ਫਰੀਦਕੋਟ (ਨਰਿੰਦਰ)-ਬੱਚਿਆਂ ਦੀ ਸੁਰੱਖਿਆ ਨੂੰ ਵੇਖਦਿਆਂ ਸਕੂਲੀ ਵਾਹਨਾਂ ਦੇ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਸੇਫ ਸਕੂਲ ਵ੍ਹੀਕਲ ਪਾਲਿਸੀ’ ਦੀ ਇੰਨ-ਬਿੰਨ ਪਾਲਣਾ ਲਈ ਜ਼ਿਲਾ ਬਾਲ ਸੁਰੱਖਿਆ ਯੂਨਿਟ ਫ਼ਰੀਦਕੋਟ ਵੱਲੋਂ ਟਰੈਫਿਕ ਪੁਲਸ ਦੀ ਟੀਮ ਨਾਲ ਮਿਲ ਕੇ ਫਰੀਦਕੋਟ ਜ਼ਿਲੇ ਵਿਚ ਲਗਾਤਾਰ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤਹਿਤ ਸੁਰਗਾਪੁਰੀ ਚੌਕ ਕੋਟਕਪੂਰਾ ਵਿਖੇ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਸ਼ਰਤਾਂ ਨਾ ਪੂਰੀਆਂ ਕਰਨ ਵਾਲੇ 4 ਸਕੂਲੀ ਵਾਹਨਾਂ ਦੇ ਮੌਕੇ ’ਤੇ ਚਲਾਨ ਕੱਟੇ ਗਏ। ®ਇਸ ਦੌਰਾਨ ਜੌਲੀ ਮੋਂਗਾ ਚਾਈਲਡ ਪ੍ਰੋਟੈਕਸ਼ਨ ਅਫਸਰ ਫ਼ਰੀਦਕੋਟ ਨੇ ਦੱਸਿਆ ਕਿ ਬੱਚੇ ਲੈ ਕੇ ਆਉਣ ਵਾਲੇ ਸਕੂਲੀ ਵਾਹਨਾਂ ਉੱਪਰ ਸਕੂਲ ਮੁਖੀਆਂ ਦੀ ਵੀ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਾਹਨ ਚਾਲਕਾਂ ਨੂੰ ਉਕਤ ਪਾਲਿਸੀ ਬਾਰੇ ਜਾਣੂ ਕਰਵਾਉਣ ਅਤੇ ਸ਼ਰਤਾਂ ਪੂਰੀਆਂ ਕਰਨ ਵਾਲੇ ਵਾਹਨਾਂ ਨੂੰ ਹੀ ਬੱਚੇ ਲੈ ਕੇ ਆਉਣ ਦੀ ਪ੍ਰਵਾਨਗੀ ਦੇਣ। ਚੈਕਿੰਗ ਦੌਰਾਨ ਹਰਪਾਲ ਸਿੰਘ ਟਰੈਫਿਕ ਇੰਚਾਰਜ ਕੋਟਕਪੂਰਾ ਵੱਲੋਂ ਸਕੂਲ ਬੱਸ ਡਰਾਈਵਰਾਂ ਨੂੰ ਉਕਤ ਪਾਲਿਸੀ ਅਨੁਸਾਰ ਬਣਦੀ ਕਾਰਵਾਈ ਕਰਨ ਖਾਸ ਕਰ ਕੇ ਬੱਸਾਂ ਤੇ ਵੈਨਾਂ ’ਚ ਸਪੀਡ ਗਵਰਨਰ, ਸੀ. ਸੀ. ਟੀ. ਵੀ. ਕੈਮਰੇ, ਲੇਡੀ ਅਟੈਂਡੈਂਟ ਦੀ ਉਪਲੱਬਤਾ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ ਅਤੇ ਨਾਲ ਹੀ ਇਹ ਗੱਲ ਸਪੱਸ਼ਟ ਕੀਤੀ ਕਿ ਇਹ ਚੈਕਿੰਗ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਹੈੱਡ ਕਾਂਸਟੇਬਲ ਜਗਰੂਪ ਸਿੰਘ, ਜਸਪਾਲ ਸਿੰਘ ਅਤੇ ਰਾਜਿੰਦਰ ਕੁਮਾਰ ਹਾਜ਼ਰ ਸਨ।
ਮਾਮਲਾ ਦਲਿਤ ਵਿਦਿਆਰਥੀਆਂ ਤੋਂ ਫੀਸਾਂ ਵਸੂਲਣ ਦਾ
NEXT STORY