ਫਰੀਦਕੋਟ (ਦੀਪਕ)-ਐੱਸ. ਬੀ. ਆਰ. ਐੱਸ. ਕਾਲਜ ਫਾਰ ਵੂਮੈਨ ਘੁੱਦੂਵਾਲਾ ਵਿਖੇ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਦੇ ਨਿਰਦੇਸ਼ਾਂ ਹੇਠ 7 ਰੋਜ਼ਾ ਐੱਨ. ਐੱਸ. ਐੱਸ. ਕੈਂਪ ਲਾਇਆ ਗਿਆ। ਇਸ ਦੇ ਉਦਘਾਟਨੀ ਸਮਾਰੋਹ ’ਚ ਕਾਲਜ ਦੇ ਪ੍ਰਸ਼ਾਸਨਿਕ ਅਫਸਰ ਦਵਿੰਦਰ ਸਿੰਘ ਨੇ ਸ਼ਿਰਕਤ ਕੀਤੀ। ਐੱਨ. ਐੱਸ. ਐੱਸ. ਕੈਂਪ ਦੌਰਾਨ ਵਾਲੰਟੀਅਰਾਂ ਨੇ ਕਾਲਜ ਕੈਂਪਸ ਦੀ ਸਫਾਈ ਕੀਤੀ ਅਤੇ ਹਰਿਆਲੀ ਭਰਿਆ ਵਾਤਾਵਰਣ ਰੱਖਣ ਲਈ ਬੂਟੇ ਲਾਏ। ਵਿਦਿਅਰਥੀਆਂ ਦੇ ਵਾਦ-ਵਿਵਾਦ, ਪੇਂਟਿੰਗ, ਸਪੀਚ ਅਤੇ ਕਵਿਤਾ ਉਚਾਰਣ ਦੇ ਮੁਕਾਬਲੇ ਕਰਵਾਏ ਗਏ। ਵਿਦਿਅਰਥੀਆਂ ਦੀਆਂ ਮਨੋਰੰਜਨ ਲੋਡ਼ਾਂ ਨੂੰ ਮੁੱਖ ਰੱਖਦੇ ਹੋਏ ਵਾਲੰਟੀਅਰਾਂ ਨੂੰ ਸਾਦਿਕ-ਘੁੱਦੂਵਾਲਾ ਨੇਡ਼ੇ ਸਥਿਤ ਗੁਰਦੁਆਰਾ ਸ੍ਰੀ ਜੰਡ ਸਾਹਿਬ ਲਿਜਾਇਆ ਗਿਆ, ਜਿਸ ਅਧੀਨ ਵਾਲੰਟੀਅਰਾਂ ਨੇ 19 ਮਈ ਨੂੰ ਭਾਰਤ ’ਚ ਹੋਣ ਜਾ ਰਹੀਆਂ ਲੋਕਸਭਾ ਚੋਣਾਂ ’ਚ ਵੋਟਰਾਂ ਦੀ ਸ਼ਮੂਲੀਅਤ ਵਧਾਉਣ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਐੱਨ. ਐੱਸ. ਐੱਸ. ਕੈਂਪ ਦੀ ਸਮਾਪਤੀ ਸਮਾਰੋਹ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਐਡਮਨਿਸਟਰੇਸ਼ਨ ਅਫਸਰ ਦਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਦ੍ਰਿਡ਼ ਇੱਛਾ ਨਾਲ ਜੇਕਰ ਕੁਝ ਹਾਸਲ ਕਰਨਾ ਚਾਹੁੰਦੇ ਹਾਂ ਤਾਂ ਕਰ ਸਕਦੇ ਹਾਂ, ਜਿਸ ਵਿਚ ਪ੍ਰਮਾਤਮਾ ਵੀ ਸਾਥ ਦਿੰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਅਤੇ ਗੁਰੂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੈਜ਼ੀਡੈਂਟ ਮੇਜਰ ਸਿੰਘ ਢਿੱਲੋਂ ਅਤੇ ਐਡਮਨਿਸਟਰੇਸ਼ਨ ਅਫਸਰ ਦਵਿੰਦਰ ਸਿੰਘ ਨੇ ਸੱਤ ਰੋਜ਼ਾ ਐੱਨ. ਐੱਸ. ਐੱਸ. ਕੈਂਪ ਦੌਰਾਨ ਵਾਲੰਟੀਅਰਾਂ ਵੱਲੋਂ ਕੀਤੇ ਗਏ ਕੰਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ’ਚ ਵੀ ਅਜਿਹੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐੱਸ. ਬੀ. ਆਰ. ਐੱਸ. ਕਾਲਜ ਦੇ ਐਡਮਨਿਸਟਰੇਸ਼ਨ ਅਫਸਰ ਦਵਿੰਦਰ ਸਿੰਘ, ਕਾਲਜ ਦੇ ਵਾਇਸ ਪ੍ਰਿੰਸੀਪਲ ਪ੍ਰੋ. ਜਸਵਿੰਦਰ ਕੌਰ, ਐੱਸ. ਬੀ. ਆਰ. ਐੱਸ. ਪਬਲਿਕ ਸੀਨੀ. ਸੈਕੰ. ਸਕੂਲ ਦੇ ਪ੍ਰਿੰਸੀਪਲ ਨੀਰੂ ਸ਼ਰਮਾ, ਪੀ. ਐੱਸ. ਟੀ. ਮੈਮੋਰੀਅਲ ਪਬਲਿਕ ਸਕੂਲ ਦੇ ਪ੍ਰਿੰਸੀਪਲ ਰਾਜਿੰਦਰ ਕਮਲ, ਵਾਇਸ ਪ੍ਰਿੰਸੀਪਲ ਰਖਣਪ੍ਰੀਤ ਕੌਰ, ਐੱਸ. ਬੀ. ਆਰ ਐੱਸ. ਕਾਲਜ, ਐੱਸ. ਬੀ. ਆਰ ਐੱਸ. ਪਬਲਿਕ ਸੀਨੀ. ਸੈਕੰ. ਸਕੂਲ ਅਤੇ ਪੀ. ਐੱਸ. ਟੀ. ਮੈਮੋਰੀਅਲ ਪਬਲਿਕ ਸਕੂਲ ਦਾ ਸਮੂਹ ਸਟਾਫ, ਟੀਚਿੰਗ ਅਤੇ ਨਾਨ- ਟੀਚਿੰਗ ਸਟਾਫ, ਡਰਾਈਵਰ ਅਤੇ ਵਿਦਿਆਰਥੀ ਹਾਜ਼ਰ ਸਨ।
ਰਿਟਾ. ਸੂਬੇਦਾਰ ਹਰਨੇਕ ਸਿੰਘ ਨੂੰ ਵੱਖ-ਵੱਖ ਸ਼ਖਸੀਅਤਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ
NEXT STORY