ਫਾਜ਼ਿਲਕਾ(ਨਾਗਪਾਲ)-ਫਾਜ਼ਿਲਕਾ-ਅਬੋਹਰ ਰੋਡ 'ਤੇ ਟਰੱਕ ਯੂਨੀਅਨ ਦੇ ਨੇੜੇ ਸਥਿਤ ਐੱਮ. ਆਰ. ਐੱਫ. ਟਾਇਰਜ਼ ਦੇ ਸ਼ੋਅਰੂਮ ਕੇ. ਸੀ. ਟਾਇਰਜ਼ 'ਚੋਂ ਬੀਤੀ ਰਾਤ ਚੋਰਾਂ ਨੇ ਸੰਨ੍ਹ ਲਾ ਕੇ 4 ਲੱਖ ਰੁਪਏ ਦੇ ਟਾਇਰ ਚੋਰੀ ਕਰ ਲਏ। ਜਾਣਕਾਰੀ ਦਿੰਦੇ ਹੋਏ ਸ਼ੋਅਰੂਮ ਦੇ ਮਾਲਕ ਵਿਨੈ ਸੇਠੀ ਨੇ ਦੱਸਿਆ ਕਿ ਬੀਤੀ ਰਾਤ ਉਹ ਸ਼ੋਅਰੂਮ ਬੰਦ ਕਰਕੇ ਗਿਆ ਸੀ ਅਤੇ ਸਵੇਰੇ ਲਗਭਗ 9.00 ਵਜੇ ਜਦੋਂ ਉਸਨੇ ਆਪਣਾ ਸ਼ੋਅਰੂਮ ਖੋਲ੍ਹਿਆ ਤਾਂ ਵੇਖਿਆ ਕਿ ਦੁਕਾਨ 'ਚ ਟਾਇਰ ਖਿਲਰੇ ਪਏ ਸਨ। ਉਸਨੇ ਦੱਸਿਆ ਕਿ ਚੋਰਾਂ ਨੇ ਕੰਧ ਨੂੰ ਸੰਨ੍ਹ ਲਾ ਕੇ ਟਾਇਰ ਚੋਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਟਰੱਕਾਂ ਦੇ ਲਗਭਗ 4 ਲੱਖ ਰੁਪਏ ਦੇ ਟਾਇਰ ਚੋਰੀ ਕੀਤੇ ਗਏੇ ਹਨ। ਚੋਰੀ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਨਹਿਰ ਕਿਨਾਰੇ ਮਿਲੀ ਲਾਵਾਰਿਸ ਕਾਰ 'ਚੋਂ ਬਰਾਮਦ ਮੋਬਾਇਲ ਨੇ ਖੋਲ੍ਹੇ ਰਾਜ਼
NEXT STORY