ਫਰੀਦਕੋਟ (ਜਗਤਾਰ) : ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿਚ ਸਕਿਉਰਟੀ ਟਾਵਰ 'ਤੇ ਡਿਉਟੀ ਦੇ ਰਹੇ ਪੰਜਾਬ ਹੋਮ ਗਾਰਡ ਦੇ ਜਵਾਨ ਵੱਲੋਂ ਖ਼ੁਦ ਨੂੰ ਗੋਲ਼ੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨੂੰ ਜ਼ਖ਼ਮੀ ਹਾਲਤ 'ਚ ਉਸ ਦੇ ਸਾਥੀਆਂ ਨੇ ਫਰੀਦਕੋਟ ਦੇ ਜੀ.ਜੀ.ਐੱਸ. ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਅਤੇ ਉਹ ਜ਼ੇਰੇ ਇਲਾਜ ਹੈ।
ਇਹ ਵੀ ਪੜ੍ਹੋ- ਲੁਧਿਆਣਾ ’ਚ ਲਾਪਤਾ ਹੋਏ ਸਹਿਜ ਦੀ ਦੋਰਾਹਾ ਨਹਿਰ ’ਚੋਂ ਮਿਲੀ ਲਾਸ਼, ਸਕੇ ਤਾਏ ਨੇ ਹੱਥੀਂ ਕਤਲ ਕਰਕੇ ਕਮਾਇਆ ਕਹਿਰ
ਇਸ ਮੌਕੇ ਗੱਲਬਾਤ ਕਰਦਿਆਂ ਪੀੜਤ ਨੌਜਵਾਨ ਦੇ ਸਾਥੀ ਕਾਰਮਚਾਰੀ ਨਿਰਮਲ ਸਿੰਘ ਅਤੇ ਕੇਂਦਰੀ ਜੇਲ੍ਹ ਫਰੀਦਕੋਟ ਦੇ ਸੁਪਰਡੈਂਟ ਰਾਜੀਵ ਅਰੋੜਾ ਨੇ ਦੱਸਿਆ ਕਿ ਉਨਾਂ ਨੂੰ ਸੂਚਨਾ ਮਿਲੀ ਸੀ ਕਿ ਟਾਵਰ 'ਤੇ ਸਕਿਉਰਟੀ ਵਜੋਂ ਤਾਇਨਾਤ ਜਵਾਨ ਹਰਜਿੰਦਰ ਸਿੰਘ ਵੱਲੋਂ ਖ਼ੁਦ ਨੂੰ ਆਪਣੀ ਸਰਵਿਸ ਗੰਨ ਨਾਲ ਗੋਲ਼ੀ ਮਾਰ ਲਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ 'ਤੇ ਜਾ ਕੇ ਜ਼ਖ਼ਮੀ ਜਵਾਨ ਨੂੰ ਉਸੇ ਵੇਲੇ ਹਸਪਤਾਲ ਦਾਖਲ ਕਰਵਾਇਆ ਗਿਆ। ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਇਹ ਮੁਲਾਜ਼ਮ ਜੇਲ੍ਹ ਅੰਦਰ ਬਹੁਤ ਵਧੀਆ ਢੰਗ ਨਾਲ ਡਿਉਟੀ ਨਿਭਾਉਂਦਾ ਸੀ ਅਤੇ ਚੰਗੀਆ ਸੇਵਾਵਾਂ ਬਦਲੇ ਇਸ ਨੂੰ 15 ਅਗਸਤ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ ਪਰ ਅੱਜ ਜੋ ਇਸ ਨੇ ਕਦਮ ਚੁੱਕਿਆ ਇਸ ਬਾਰੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਫਿਲਹਾਲ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਲੁਧਿਆਣਾ ’ਚ ਲਾਪਤਾ ਹੋਏ ਸਹਿਜ ਦੀ ਦੋਰਾਹਾ ਨਹਿਰ ’ਚੋਂ ਮਿਲੀ ਲਾਸ਼, ਸਕੇ ਤਾਏ ਨੇ ਹੱਥੀਂ ਕਤਲ ਕਰਕੇ ਕਮਾਇਆ ਕਹਿਰ
NEXT STORY