ਪਟਿਆਲਾ (ਰਾਜੇਸ਼ ਪੰਜੌਲਾ) : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 6 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨ ਆਗੂ ਦਰਬਾਰਾ ਸਿੰਘ ਆਕੜ ਦੀ ਸਿੰਘੂ ਬਾਰਡਰ ਤੋਂ ਪਰਤਦੇ ਸਮੇਂ ਮੌਤ ਹੋ ਗਈ ਹੈ। ਸਵ. ਦਰਬਾਰਾ ਸਿੰਘ ਸੰਯੁਕਤ ਕਿਸਾਨ ਮੋਰਚੇ ਦੇ ਮੂਹਰਲੀ ਕਤਾਰ ਦੇ ਆਗੂਆਂ ’ਚ ਸ਼ਾਮਲ ਸਨ ਅਤੇ ਲਗਾਤਾਰ ਸੰਘਰਸ਼ ’ਚ ਅੱਗੇ ਹੋ ਕੇ ਲੜਾਈ ਲੜ ਰਹੇ ਸਨ।
ਇਹ ਵੀ ਪੜ੍ਹੋ : ਕੈਪਟਨ-ਸਿੱਧੂ ਦੀ ਸਿਆਸੀ ਲੜਾਈ 'ਚ 'ਘਰਵਾਲੀਆਂ' ਦੀ ਐਂਟਰੀ, ਇੰਝ ਕੱਢਿਆ ਦਿਲ ਦਾ ਉਬਾਲ
ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸਪੋਰਟਸ ਸੈੱਲ ਦੇ ਚੀਫ ਐਡਵਾਈਜ਼ਰ ਧਰਮਿੰਦਰ ਸਰਾਓ ਦੇ ਮਾਮਾ ਜੀ ਸਨ। ਸਵ. ਦਰਬਾਰਾ ਸਿੰਘ ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਜ਼ਿਲ੍ਹਾ ਸਟੇਜ ਸੈਕਟਰੀ ਸਨ। ਉਹ ਲੰਮੇ ਸਮੇਂ ਤੋਂ ਕਿਸਾਨ ਯੂਨੀਅਨ ਰਾਹੀਂ ਕਿਸਾਨਾਂ ਲਈ ਆਵਾਜ਼ ਬੁਲੰਦ ਕਰ ਰਹੇ ਸਨ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਦਫ਼ਤਰ ਚੰਡੀਗੜ੍ਹ ਤੋਂ SAS ਨਗਰ ਵਿਖੇ ਤਬਦੀਲ
ਉਨ੍ਹਾਂ ਦੀ ਮੌਤ ’ਤੇ ਕਾਂਗਰਸ ਕਮੇਟੀ ਸਪੋਰਟਸ ਸੈੱਲ ਦੇ ਹਲਕਾ ਪਟਿਆਲਾ ਦੇ ਦਿਹਾਤੀ ਦੇ ਪ੍ਰਧਾਨ ਜਸਵਿੰਦਰ ਸ਼ੈਲੀ ਲੰਗ, ਸਤਵਿੰਦਰ ਸਿੰਘ ਨੰਬਰਦਾਰ, ਸੋਮ ਨਾਥ ਨੰਬਰਦਾਰ, ਰਣਜੀਤ ਸਿੰਘ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਨੇ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸ਼ਹਾਦਤ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
'ਮਗਰਮੱਛ ਦੇ ਹੰਝੂ ਵਹਾਉਣ ਵਾਲੇ ਨੇਤਾ ਹੁਣ ਬਾਦਲ ਪਿੰਡ ’ਚ ਫੜੀ ਗਈ ਸ਼ਰਾਬ ਨੂੰ ਲੈ ਕੇ ਕਿਉਂ ਨਹੀਂ ਲਗਾਉਂਦੇ ਧਰਨਾ'
NEXT STORY