ਫਰੀਦਕੋਟ (ਜਗਤਾਰ ਦੋਸਾਂਝ) - ਪਿਛਲੇ ਕਈ ਦਿੰਨਾ ਤੋਂ ਐੱਸ.ਐੱਸ.ਪੀ. ਫਰੀਦਕੋਟ ਦਫਤਰ ਦੇ ਬਾਹਰ ਧਰਨੇ 'ਤੇ ਬੈਠੇ ਜਸਪਾਲ ਸਿੰਘ ਦੇ ਪਰਿਵਾਰ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਇਨਸਾਫ ਨਾ ਮਿਲਣ ਕਾਰਨ ਕਈ ਸਮਾਜ ਸੇਵਾ ਸੰਥਾਵਾਂ ਅਤੇ ਕਈ ਜਥੇਬੰਦੀਆਂ ਵਲੋਂ ਜਸਪਾਲ ਸਿੰਘ ਦੇ ਪਰਿਵਾਰ ਨਾਲ ਮਿਲ ਕੇ 29 ਮਈ ਨੂੰ ਵੱਡਾ ਸੰਘਰਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਪੀੜਤ ਪਰਿਵਾਰ ਮੁਲਜ਼ਮ ਪੁਲਸ ਮੁਲਾਜ਼ਮਾਂ ਅਤੇ ਆਪਣੇ ਬੱਚੇ ਦੀ ਲਾਸ਼ ਦੀ ਮੰਗ 'ਤੇ ਅੜਿਆ ਹੋਇਆ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਉਕਤ ਪਰਿਵਾਰ ਨੂੰ ਧਰਨੇ 'ਤੇ ਬੈਠੇ 5 ਦਿਨ ਹੋ ਗਏ ਹਨ, ਜਿਸ ਦੇ ਬਾਵਜੂਦ ਪੁਲਸ ਨੇ ਨਾ ਤਾਂ ਅਜੇ ਤੱਕ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਅਸਲ ਗੱਲ ਸਾਹਮਣੇ ਰੱਖ ਸਕੀ। ਇਸ ਤੋਂ ਇਲਾਵਾ ਪੁਲਸ ਪੀੜਤ ਪਰਿਵਾਰ ਨੂੰ ਪੁੱਤ ਦੀ ਮ੍ਰਿਤਕ ਦੇਹ ਵੀ ਨਹੀਂ ਦੇ ਸਕੀ। ਇਸ ਦੇ ਨਾਲ ਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਵੱਡੇ ਮੁੱਦੇ 'ਤੇ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਅਤੇ ਨਾ ਹੀ ਫਰੀਦਕੋਟ ਦੇ ਐੱਮ.ਐੱਲ.ਏ. ਕੀਕੀ ਢਿੱਲੋਂ ਪਰਿਵਾਰ ਦੇ ਕੋਲ ਪਹੁੰਚੇ ਮਦਦ ਕਰਨੀ ਤਾਂ ਦੂਰ ਦੀ ਗੱਲ ਹੈ।
ਇਨਸਾਨੀਅਤ ਹੋਈ ਸ਼ਰਮਸਾਰ : ਬਜ਼ੁਰਗ ਨੇ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਨਾਹ
NEXT STORY