ਫਰੀਦਕੋਟ (ਨਰਿੰਦਰ)-ਡੀ. ਸੀ. ਐੱਮ. ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਸ਼ਵਿੰਦਰ ਸੇਠੀ ਦੀ ਅਗਵਾਈ ਹੇਠ ਆਯੋਜਤ ਸਮਾਗਮ ਦੌਰਾਨ ਵੱਖ-ਵੱਖ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਪਿੱਲੋ ਗੇਮ, ਗੁਬਾਰਾ ਡਾਂਸ, ਸਪੂਨ ਗੇਮ, ਸੰਗੀਤ ਚੇਅਰ ਆਦਿ ਖੇਡਾਂ ਵੀ ਕਰਵਾਈਆਂ ਗਈਆਂ। ਇਸ ਸਮਾਗਮ ਦੌਰਾਨ ਪ੍ਰਿੰ. ਸੇਠੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਇਸ ਸਕੂਲ ਦੇ ਪਹਿਲਾਂ ਜਾ ਚੁੱਕੇ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਵਿਚ ਆਪਣਾ ਨਾਂ ਰੌਸ਼ਨ ਕੀਤਾ ਹੈ ਅਤੇ ਉਨ੍ਹਾਂ ਨੂੰ ਵੀ ਪਡ਼੍ਹਾਈ ਨੂੰ ਮੁੱਖ ਰੱਖ ਕੇ ਆਪਣੇ ਟੀਚੇ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਤਾਂ ਜੋ ਉਹ ਆਪਣੇ ਸਕੂਲ ਤੇ ਮਾਪਿਆਂ ਦਾ ਨਾਂ ਵੀ ਰੌਸ਼ਨ ਕਰ ਸਕਣ। ਇਸ ਵਿਦਾਇਗੀ ਪਾਰਟੀ ਮੌਕੇ 11ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਆਪਣੇ ਅਧਿਆਪਕਾਂ ਲਈ ਖੂਬਸੂਰਤ ਗੀਤਾਂ ਨਾਲ ਤੋਹਫੇ ਭੇਟ ਕੀਤੇ। ਮੰਚ ਸੰਚਾਲਨ ਮਹਿਕਪ੍ਰੀਤ, ਰਾਜਵੀਰ ਅਤੇ ਗੁਰਵੀਰ ਕੌਰ ਵੱਲੋਂ ਕੀਤਾ ਗਿਆ। ਇਸ ਦੌਰਾਨ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਮਾਡਲਿੰਗ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਮਿਸਟਰ ਫੇਅਰਵੈੱਲ ਅਤੇ ਮਿਸ ਫੇਅਰਵੈੱਲ ਦਾ ਖਿਤਾਬ ਅਰਸ਼ਦੀਪ ਬਰਾਡ਼ ਅਤੇ ਮਹਿਕ ਨੂੰ ਚੁਣਿਆ ਗਿਆ। ਸਭ ਤੋਂ ਵਧੇਰੇ ਅਨੁਸ਼ਾਸਨ ਰੱਖਣ ਲਈ ਗੁਰਲੀਨ ਕੌਰ ਨੂੰ ਐਵਾਰਡ ਦਿੱਤਾ ਗਿਆ ਅਤੇ ਮਿਸ ਪਡ਼ਾਕੂ ਦਾ ਖਿਤਾਬ ਪਵਨਪ੍ਰੀਤ ਕੌਰ ਅਤੇ ਮਿਸਟਰ ਜੌਲੀ ਦਾ ਖਿਤਾਬ ਤੁਸ਼ਾਰ ਅਤੇ ਰੌਸ਼ਨ ਨੂੰ ਦਿੱਤਾ ਗਿਆ। ਸਮੁੱਚੀ ਆਲ ਰਾਊਂਡਰ ਟਰਾਫੀ 12ਵੀਂ ਜਮਾਤ ਦੀ ਵਿਦਿਆਰਥਣ ਗੁਰਵੀਰ ਕੌਰ ਨੂੰ ਦਿੱਤੀ ਗਈ। 12ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਕ ਖੂਬਸੂਰਤ ਪੇਂਟਿੰਗ ਸਕੂਲ ਨੂੰ ਤੋਹਫੇ ਵਜੋਂ ਭੇਟ ਕੀਤੀ ਗਈ।
ਨਸ਼ਿਆਂ ਦੇ ਮਾਡ਼ੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ
NEXT STORY