ਫਰੀਦਕੋਟ (ਪਰਮਜੀਤ, ਦੀਪਕ)-ਐੱਸ. ਬੀ. ਆਰ. ਐੱਸ. ਕਾਲਜ ਫਾਰ ਵੂਮੈਨ ਘੁੱਦੂਵਾਲਾ ਦੇ ਐੱਮ. ਐੱਸ. ਸੀ. ਫੈਸ਼ਨ ਡਿਜ਼ਾਈਨਿੰਗ ਐਂਡ ਟੈਕਨਾਲੋਜੀ ਦੀਆਂ ਵਿਦਿਆਰਥਣਾਂ ਨੇ ਵਰਧਮਾਨ ਪੋਲੀਟੈਕਸ ਲਿਮਟਿਡ ਕੰਪਨੀ, ਬਠਿੰਡਾ ਦਾ ਵਿਦਿਅਕ ਟੂਰ ਲਾਇਆ। ਇਸ ਮੌਕੇ ਐੱਚ. ਓ. ਡੀ. ਸੰਦੀਪ ਗੁੰਬਰ ਨੇ ਵਿਦਿਆਰਥਣਾਂ ਨੂੰ ਧਾਗੇ ਅਤੇ ਕੱਪਡ਼ੇ ਦੇ ਕੱਚੇ ਮਾਲ ਤੋਂ ਲੈ ਕੇ ਪੈਕਿੰਗ ਤੱਕ ਦੇ ਸਾਰੇ ਪ੍ਰੋਸੈੱਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਅਰਥਣਾਂ ਨੂੰ ਕੰਪਨੀ ’ਚ ਤਿਆਰ ਕੀਤੇ ਜਾ ਰਹੇ ਵੱਖ-ਵੱਖ ਡਿਜ਼ਈਨ ਦੇ ਧਾਗਿਆਂ ਬਾਰੇ ਵੀ ਜਾਣਕਾਰੀ ਦਿੱਤੀ ਤਾਂ ਜੋ ਆਉਣ ਵਾਲੇ ਸਮੇਂ ’ਚ ਉਨ੍ਹਾਂ ਨੂੰ ਪਡ਼੍ਹਾਈ ਵਿਚ ਮਦਦ ਮਿਲ ਸਕੇ। ਕਾਲਜ ਦੇ ਪ੍ਰੈਜ਼ੀਡੈਂਟ ਮੇਜਰ ਸਿੰਘ ਢਿੱਲੋਂ, ਐਡਮਨਿਸਟਰੇਸ਼ਨ ਅਫਸਰ ਦਵਿੰਦਰ ਸਿੰਘ ਨੇ ਕੰਪਨੀ ਵੱਲੋਂ ਵਿਦਿਆਰਥਣਾਂ ਨੂੰ ਦਿੱਤੀ ਵੱਡਮੁੱਲੀ ਜਾਣਕਾਰੀ ਵਾਸਤੇ ਕੰਪਨੀ ਦੇ ਐੱਮ. ਡੀ. ਅਸ਼ੋਕ, ਐਗਜ਼ੀਕਿਊਟਿਵ ਐੱਚ. ਆਰ. ਰਾਜਵੀਰ ਅਤੇ ਜਨਰਲ ਮੈਨਜੇਰ ਅਮਿਤਾਬ ਦੁੱਗਲ, ਐੱਚ. ਓ. ਡੀ. ਸੰਦੀਪ ਦਾ ਧੰਨਵਾਦ ਕੀਤਾ। ਇਸ ਦੌਰਾਨ ਕਾਲਜ ਦੇ ਪ੍ਰੋ. ਰੁਪਿੰਦਰ ਕੌਰ, ਪ੍ਰੋ. ਅਮਨਦੀਪ ਕੌਰਸ ਬਲਤੇਜ ਸਿੰਘ ਆਦਿ ਹਾਜ਼ਰ ਸਨ।
ਬਾਬਾ ਰਾਮਦੇਵ ਜੀ ਦਾ 11ਵਾਂ ਜਗਰਾਤਾ ਕਰਵਾਇਆ
NEXT STORY