ਭਵਾਨੀਗੜ੍ਹ (ਕਾਂਸਲ): ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ 3 ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੁੱਧ ਅੱਜ ਕਿਸਾਨ ਜਥੇਬੰਦੀਆਂ ਵਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਦਾ ਸਥਾਨਕ ਸ਼ਹਿਰ ਵਿਖੇ ਵੱਡਾ ਅਸਰ ਦੇਖਣ ਨੂੰ ਮਿਲਿਆ। ਸਥਾਨਕ ਸ਼ਹਿਰ ਦੇ ਸਾਰੇ ਬਾਜ਼ਾਰ ਅਤੇ ਹੋਰ ਕਾਰੋਬਾਰ ਪੂਰੀ ਤਰ੍ਹਾਂ ਬੰਦ ਨਜ਼ਰ ਆਏ।
ਇਹ ਵੀ ਪੜ੍ਹੋ: ਕੋਰੋਨਾ ਦੇ ਡਰ ਤੋਂ ਪਤੀ ਨੇ ਬਣਾਈ ਦੂਰੀ, ਹੁਣ ਕੋਰਟ 'ਚ ਦੇਣਾ ਪਿਆ ਇਹ ਸਬੂਤ
ਕਿਸਾਨ ਜਥੇਬੰਦੀਆਂ ਵਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਦੇ ਸਮਰਥਨ 'ਚ ਅੱਜ ਸਥਾਨਕ ਮੇਨ ਬਾਜ਼ਾਰ ਵਿਖੇ ਸਥਿਤ ਚਾਰ ਖੰਭਾ ਮਾਰਕਿਟ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ: ਮੁਅੱਤਲ ਪੁਲਸ ਮੁਲਾਜ਼ਮ ਨੇ ਖੇਡੀ ਖੂਨੀ ਖੇਡ, ਮੌਤ ਦੇ ਘਾਟ ਉਤਾਰੇ ਪਤਨੀ ਤੇ ਪੁੱਤਰ
ਇਸ ਮੌਕੇ ਹਰਵਿੰਦਰ ਸਿੰਘ ਰਾਮਪੁਰਾ,ਰਘਵੀਰ ਸਿੰਘ, ਰਣਵੀਰ ਸਿੰਘ,ਕਾਲਾ ਘੁੰਮਣ, ਫਕੀਰ ਚੰਦ ਸਿੰਗਲਾ, ਪ੍ਰੋ: ਰੋਹਿਤ ਮੜਕਨ ਸਮੇਤ ਹੋਰ ਦੁਕਾਨਦਾਰਾਂ ਨੇ ਕੇਂਦਰ ਦੇ ਅੜੀਅਲ ਰਵੱਈਏ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਸਾਰੇ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ।ਸਥਾਨਕ ਸ਼ਹਿਰ ਦੀ ਨੈਸ਼ਨਲ ਹਾਈਵੇਅ ਸਮੇਤ ਵੱਖ-ਵੱਖ ਬਜ਼ਾਰਾਂ ਦੇ ਕੀਤੇ ਦੌਰੇ ਦੌਰਾਨ ਬਜ਼ਾਰਾਂ 'ਚ ਸਾਰੀਆਂ ਹੀ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਨਜ਼ਰ ਆਈਆਂ।
ਇਹ ਵੀ ਪੜ੍ਹੋ: ਕੈਪਟਨ-ਬਾਦਲ ਦੇ ਫ੍ਰੈਂਡਲੀ ਮੈਚ ਦੀ ਦਹਾਕਿਆਂ ਤੋਂ ਸਜ਼ਾ ਭੁਗਤ ਰਿਹੈ ਪੰਜਾਬ : ਭਗਵੰਤ ਮਾਨ
'ਭਾਰਤ ਬੰਦ' ਦੌਰਾਨ 'ਭੋਗਪੁਰ' 'ਚ ਮੁਕੰਮਲ ਬੰਦ, ਕਿਸਾਨਾਂ ਨੇ ਘੇਰਿਆ ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ
NEXT STORY