ਮੁਕਤਸਰ ਸਾਹਿਬ,(ਪਵਨ)— ਪਿੰਡ ਉੜਾਗ ਦੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ।
ਮ੍ਰਿਤਕ ਦੇ ਪਿਤਾ ਹਰਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਉਸ ਦੇ (24 ਸਾਲਾ) ਪੁੱਤਰ ਜਸਵਿੰਦਰ ਸਿੰਘ ਨੇ ਬਠਿੰਡਾ ਨੇੜੇ ਪਿੰਡ ਨੰਦਗੜ੍ਹ ਨੇੜੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜਿਸ ਦਾ ਪਤਾ ਉਸ ਦੇ ਇਕ ਦਿਨ ਪਹਿਲਾਂ ਘਰੋਂ ਲਾਪਤਾ ਹੋਣ ਮਗਰੋਂ ਕੀਤੀ ਜਾ ਰਹੀ ਭਾਲ ਦੇ ਚਲਦਿਆਂ ਲੱਗਾ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਠੇਕੇ 'ਤੇ ਜ਼ਮੀਨ ਲੈ ਕੇ ਕੀਤੀ ਜਾ ਰਹੀ ਫਸਲਾਂ ਦੀ ਕਾਸ਼ਤ ਚੰਗੀ ਨਾ ਹੋਣ ਕਰਕੇ ਪਰਿਵਾਰ ਨੂੰ ਘਾਟਾ ਪਿਆ ਸੀ ਅਤੇ ਇਸ ਸਾਲ ਕਣਕ ਦੇ ਸੀਜ਼ਨ ਮੌਕੇ ਕਣਕ ਦੇ ਨਾੜ ਨੂੰ ਮੁੱਲ ਲੈ ਕੇ ਤੂੜੀ ਵਾਲੀ ਮਸ਼ੀਨ ਨਾਲ ਤੂੜੀ ਬਣਾ ਕੇ ਰੱਖੀ ਗਈ ਸੀ। ਹੁਣ ਤੂੜੀ ਵੀ ਨਾ ਵਿਕਣ ਕਾਰਨ ਨਾੜ ਦੇ ਪੈਸੇ ਦੇਣ ਕਰਕੇ, ਆੜ੍ਹਤੀਏ, ਸਹਿਕਾਰੀ ਸੁਸਾਇਟੀ ਅਤੇ ਬੈਂਕ ਦੇ ਕਰਜ਼ੇ ਤੋਂ ਇਲਾਵਾ ਨੌਜਵਾਨ ਕਿਸਾਨ 'ਤੇ ਹੋਰ ਵੀ ਬਕਾਇਆ ਖੜ੍ਹਾ ਸੀ। ਜਿਸ ਕਾਰਨ ਨੌਜਵਾਨ ਕਿਸਾਨ ਪਿਛਲੇ ਕਈ ਦਿਨਾਂ ਤੋਂ ਮਾਨਸਿਕ ਰੂਪ ਵਿਚ ਪ੍ਰੇਸ਼ਾਨ ਸੀ ਅਤੇ ਇਸ ਪ੍ਰੇਸ਼ਾਨੀ ਦੇ ਚੱਲਦਿਆ ਉਹ ਘਰੋਂ ਬਿਨਾਂ ਦੱਸੇ ਕਿਧਰੇ ਚਲਾ ਗਿਆ। ਪਰਿਵਾਰ ਵੱਲੋਂ ਭਾਲ ਕਰਨ 'ਤੇ ਉਸ ਦੀ ਲਾਸ਼ ਜਿਲ੍ਹਾ ਬਠਿੰਡਾ ਦੇ ਪਿੰਡ ਨੰਦਗੜ੍ਹ ਨੇੜਿਓ ਇਕ ਨਹਿਰ ਵਿਚੋਂ ਮਿਲੀ। ਦੱਸਣਯੋਗ ਹੈ ਕਿ ਕਿਸਾਨ ਦੀ ਕੁਝ ਦਿਨਾਂ ਬਾਅਦ ਹੀ ਮੰਗਣੀ ਦੀ ਰਸਮ ਸੀ ਅਤੇ ਪਰਿਵਾਰ ਇਸ ਸਦਮੇ ਕਾਰਨ ਹੋਰ ਮਾਨਸਿਕ ਪ੍ਰੇਸ਼ਾਨੀ ਵਿਚ ਹੈ।
ਨਵਾਜ਼ ਸ਼ਰੀਫ ਦੀ ਪਤਨੀ ਦੀ ਸਿਹਤਯਾਬੀ ਲਈ ਭਾਰਤ 'ਚ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ
NEXT STORY