ਜਲੰਧਰ (ਸੋਨੂੰ, ਰਾਹੁਲ)— ਜੇਕਰ ਤੁਸੀਂ ਵੀ ਜਲੰਧਰ ਤੋਂ ਬਾਹਰ ਜਾ ਰਹੇ ਹੋ ਜਾਂ ਫਿਰ ਫਗਵਾੜਾ ਵੱਲੋਂ ਜਲੰਧਰ ਵੱਲ ਨੂੰ ਆ ਰਹੇ ਤੋਂ ਤਾਂ ਇਹ ਖ਼ਬਰ ਅਹਿਮ ਹੈ। ਦਰਅਸਲ ਕਿਸਾਨਾਂ ਵੱਲੋਂ ਘੱਟ ਬਿਜਲੀ ਮਿਲਣ ਦੇ ਕਾਰਨ ਫਗਵਾੜਾ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਰੋਪੜ: ਬਿਜਲੀ ਦੇ ਕੱਟਾਂ ਤੋਂ ਪੰਜਾਬ ਪਰੇਸ਼ਾਨ, ਅਕਾਲੀ ਦਲ ਤੇ ਬਸਪਾ ਵੱਲੋਂ 'ਮੁਫ਼ਤ ਪੱਖੀ ਸੇਵਾ' ਦੀ ਸ਼ੁਰੂਆਤ

ਇਥੇ ਦੱਸਣਯੋਗ ਹੈ ਕਿ ਪੰਜਾਬ ਵਿਚ ਲੱਗ ਰਹੇ ਬਿਜਲੀ ਦੇ ਕੱਟਾਂ ਨੇ ਜਨਤਾ ਦੀ ਪਰੇਸ਼ਾਨੀ ਨੂੰ ਹੋਰ ਵਧਾ ਦਿੱਤਾ ਹੈ। ਇਕ ਪਾਸੇ ਜਿੱਥੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ, ਉਥੇ ਹੀ ਹੁਣ 8 ਘੰਟੇ ਬਿਜਲੀ ਨਾ ਮਿਲਣ ਨੂੰ ਲੈ ਕੇ ਸੜਕਾਂ ’ਤੇ ਉਤਰ ਆਏ ਹਨ। ਘੱਟ ਬਿਜਲੀ ਮੁਹੱਈਆ ਕਰਵਾਉਣ ਨੂੰ ਲੈ ਕੇ ਪੰਜਾਬ ’ਚ ਲੋਕਾਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ ਦੇ ਸੁਖਮੀਤ ਡਿਪਟੀ ਕਤਲ ਕਾਂਡ ਸਬੰਧੀ ਦਵਿੰਦਰ ਬੰਬੀਹਾ ਗਰੁੱਪ ਨੇ ਮੁੜ ਪਾਈ ਪੋਸਟ, ਪੁਲਸ ਲਈ ਆਖੀ ਵੱਡੀ ਗੱਲ

ਇਥੇ ਤਹਿਤ ਅੱਜ ਜਲੰਧਰ ’ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਥੇਬੰਦੀ ਵੱਲੋਂ ਅੰਮ੍ਰਿਤਸਰ-ਦਿੱਲੀ, ਫਗਵਾੜਾ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਗਿਆ ਹੈ।

ਕਿਸਾਨ ਜਥੇਬੰਦੀ ਵੱਲੋਂ ਰਾਮਾਮੰਡੀ ਨੇੜੇ ਧਰਨਾ ਦਿੱਤਾ ਜਾ ਰਿਹਾ ਹੈ। ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਪੂਰੀ 8 ਘੰਟੇ ਬਿਜਲੀ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਮੰਗਾਂ ਪੂਰੀਆਂ ਨਹੀਂ ਕਰੇਗੀ, ਉਦੋਂ ਤੱਕ ਹਾਈਵੇਅ ਨਹੀਂ ਖੋਲ੍ਹਿਆ ਜਾਵੇਗਾ।
ਇਹ ਵੀ ਪੜ੍ਹੋ: ਭਾਰਤੀ ਫ਼ੌਜ 'ਚ ਤਾਇਨਾਤ ਨੂਰਪੁਰਬੇਦੀ ਦੇ ਸੈਨਿਕ ਦੀ ਡਿਊਟੀ ਦੌਰਾਨ ਮੌਤ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਉਥੇ ਹੀ ਏ. ਡੀ. ਸੀ. ਪੀ. ਡੱਲੀ ਦਾ ਕਹਿਣਾ ਹੈ ਕਿ ਆਉਣ ਜਾਣ ਵਾਲੇ ਲੋਕਾਂ ਲਈ ਰਸਤੇ ਡਾਇਵਰਟ ਕੀਤੇ ਗਏ ਹਨ। ਜਲੰਧਰ-ਫਗਵਾੜਾ ਵੱਲ ਜਾਣ ਵਾਲੇ ਲੋਕਾਂ ਨੂੰ ਵਾਇਆ ਰਾਮਾਮੰਡੀ ਅਤੇ ਫਗਵਾੜਾ ਤੋਂ ਜਲੰਧਰ ਆਉਣ ਵਾਲੇ ਲੋਕਾਂ ਨੂੰ ਵਾਇਆ ਕੈਂਟ ਤੋਂ ਭੇਜਿਆ ਜਾ ਰਿਹਾ ਹੈ।

ਇਨ੍ਹਾਂ ਨੰਬਰਾਂ ’ਤੇ ਕਰ ਸਕਦੇ ਹਨ ਸ਼ਿਕਾਇਤਾਂ
ਇਥੇ ਦੱਸ ਦੇਈਏ ਕਿ ਜਲੰਧਰ ਸਰਕਲ ਅਧੀਨ ਆਉਂਦੇ ਉਪਭੋਗਤਾ ਇਸਟ ਡਿਵੀਜ਼ਨ ਲਈ 6466-95106, ਵੈਸਟ ਸਬੰਧੀ 96461-16776, ਮਾਡਲ ਟਾਊਨ ਲਈ 96461-16777, ਕੈਂਟ ਲਈ 96461-14254 ਅਤੇ ਫਗਵਾੜਾ ਲਈ 96461-14410 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਬਿਜਲੀ ਉਪਭੋਗਤਾ ਪਾਵਰ ਨਿਗਮ ਦੇ ਟੋਲ ਫ੍ਰੀ ਨੰਬਰ 1800-180-1512 ’ਤੇ ਵੀ ਸੰਪਰਕ ਕਰ ਸਕਦੇ ਹਨ।





ਇਹ ਵੀ ਪੜ੍ਹੋ: ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੀ ਘਟੀਆ ਕਰਤੂਤ, ਨੂੰਹ ਨੂੰ ਇਕੱਲੀ ਵੇਖ ਕੀਤੀਆਂ ਗਲਤ ਹਰਕਤਾਂ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਚੰਡੀਗੜ੍ਹ PGI ਨੇ ਕਰ ਦਿਖਾਇਆ ਕਮਾਲ, ਬਿਨਾ ਓਪਨ ਸਰਜਰੀ ਬਦਲੇ 2 ਮਰੀਜ਼ਾਂ ਦੇ 'ਹਾਰਟ ਵਾਲਵ'
NEXT STORY