ਜਲੰਧਰ, (ਪੁਨੀਤ)– ਜਲੰਧਰ ਸ਼ਹਿਰ ਦੇ ਦਰਜਨਾਂ ਇਲਾਕਿਆਂ ਵਿਚ 18 ਮਈ ਨੂੰ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਇਸੇ ਸਿਲਸਿਲੇ ਵਿਚ 66 ਕੇ. ਵੀ. ਟਾਂਡਾ ਰੋਡ ਸਬ-ਸਟੇਸ਼ਨ ਅਧੀਨ ਆਉਣ ਵਾਲੇ ਸਾਰੇ 11 ਕੇ. ਵੀ. ਫੀਡਰ ਸਵੇਰੇ 8.30 ਤੋਂ ਦੁਪਹਿਰ 2 ਵਜੇ ਤਕ ਬੰਦ ਰਹਿਣਗੇ। ਇਹ ਸ਼ਟਡਾਊਨ 66 ਕੇ. ਵੀ. ਆਊਟਡੋਰ ਬਸ ਬਾਰ ਨੰਬਰ 1 ਦੀ ਸਮਰੱਥਾ ਵਧਾਉਣ ਦੇ ਸਬੰਧ ਵਿਚ ਕੀਤਾ ਜਾ ਰਿਹਾ ਹੈ।
ਇਸ ਕਾਰਨ ਸੋਢਲ ਰੋਡ, ਜੇ. ਐੱਮ. ਪੀ. ਚੌਕ, ਮਥੁਰਾ ਨਗਰ, ਦੋਆਬਾ ਚੌਕ, ਅਮਨ ਨਗਰ, ਸੁਭਾਸ਼ ਨਗਰ, ਖਾਲਸਾ, ਦੇਵੀ ਤਲਾਬ ਮੰਦਰ, ਚੱਕ ਹੁਸੈਨਾ, ਸੰਤੋਖਪੁਰਾ, ਨੀਵੀਂ ਆਬਾਦੀ, ਅੰਬਿਕਾ ਕਾਲੋਨੀ, ਵਿਕਾਸਪੁਰੀ, ਹੁਸ਼ਿਆਰਪੁਰ ਰੋਡ, ਲੰਮਾ ਪਿੰਡ ਚੌਕ, ਹਰਦੀਪ ਨਗਰ, ਹਰਦਿਆਲ ਨਗਰ, ਕੋਟਲਾ ਰੋਡ, ਥ੍ਰੀ ਸਟਾਰ, ਚਾਰਾ ਮੰਡੀ, ਰੇਰੂ, ਸਰਾਭਾ ਨਗਰ, ਜੀ. ਐੱਮ. ਐਨਕਲੇਵ, ਰਮਨੀਕ ਐਨਕਲੇਵ, ਬਾਬਾ ਦੀਪ ਸਿੰਘ ਨਗਰ, ਪਠਾਨਕੋਟ ਰੋਡ, ਪਰੂਥੀ ਹਸਪਤਾਲ ਦਾ ਇਲਾਕਾ, ਹਰਗੋਬਿੰਦ ਨਗਰ, ਕਾਲੀ ਮਾਤਾ ਮੰਦਰ, ਗਊਸ਼ਾਲਾ ਰੋਡ, ਟਰਾਂਸਪੋਰਟ ਨਗਰ, ਕੇ. ਐੱਮ. ਵੀ. ਰੋਡ, ਸਾਰਪ ਚੱਕ, ਫਾਈਵ ਸਟਾਰ, ਸਟੇਟ ਬੈਂਕ, ਜੱਜ ਕਾਲੋਨੀ, ਇੰਡਸਟਰੀਅਲ ਅਸਟੇਟ, ਖਾਲਸਾ ਰੋਡ, ਸ਼ਾਹ ਸਿਕੰਦਰ ਰੋਡ, ਡੀ. ਆਰ. ਪੀ., ਧੋਗੜੀ ਰੋਡ, ਜੰਡੂਸਿੰਘਾ, ਐਗਰੀਕਲਚਰ ਫੀਡਰ, ਇੰਡਸਟਰੀਅਲ ਏਰੀਆ ਪ੍ਰਭਾਵਿਤ ਹੋਵੇਗਾ।
ਇਹ ਵੀ ਪੜ੍ਹੋ- 17 ਮਈ ਤੋਂ 30 ਜੂਨ ਤਕ ਬੰਦ ਰਹਿਣਗੇ ਸਕੂਲ, ਸਿੱਖਿਆ ਵਿਭਾਗ ਦਾ ਵੱਡਾ ਐਲਾਨ
ਸੁਲਤਾਨਪੁਰ ਲੋਧੀ 'ਚ ਲੱਗੇਗਾ ਬਿਜਲੀ ਦਾ ਕੱਟ
ਉਪ ਮੰਡਲ ਸੁਲਤਾਨਪੁਰ ਲੋਧੀ ਨੰਬਰ 1 ਦੇ ਐੱਸ. ਡੀ. ਓ. ਕੁਲਵਿੰਦਰ ਸਿੰਘ ਸੰਧੂ ਤੇ ਜੇ. ਈ. ਗੁਰਪ੍ਰੀਤ ਸਿੰਘ ਨੇ ਪ੍ਰੈੱਸ ਨੂੰ ਦੱਸਿਆ ਕਿ ਮਿਤੀ 19 ਮਈ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਜ਼ਰੂਰੀ ਮੁਰੰਮਤ ਕਰਨ ਵਾਸਤੇ ਬਿਜਲੀ ਘਰ 220 ਕੇ. ਵੀ. ਸਬ ਸਟੇਸ਼ਨ ਸੁਲਤਾਨਪੁਰ ਲੋਧੀ, 66 ਕੇ. ਵੀ. ਸਬ ਸਟੇਸ਼ਨ ਤਲਵੰਡੀ ਮਾਧੋ, ਸੁਲਤਾਨਪੁਰ, ਪੰਡੋਰੀ ਜਗੀਰ, ਭਾਗੋ ਬੁੱਢਾ, ਜੱਕੋਪੁਰ, ਲੋਹੀਆਂ, ਤਲਵੰਡੀ ਚੌਧਰੀਆਂ ਤੋਂ ਚੱਲਦੇ ਸਾਰੇ ਫੀਡਰ ਬੰਦ ਰਹਿਣਗੇ ਤੇ ਬਿਜਲੀ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ- ਮੌਸਮ ਦਾ ਕਹਿਰ! ਉੱਡ ਗਈ ਸਟੇਸ਼ਨ ਦੀ ਛੱਤ, ਤਸਵੀਰਾਂ 'ਚ ਦੇਖੋ ਤਬਾਹੀ ਦਾ ਮੰਜ਼ਰ
ਕੈਬਨਟ ਮੰਤਰੀ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਤੇ ਵਪਾਰ ਲਈ ਵਾਘਾ ਬਾਰਡਰ ਖੋਲ੍ਹਣ ਦੀ ਅਪੀਲ
NEXT STORY