ਜੋਧਾਂ(ਡਾ. ਪ੍ਰਦੀਪ)- ਝੋਨੇ ਦੀ ਪਰਾਲੀ ਕਿਸਾਨਾਂ ਤੇ ਸਰਕਾਰ ਲਈ ਸਿਰਦਰਦੀ ਬਣੀ ਹੋਈ ਹੈ। ਅੱਗ ਲਾਉਣ 'ਤੇ ਪ੍ਰਦੂਸ਼ਣ ਫੈਲਣ ਡਰੋਂ ਕਿਸਾਨਾਂ ਨੇ ਪਿੰਡ ਬੱਲੋਵਾਲ ਵਿਖੇ ਗੁਰਜਿੰਦਰ ਸਿੰਘ ਤੇ ਰਮਾਇਣ ਜੀਤ ਸਿੰਘ ਦੇ ਖੇਤਾਂ 'ਚ ਪਰਾਲੀ ਨੂੰ ਨਸ਼ਟ ਕਰਨ ਦਾ ਤਜਰਬਾ ਕੀਤਾ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਤੇ ਜ਼ਿਲਾ ਸਕੱਤਰ ਰਘਬੀਰ ਸਿੰਘ ਬੈਨੀਪਾਲ, ਤਹਿਸੀਲ ਪ੍ਰਧਾਨ ਅਵਤਾਰ ਸਿੰਘ ਬੱਲੋਵਾਲ ਤੇ ਜਨਰਲ ਸਕੱਤਰ ਅਮਰਜੀਤ ਸਿੰਘ ਸ਼ਹਿਜ਼ਾਦ ਉਚੇਚੇ ਤੌਰ 'ਤੇ ਪੁੱਜੇ। ਕਿਸਾਨ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਤੋਂ ਬਾਅਦ ਅਗਲੀ ਫਸਲ ਤਿਆਰ ਕਰਨ ਲਈ ਝੋਨੇ ਦੀ ਪਰਾਲੀ ਨੂੰ ਨਸ਼ਟ ਕਰਨ 'ਚ ਉਸ ਦਾ 6 ਹਜ਼ਾਰ ਤੋਂ ਵੱਧ ਪ੍ਰਤੀ ਏਕੜ ਦਾ ਖਰਚਾ ਮਲਚਰ ਤੇ ਰੋਟਾਵੇਟਰ ਦੀ ਭੇਟ ਚੜ੍ਹ ਗਿਆ। ਇਸ ਦੇ ਬਾਵਜੂਦ ਕਣਕ ਦੀ ਫਸਲ ਡਰਿੱਲ ਨਾਲ ਨਹੀਂ ਬੀਜੀ ਜਾ ਸਕਦੀ, ਕਿਉਂਕਿ ਪਰਾਲੀ ਦੀ ਰਹਿੰਦ-ਖੂੰਹਦ ਫਿਰ ਬਚ ਜਾਂਦੀ ਹੈ, ਇਸ ਸਮੱਸਿਆ ਨਾਲ ਘਿਰੇ ਕਿਸਾਨਾਂ ਕੋਲ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਬਚਦਾ।
ਕਿਸਾਨ ਆਗੂਆਂ ਰਘਬੀਰ ਸਿੰਘ ਬੈਨੀਪਾਲ, ਅਮਰਜੀਤ ਸਿੰਘ ਸ਼ਹਿਜ਼ਾਦ ਤੇ ਅਵਤਾਰ ਸਿੰਘ ਬੱਲੋਵਾਲ ਨੇ ਜਮਹੂਰੀ ਕਿਸਾਨ ਸਭਾ ਵੱਲੋਂ ਪੰਜਾਬ ਸਰਕਾਰ ਨੂੰ ਦੀਵਾਲੀ ਤੱਕ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੀ ਪਰਾਲੀ ਨੂੰ ਨਸ਼ਟ ਕਰਨ ਲਈ 6 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਤੇ ਪਰਾਲੀ ਦਾ ਪ੍ਰਬੰਧ ਕਰੇ। ਜੇਕਰ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਕਿਸਾਨ ਪਰਾਲੀ ਨੂੰ ਸਾੜਨ ਲਈ ਮਜਬੂਰ ਹੋਣਗੇ। ਇਸ ਮੌਕੇ ਹਰਨੇਕ ਸਿੰਘ, ਦਵਿੰਦਰ ਸਿੰਘ, ਦਰਸ਼ਨ ਸਿੰਘ, ਜਗਤਾਰ ਸਿੰਘ, ਰਣਜੀਤ ਸਿੰਘ, ਜਸਵੀਰ ਸਿੰਘ, ਮੇਜਰ ਸਿੰਘ, ਹਰਬੰਸ ਸਿੰਘ ਚਮਿੰਡਾ, ਕੁੱਢਾ ਸਿੰਘ, ਮਨਪ੍ਰੀਤ ਸਿੰਘ, ਕੁਲਵਿੰਦਰ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ।
ਬਜ਼ੁਰਗ ਜੋੜੇ ਦੇ ਅਗਵਾ ਕਰਨ ਤੋਂ ਲੈ ਕੇ ਹਰੀਸ਼ ਦੀ ਹੱਤਿਆ 'ਚ ਸ਼ਾਮਲ ਰੋਮੀ ਵਰਮਾ ਗ੍ਰਿਫਤਾਰ
NEXT STORY