ ਇਸ ਘਟਨਾ 'ਤੇ ਵਿਰੋਧ 'ਚ ਸਿੱਖ ਜਥੇਬੰਦੀਆਂ ਧਰਨੇ 'ਤੇ ਬੈਠੀਆਂ ਸਨ ਤੇ ਪੁਲਸ ਨੇ ਸ਼ਾਂਤੀਪੂਰਵਕ ਧਰਨੇ 'ਤੇ ਬੈਠੇ ਲੋਕਾਂ 'ਤੇ ਫਾਇਰਿੰਗ ਕੀਤੀ ਤੇ ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਪੁਲਸ ਦੀ ਇਸ ਕਾਰਵਾਈ ਦੇ ਚੱਲਦੇ ਲੋਕਾਂ 'ਚ ਭਾਰੀ ਰੋਸ ਹੈ ਤੇ ਜਿਸ ਕਾਰਨ ਸਿੱਖ ਜਥੇਬੰਦੀਆਂ ਨੇ ਬੰਦ ਕਰਨ ਦਾ ਫੈਸਲਾ ਲਿਆ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਕੇਬਲ ਆਪ੍ਰੇਟਰਜ਼ ਦੀ ਪਟੀਸ਼ਨ 'ਤੇ ਫਾਸਟ ਵੇ ਅਤੇ ਸੁਖਬੀਰ ਨੇ ਜਵਾਬ ਲਈ ਮੰਗਿਆ ਸਮਾਂ
NEXT STORY