ਫਰੀਦਕੋਟ (ਪਵਨ, ਖੁਰਾਣਾ)-ਆਦੇਸ਼ ਪਾਲੀਟੈਕਨਿਕ ਕਾਲਜ ਮਡ਼ਮੱਲੂ ਵਿਚ 21ਵੀਂ ਅੈਥਲੈਟਿਕ ਮੀਟ ਦਾ ਆਯੋਜਨ ਹੋਇਆ। ਜਿਸ ਵਿਚ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਉਤਸ਼ਾਹ ਨਾਲ ਹਿੱਸਾ ਲੈ ਕੇ ਖੇਡਾਂ ’ਚ ਚੰਗਾ ਪ੍ਰਦਰਸ਼ਨ ਕੀਤਾ। ਅੈਥਲੈਟਿਕ ਮੀਟ ਦਾ ਉਦਘਾਟਨ ਮੁੱਖ ਮਹਿਮਾਨ ਪ੍ਰਿੰਸੀਪਲ ਪ੍ਰਵੀਨ ਮਿੱਢਾ ਨੇ ਕੀਤਾ। ਜਦਕਿ ਮਾਲਵਾ ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਬਲਕਾਰ ਸਿੰਘ ਅਤੇ ਬਲਰਾਮ ਦੇਵਗਣ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਖੇਡਾਂ ਦੌਰਾਨ ਲਡ਼ਕਿਆਂ ਦੀ 800 ਮੀਟਰ ਦੌਡ਼ ਵਿਚ ਲਾਲ ਜੀਤ ਸਿੰਘ ਨੇ ਪਹਿਲਾ ਅਤੇ ਸੂਰਜ ਨੇ ਦੂਜਾ, 1500 ਮੀਟਰ ਦੌਡ਼ ’ਚ ਮਨਤਾਰ ਸਿੰਘ ਨੇ ਪਹਿਲਾ, ਗੁਰਪਿਆਸ ਸਿੰਘ ਨੇ ਦੂਜਾ ਅਤੇ ਰੰਜਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੌਂਗ ਜੰਪ ’ਚ ਰਜਿੰਦਰ ਪਹਿਲੇ, ਖੁਸ਼ਦੀਪ ਦੂਜੇ ਅਤੇ ਲਖਵਿੰਦਰ ਤੀਜੇ ਸਥਾਨ ’ਤੇ ਰਿਹਾ। ਡਿਸਕਸ ਥ੍ਰੋ ਵਿਚ ਬਲਜੀਤ ਨੇ ਪਹਿਲਾ ਤੇ ਮਨਪ੍ਰੀਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਵਿਚ ਨੀਰਜ ਪਹਿਲੇ, ਆਕਾਸ਼ ਅਤੇ ਸਮੀਰ ਰਾਜ ਦੂਜੇ ਨੰਬਰ ’ਤੇ ਆਏ। ਲਡ਼ਕਿਆਂ ਦੀ 100 ਮੀਟਰ ਰੇਸ ਵਿਚ ਰਮਨਦੀਪ ਕੌਰ ਨੇ ਪਹਿਲਾ ਅਤੇ ਮਨਪ੍ਰੀਤ ਨੇ ਦੂਜਾ, ਲੌਂਗ ਜੰਪ ਵਿਚ ਰਮਨਦੀਪ ਕੌਰ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਜਾ ਤੇ ਰਾਜਵੀਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਵਿਚ ਚਰਨਜੀਤ ਕੌਰ ਪਹਿਲੇ , ਰੀਤੂ ਦੂਜੇ ਅਤੇ ਰਾਜਵੀਰ ਤੀਜੇ ਨੰਬਰ ’ਤੇ ਰਹੀ। ਪ੍ਰਿੰਸੀਪਲ ਚੰਦਰ ਪ੍ਰਕਾਸ਼ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡੀ. ਪੀ. ਈ. ਹਰਜਿੰਦਰ ਸਿੰਘ, ਗੁਰਲਾਭ ਸਿੰਘ ਗਿਲ, ਸੰਦੀਪ ਸ਼ਰਮਾ, ਤੇਜਿੰਦਰ ਸੀਵੀਆ, ਉਪਿੰਦਰ ਸਿੰਘ ਬਰਾਡ਼, ਹਰਪ੍ਰੀਤ ਸਿੰਘ, ਰਾਹੁਲ ਦੇਵ, ਰਮਨਦੀਪ ਕੌਰ ਆਦਿ ਵੀ ਹਾਜ਼ਰ ਸਨ।
ਪਨਬੱਸ ਦੇ ਕਰਮਚਾਰੀ ਨੂੰ ਟਿਕਟ ਰੱਖਣ ਦੇ ਦੋਸ਼ ’ਚ ਨੌਕਰੀ ਤੋਂ ਕੀਤਾ ਫਾਰਗ
NEXT STORY