ਮਾਨਸਾ(ਜੱਸਲ)— ਐਤਵਾਰ ਨੂੰ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਜ਼ਿਲਾ ਪੱਧਰੀ ਮੀਟਿੰਗ ਕਿਸਾਨੀ ਮਸਲਿਆਂ ਨੂੰ ਲੈ ਕੇ ਜ਼ਿਲਾ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਦੀ ਪ੍ਰਧਾਨਗੀ ਹੇਠ ਸ੍ਰੀ ਗੁਰਦੁਆਰਾ ਸਿੰਘ ਸਭਾ ਮਾਨਸਾ ਵਿਖੇ ਹੋਈ। ਇਸ ਮੌਕੇ ਜਥੇਬੰਦੀ ਵੱਲੋਂ ਮੋਦੀ ਸਰਕਾਰ ਨੇ ਮੱਧ ਪ੍ਰਦੇਸ਼ ਦੇ 6 ਕਿਸਾਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਤਿੱਖੇ ਸ਼ਬਦਾਂ 'ਚ ਨਿੰਦਾ ਕਰਦਿਆਂ ਮੰਗ ਕੀਤੀ ਕਿ ਗੋਲੀਆਂ ਚਲਾਉਣ ਵਾਲੇ ਪੁਲਸ ਅਧਿਕਾਰੀਆਂ 'ਤੇ ਮੁਕੱਦਮੇ ਦਰਜ ਕਰਕੇ ਸਖਤ ਸਜਾਵਾਂ ਦਿੱਤੀਆਂ ਜਾਣ ਅਤੇ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਅਤੇ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਜ਼ਿਲਾ ਪ੍ਰਧਾਨ ਝੰਡੂਕੇ ਨੇ ਦੱਸਿਆ ਕਿ ਕਿਸਾਨੀ ਮਸਲੇ ਜਿਵੇ ਕਿ ਕਿਸਾਨੀ ਸਿਰ ਚੜਿਆ ਕਰਜ਼ਾ ਖਤਮ ਕੀਤਾ ਜਾਵੇ, ਕਿਸਾਨੀ ਜਿਨਸਾਂ ਦੇ ਭਾਅ ਡਾ. ਸਵਾਮੀਨਾਥਣ ਦੀ ਰਿਪੋਰਟ ਮੁਤਾਬਿਕ ਦਿੱਤੇ ਜਾਣ, ਇਸ ਦੇ ਨਾਲ ਪਸ਼ੂਆਂ ਦੀ ਖਰੀਦ-ਵੇਚ ਤੇ ਲੱਗੀਆਂ ਪਾਬੰਦੀਆਂ ਖਤਮ ਕੀਤੀਆਂ ਜਾਣ, ਅਵਾਰਾ ਪਸ਼ੂਆਂ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇ ਅਤੇ ਬੇਲੋੜਾ ਕਿਸਾਨਾਂ ਤੇ ਲਾਇਆ ਗਊ ਸੈਸ ਖਤਮ ਕੀਤਾ ਜਾਵੇਆਦਿ ਮੰਗਾਂ ਲਟਕ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗਾਂ ਪ੍ਰਤੀ ਕੇਂਦਰ ਸਰਕਾਰ ਦੇ ਕੰਨ ਖੋਲਣ ਲਈ 15 ਜੂਨ ਨੂੰ ਦਿੱਲੀ ਵਿਖੇ ਯੰਤਰ-ਮੰਤਰ ਅਤੇ ਵਿਸ਼ਾਲ ਰੋਸ ਧਰਨਾ ਦੇਣ ਲਿਆ ਫੈਸਲਾ ਗਿਆ। ਹੋਰਨਾਂ ਤੋਂ ਇਲਾਵਾ ਗੁਰਚਰਨ ਸਿਘ ਰੱਲਾ, ਲਾਭ ਸਿੰਘ ਬਰਨਾਲਾ, ਦਰਸ਼ਨ ਸਿੰਘ ਜਟਾਣਾ, ਗੁਰਦਿਆਲ ਸਿੰਘ ਬਰਨਾਲਾ, ਗੁਰਦੇਵ ਸਿੰਘ ਦਲੀਏਵਾਲੀ, ਪ੍ਰੇਮ ਸਿੰਘ ਖੋਖਰ, ਕਾਕਾ ਸਿੰਘ ਮਾਨਸਾ, ਜ਼ਸਬੰਤ ਸਿਘ ਹੀਰਕੇ, ਗਿੰਦਰ ਸਿਘ ਮੂਸਾ, ਗੁਰਦਾਸ ਸਿੰਘ ਮਾਖਾ, ਚਰਨਪ੍ਰੀਤ ਸਿੰਘ ਰੱਲਾ, ਬਲਬੰਤ ਸਿੰਘ ਦਲੀਏਵਾਲੀ, ਤੋਤਾ ਸਿੰਘ ਹੀਰਕੇ ਆਦਿ ਹਾਜ਼ਰ ਸਨ।
ਟਾਇਰ ਦੇ ਸ਼ੋਅਰੂਮ 'ਚ ਚੋਰਾਂ ਨੇ ਸੰਨ੍ਹ ਲਾ ਕੇ ਕੀਤੀ ਲੱਖਾਂ ਦੀ ਚੋਰੀ
NEXT STORY