ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਪਿੰਡ ਅੱਕੂ ਵਾਲਾ ਮਸਤੇ ਕੇ ਵਿਚ ਪ੍ਰਧਾਨ ਖਲਾਰਾ ਸਿੰਘ ਪੰਨੂ ਦੀ ਅਗਵਾਈ ਹੇਠ ਕਿਸਾਨਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਇੰਦਰਜੀਤ ਸਿੰਘ ਨੂੰ ਪਿੰਡ ਦਾ ਪ੍ਰਧਾਨ, ਦਲੇਰ ਸਿੰਘ ਨੂੰ ਜਨਰਲ ਸੈਕਟਰੀ, ਤੇਜਿੰਦਰ ਸਿੰਘ ਨੂੰ ਸੀਨੀਅਰ ਪ੍ਰਧਾਨ, ਚਰਨਜੀਤ ਸਿੰਘ ਨੂੰ ਕੈਸ਼ੀਅਰ ਚੁਣਿਆ ਗਿਆ ਹੈ ਅਤੇ ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ ਵਿਰਕ, ਰਾਜਬੀਰ ਸਿੰਘ ਵਿਰਕ ਤੇ ਸਰਵਨ ਸਿੰਘ ਨੂੰ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਖਲਾਰਾ ਸਿੰਘ ਪੰਨੂ ਨੇ ਦੱਸਿਆ ਕਿ ਇਸ ਮੌਕੇ ’ਤੇ ਕਿਸਾਨਾ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ ਕਿਸਾਨ ਵਿਰੋਧੀ ਹਨ ਅਤੇ ਉਹ ਕਿਸੇ ਵੀ ਹਾਲਤ ਵਿਚ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਵੱਲੋਂ 26 ਜਨਵਰੀ ਨੂੰ ਦਿੱਲੀ ਵਿਚ ਆਯੋਜਿਤ ਕੀਤੀ ਜਾ ਰਹੀ ਟਰੈਕਟਰ ਪ੍ਰੇਡ ਮਾਰਚ ਵਿਚ ਭਾਗ ਲੈਣਗੇ ਅਤੇ ਆਪਣੇ ਸਾਥੀ ਕਿਸਾਨਾਂ ਦੇ ਨਾਲ ਦਿੱਲੀ ਵੱਲ ਰਵਾਨਾ ਹੋਣਗੇ। ਇਸ ਮੌਕੇ ’ਤੇ ਜ਼ੋਨ ਦੇ ਜਨਰਲ ਸੈਕਟਰੀ ਚਮਕੌਰ ਸਿੰਘ ਮਹਾਲਮ, ਰਣਜੀਤ ਸਿੰਘ ਜਤਾਲਾ, ਸਤਨਾਮ ਸਿੰਘ ਅਤੇ ਨਸੀਬ ਸਿੰਘ ਖੰਘਰ ਆਦਿ ਵੀ ਮੌਜੂਦ ਸਨ।
ਸਿਰਸਾ ’ਤੇ ਦੂਜੀ ਵਾਰ FIR ਡੀ. ਐੱਸ. ਜੀ. ਐੱਮ. ਸੀ. ਦੇ ਇਤਿਹਾਸ ’ਚ ਬਹੁਤ ਵੱਡਾ ਧੱਬਾ : ਸਰਨਾ
NEXT STORY