ਗੁਰੂਹਰਸਹਾਏ (ਆਵਲਾ) - ਜ਼ਿਲਾ ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਦੇ ਨੇੜਲੇ ਪਿੰਡ ਘੁੱਲੇ ਦੀ ਢਾਣੀ 'ਚ ਇਕ ਵਿਅਕਤੀ ਦੀ ਰੀਪਰ ਮਸ਼ੀਨ ਦੇ ਹੇਠਾਂ ਆਉਣ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਤਕ ਵਿਅਕਤੀ ਦੀ ਪਛਾਣ ਜੈ ਪ੍ਰਕਾਸ਼ (28) ਸਾਲ ਵਜੋਂ ਹੋਈ ਹੈ, ਜਿਸ ਦੀ ਖੇਤਾਂ 'ਚ ਝੋਨੇ ਦੀ ਨਾੜ ਕੱਟਦੇ ਸਮੇਂ ਰੀਪਰ ਮਸ਼ੀਨ ਹੇਠਾਂ ਆਉਣ ਕਾਰਨ ਮੌਕੇ 'ਤੇ ਮੌਤ ਹੋ ਗਈ।
ਜੀਵਨ ਦਾ ਅੰਤ ਬਣ ਰਹੇ ਨੇ ਸ਼ਾਰਟ-ਕੱਟ, 50 ਫੀਸਦੀ ਹਾਦਸਿਆਂ ਦਾ ਬਣਦੇ ਨੇ ਕਾਰਨ
NEXT STORY