ਫਰੀਦਕੋਟ (ਨਰਿੰਦਰ)-ਸਰਕਾਰੀ ਬਹੁਤਕਨੀਕੀ ਕਾਲਜ ਵਿਚ ਪੁਨੀਤ ਮਿੱਤਲ ਦੀ ਅਗਵਾਈ ਹੇਠ ‘ਰੋਬੋਟਿਕਸ’ ਵਰਕਸ਼ਾਪ ਕਰਵਾਈ ਗਈ। ਬਾਬਾ ਫ਼ਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਚ ਵਿਦਿਆਰਥੀਆਂ ਦੇ ਬਣੇ ਰੋਬੋਟਿਕਸ ਕਲੱਬ ਵੱਲੋਂ ਇਸ ਵਰਕਸ਼ਾਪ ’ਚ ਕੰਪਿਊਟਰ ਸਾਇੰਸ, ਇਲੈਕਟਰੋਨਿਕ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਚੱਲ ਰਹੀ ਤਕਨੀਕ ਅਤੇ ਨਵੀਂ ਤਕਨੀਕ ਬਾਰੇ ਜਾਣੂ ਕਰਵਾਇਆ ਗਿਆ। ਕਲੱਬ ਦੇ ਵਿਦਿਆਰਥੀਆਂ ਵੱਲੋਂ ਰੋਬੋਟਸ ਸਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ ’ਚ ਲਾਈਨ ਫਾਲੋਅਰ ਰੋਬੋਟ, ਸੂਮੋ ਰੋਬੋਟ-ਸ਼ੋਕੋ ਰੋਬੋਟ ਅਤੇ ਕੋ-ਆਰਡਕਾਪਟਰ ਦੀ ਇੰਡਸਟਰੀ ’ਚ ਮਹੱਤਤਾ ਬਾਰੇ ਜਾਣੂ ਕਰਵਾਉਣ ਤੋਂ ਲੈ ਕੇ ਰੋਬੋਟ ਦੇ ਮੁਕੰਮਲ ਨਿਰਮਾਣ ਤੋਂ ਇਲਾਵਾ ਕੰਪਿਊਟਰ ਹਾਰਡਵੇਅਰ ਅਤੇ ਕੰਪਿਊਟਰ ਆਪ੍ਰੇਟਿੰਗ ਸਿਸਟਮ ਦੀ ਵੀ ਜਾਣਕਾਰੀ ਦਿੱਤੀ ਗਈ। ਇਸ ਵਰਕਸ਼ਾਪ ਦਾ ਮੁੱਖ ਮਕਸਦ ਵਿਦਿਆਰਥੀਆਂ ਦੀ ਸਮੁੱਚੀ ਸ਼ਖ਼ਸੀਅਤ ਦੀ ਉਸਾਰੀ ਕਰਨਾ ਅਤੇ ਉਨ੍ਹਾਂ ਨੂੰ ਤਕਨੀਕੀ ਸਕਿੱਲ ਦੀ ਜਾਣਕਾਰੀ ਦੇਣਾ ਸੀ। ਪ੍ਰਿੰ. ਸਤਿੰਦਰਪਾਲ ਕੌਰ ਨੇ ਕਿਹਾ ਕਿ ਇਹ ਜ਼ਿੰਦਗੀ ਭਰ ਕੰਮ ਆਉਣ ਵਾਲਾ ਤਜਰਬਾ ਹੈ। ਇਸ ਸਮੇਂ ਵਰਕਸ਼ਾਪ ਦੇ ਮੁੱਖ ਮਹਿਮਾਨ ਸ਼ਸ਼ੀਕਾਂਤ ਸ਼ਰਮਾ, ਇੰਜੀ. ਗੁਰਸੰਗੀਤ ਸਿੰਘ, ਇੰਜੀ. ਪੁਸ਼ਪਿੰਦਰ ਸ਼ਰਮਾ, ਕੋ-ਆਰਡੀਨੇਟਰ ਗੁਰਵਿੰਦਰ ਸਿੰਘ, ਲੈਕ. ਹਰਜੀਤ ਸਿੰਘ, ਯੋਗੇਸ਼ ਕੁਮਾਰ, ਸਤਨਾਮ ਸਿੰਘ, ਲਖਵੰਤ ਸਿੰਘ, ਬਲਕਰਨ ਸਿੰਘ, ਮਨਮੋਹਨ, ਨਿਰਮਲ ਸਿੰਘ ਆਦਿ ਮੌਜੂਦ ਸਨ।
ਨਵੇਂ ਵੋਟਰਾਂ ਦੀ ਰਜਿਸਟਰੇਸ਼ਨ ਲਈ ਅੱਜ ਹੈ ਆਖਰੀ ਦਿਨ : ਜ਼ਿਲਾ ਚੋਣ ਅਫਸਰ
NEXT STORY