ਖੰਨਾ (ਵਿਪਨ) : ਦਿੱਲੀ 'ਚ ਕਿਸਾਨ ਅੰਦੋਲਨ ਦਾ ਹਿੱਸਾ ਬਣੇ ਕਿਸਾਨ ਗੱਜਣ ਸਿੰਘ ਭੰਗੂ ਖੱਟੜਾ ਦੀ 28 ਨਵੰਬਰ ਨੂੰ ਮੌਤ ਹੋ ਗਈ ਸੀ। ਉਨ੍ਹਾਂ ਲਈ ਬੀਤੀ ਸ਼ਾਮ ਪਿੰਡ ਵਾਸੀਆਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਗੱਜਣ ਸਿੰਘ ਖੱਟੜਾ ਦੇ ਘਰ ਇਸ ਵੇਲੇ ਮਾਤਮ ਦਾ ਮਾਹੌਲ ਹੈ ਤੇ ਪਰਿਵਾਰ ਵੱਲੋਂ ਉਨ੍ਹਾਂ ਦਾ ਅੰਤਿਮ ਸੰਸਕਾਰ ਵੀ ਨਹੀਂ ਕੀਤਾ ਗਿਆ। ਪਰਿਵਾਰ ਅਤੇ ਪਿੰਡ ਵਾਸੀਆਂ ਦੀ ਮੰਗ ਹੈ ਕਿ ਉਨ੍ਹਾਂ ਨੂੰ 1 ਇੱਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ।
ਇਹ ਵੀ ਪੜ੍ਹੋ : ਐਵਾਰਡ ਵਾਪਸ ਕਰਨ ਮਗਰੋਂ 'ਵੱਡੇ ਬਾਦਲ' ਦੀ ਸਰਕਾਰ ਨੂੰ ਚਿਤਾਵਨੀ (ਵੀਡੀਓ)
ਇਸ ਦੇ ਇਲਾਵਾ ਇਹ ਵੀ ਮੰਗ ਉੱਠ ਰਹੀ ਹੈ ਕਿ ਕਿਸਾਨ ਗੱਜਣ ਸਿੰਘ ਦਾ ਦਿੱਲੀ ਦੇ ਰਾਜਘਾਟ 'ਚ ਅੰਤਿਮ ਸੰਸਕਾਰ ਕਰਨ ਲਈ ਥਾਂ ਦਿੱਤੀ ਜਾਵੇ। ਪਿੰਡ ਵਾਸੀਆਂ ਨੇ ਕਿਹਾ ਕਿ ਗੱਜਣ ਸਿੰਘ ਨੇ ਕਿਸਾਨੀ ਦੇ ਸੰਘਰਸ਼ 'ਚ ਆਪਣਾ ਵੱਡਾ ਯੋਗਦਾਨ ਪਾਇਆ ਹੈ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਅੱਜ ਤੋਂ ਚੱਲੇਗੀ ਕਾਲਕਾ-ਨਵੀਂ ਦਿੱਲੀ ਸ਼ਤਾਬਦੀ
ਉਹ ਸਰਕਾਰ ਵੱਲੋਂ ਕਿਸਾਨੀ 'ਤੇ ਥੋਪੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ 'ਚ ਘੁਲਾਲ ਟੋਲ ਪਲਾਜ਼ਾ 'ਤੇ 2 ਮਹੀਨਿਆਂ ਤੋਂ ਬੈਠੇ ਹੋਏ ਸਨ ਅਤੇ 24 ਨਵੰਬਰ ਨੂੰ ਕਿਸਾਨ ਜੱਥੇਬੰਦੀਆਂ ਨਾਲ ਦਿੱਲੀ ਨੂੰ ਕੂਚ ਕੀਤਾ। ਕਿਸਾਨ ਜੱਥੇਬੰਦੀਆਂ ਦੇ ਨਾਲ ਦਿੱਲੀ ਵੱਲ ਵੱਧਦੇ ਹੋਏ ਪੁਲਸ ਵੱਲੋਂ ਪਾਣੀ ਦੀਆਂ ਬੌਛਾੜਾਂ ਅਤੇ ਹੰਝੂ ਗੈਸ ਦੇ ਕਾਰਨ ਗੱਜਣ ਸਿੰਘ ਦੀ ਸਿਹਤ ਵਿਗੜਦੀ ਗਈ ਅਤੇ 28 ਨਵੰਬਰ ਨੂੰ ਕਿਸਾਨ ਗੱਜਣ ਸਿੰਘ ਸਿੰਘ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ 'ਚ 'ਕੰਗਨਾ ਰਣੌਤ' ਖ਼ਿਲਾਫ਼ ਭੜਕੇ ਲੋਕ, ਇੰਝ ਕੱਢਿਆ ਗੁੱਸਾ
ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਬਹਾਦਰਗੜ੍ਹ ਦੇ ਸਰਕਾਰੀ ਹਸਪਤਾਲ 'ਚ ਰੱਖਿਆ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦਾ ਬਣਦਾ ਹੱਕ ਉਨ੍ਹਾਂ ਨੂੰ ਨਹੀਂ ਮਿਲਦਾ, ਉਦੋਂ ਤੱਕ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।
ਨੋਟ : ਕਿਸਾਨ ਅੰਦੋਲਨ ਦੌਰਾਨ ਫੌਤ ਹੋਏ ਕਿਸਾਨ ਗੱਜਣ ਸਿੰਘ ਦਾ ਦਿੱਲੀ ਦੇ ਰਾਜਘਾਟ ਵਿਖੇ ਸਸਕਾਰ ਕਰਨ ਦੀ ਮੰਗ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ
ਸਿਵਲ ਹਸਪਤਾਲ ’ਚ ਐੱਮ. ਐੱਲ. ਆਰ., ਡੋਪ ਤੇ ਓ. ਪੀ. ਡੀ. ਤੋਂ ਪਹਿਲਾਂ ਜ਼ਰੂਰੀ ਹੋਵੇਗਾ 'ਕੋਰੋਨਾ ਟੈਸਟ'
NEXT STORY