ਹਰਿਆਣਾ, (ਜ.ਬ.)- ਲੱਕਡ਼ ਮੰਡੀ ਨੌਸ਼ਹਿਰਾ ਵਿਚ ਸਰਕਾਰ ਅਤੇ ਪ੍ਰਸ਼ਾਸਨ ਨਿਯਮਾਂ ਤਹਿਤ ਕਾਰਜਪ੍ਰਣਾਲੀ ਨੂੰ ਲਾਗੂ ਨਹੀਂ ਕਰ ਰਹੇ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੱਕੜ ਮੰਡੀ ’ਚ ਮੁੱਢਲੀਆਂ ਸਹੂਲਤਾਂ ਵੀ ਮੁਹੱਈਆ ਨਾ ਕਰਵਾਏ ਜਾਣ ਿਵਰੁੱਧ ਅੱਜ ਕਿਸਾਨ ਸੰਗਠਨਾਂ ਨੇ ਲੱਕਡ਼ ਮੰਡੀ ਨੌਸ਼ਹਿਰਾ ਵਿਚ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਉਕਤ ਗੱਲਾਂ ਦਾ ਖੁਲਾਸਾ ਕਰਦਿਆਂ ਦੋਆਬਾ ਲੱਕਡ਼ ਕਿਸਾਨ ਐਸੋਸੀਏਸ਼ਨ ਦੇ ਸੁਖਵਿੰਦਰ ਸਿੰਘ ਖੁੰਡੇ, ਬਾਬਾ ਅਵਤਾਰ ਸਿੰਘ ਭੀਖੋਵਾਲ, ਗੁਰਜੀਤ ਸਿੰਘ ਨੀਲਾ ਨਲੋਆ ਆਦਿ ਨੇ ਦੱਸਿਆ ਕਿ ਸਰਕਾਰ ਲੱਕਡ਼ ਮੰਡੀ ਨੂੰ ਪਹਿਲਾਂ ਵਾਂਗ ਹੀ ਫੇਲ ਕਰਨਾ ਚਾਹੁੰਦੀ ਹੈ। ਕਿਸਾਨਾਂ ਨੂੰ ਤਾਂ ਮੰਡੀ ਵਿਚ ਸਿਰਫ ਲੱਕਡ਼ ਦਾ ਤੋਲ ਹੀ ਕਰਵਾਉਣ ਲਈ ਆਉਣਾ ਪੈ ਰਿਹਾ ਹੈ, ਜਦਕਿ ਅਣਅਧਿਕਾਰਿਤ ਕੰਡਿਆਂ ’ਤੇ ਲੱਕਡ਼ ਦੀ ਹੋ ਰਹੀ ਖਰੀਦ ਦਾ ਧੰਦਾ ਰੁਕ ਨਹੀਂ ਰਿਹਾ। ਕਿਸਾਨਾਂ ਦਾ ਲੱਕਡ਼ ਮੰਡੀ ਵਿਚ ਆਉਣਾ ੲਿਕ ਤਰ੍ਹਾਂ ਬੇਕਾਰ ਹੀ ਹੈ, ਜਿਸ ਕਾਰਨ ਕਿਸਾਨਾਂ ਦੇ ਕੀਮਤੀ ਸਮੇਂ ਅਤੇ ਤੇਲ ਦੀ ਬਰਬਾਦੀ ਹੋ ਰਹੀ ਹੈ।
ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਲੱਕਡ਼ ਮੰਡੀ ’ਚ ਹੀ ਉਤਾਰੀ ਜਾਵੇ ਕਿਉਂਕਿ ਮੰਡੀ ’ਚ ਸਿਰਫ 6 ਕਿੱਲੇ ਜ਼ਮੀਨ ਦੀ ਹੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਜਦਕਿ ਬਾਕੀ ਜ਼ਮੀਨ ਖਾਲੀ ਪਈ ਹੋਈ ਹੈ। ਮੰਡੀ ’ਚੋਂ ਲੱਕਡ਼ ਦੀ ਚੁਕਾਈ ਦਾ ਪ੍ਰਬੰਧ ਪ੍ਰਸ਼ਾਸਨ, ਆਡ਼੍ਹਤੀ ਜਾਂ ਫਿਰ ਵਪਾਰੀਆਂ ਨੂੰ ਖੁਦ ਹੀ ਕਰਨਾ ਚਾਹੀਦਾ ਹੈ। ਲੱਕਡ਼ ਦੀ ਭਾਰੀ ਆਮਦ ਨੂੰ ਦੇਖਦੇ ਹੋਏ ਲੱਕਡ਼ ਦੇ ਤੋਲ ਲਈ ਕੰਡਿਆਂ ਦੀ ਕਮੀ ਕਾਰਨ ਵੀ ਕਿਸਾਨਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਬੋਰਡ ਦੇ ਕਰਮਚਾਰੀਆਂ ਦੀ ਵੀ ਭਾਰੀ ਕਮੀ ਹੈ, ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹੁੰਦੇ ਹਨ।
ਦੋਆਬਾ ਲੱਕਡ਼ ਕਿਸਾਨ ਅੈਸੋਸੀਏਸ਼ਨ ਨੇ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਸਰਕਾਰ ਬੇਸ਼ੱਕ ਮੰਡੀ ਫੀਸ ਲਾ ਦੇਵੇ, ਇਸ ਨਾਲ ਆਰਥਿਕ ਮੰਦੀ ਨਾਲ ਜੂਝ ਰਹੇ ਮੰਡੀ ਬੋਰਡ ਨੂੰ ਲਾਭ ਹੋਵੇਗਾ। ਪ੍ਰਾਪਤ ਫੀਸ ਨਾਲ ਮੰਡੀ ਬੋਰਡ ਮੰਡੀ ਵਿਚ ਹੋਰ ਸੁਧਾਰ ਕਰ ਸਕੇਗਾ ਅਤੇ ਕਿਸਾਨਾਂ ਨੂੰ ਵੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਖਤੀ ਵਰਤੇ ਤਾਂ ਜੀ. ਐੱਸ. ਟੀ. ਦੀ ਹੋ ਰਹੀ ਚੋਰੀ ਵੀ ਰੋਕੀ ਜਾ ਸਕਦੀ ਹੈ।
ਇਸ ਮੌਕੇ ਅਵਤਾਰ ਸਿੰਘ ਭੀਖੋਵਾਲ, ਗੁਰਜੀਤ ਸਿੰਘ ਨੀਲਾ ਨਲੋਆ, ਸੁਖਵਿੰਦਰ ਸਿੰਘ ਖੁੰਡੇ, ਪਰਮਜੀਤ ਸਿਘ ਬੈਂਸ, ਮੇਜਰ ਸਿੰਘ ਨੌਸ਼ਹਿਰਾ, ਹਰਕਿਸ਼ਨ ਸਿੰਘ ਢਿੱਲੋਂ , ਕੰਵਰਪਾਲ ਸਿੰਘ ਕਲੋਆ, ਸੁਰਜੀਤ ਸਿੰਘ ਖੁੰਡੇ, ਉੱਤਮ ਸਿੰਘ ਬਾਘਡ਼ੀਆਂ ਗੁਰਦਾਸਪੁਰ, ਰਵਿੰਦਰਪਾਲ ਸਿੰਘ ਚੱਕ ਗੁੱਜਰਾਂ, ਉਂਕਾਰ ਸਿੰਘ, ਚਰਨਜੀਤ ਸਿੰਘ ਚੱਕ ਸਮਾਣਾ, ਸਰਵਣ ਸਿੰਘ ਚੱਕ ਗੁੱਜਰਾਂ, ਦਰਸ਼ਨ ਸਿੰਘ, ਮਲੂਕ ਸਿੰਘ, ਮੇਜਰ ਸਿੰਘ ਫਤਿਹਪੁਰ, ਮਨਜੀਤ ਸਿੰਘ ਫਤਿਹਪੁਰ, ਬਲਵਿੰਦਰ ਸਿੰਘ ਬਡਾਲਾ, ਧੰਨਾ ਰਾਮ ਸਰਪੰਚ ਬੱਸੀ ਉਮਰ ਖਾਂ, ਜਰਨੈਲ ਸਿੰਘ ਫਤਿਹਪੁਰ, ਨਰਿੰਦਰ ਕੁਮਾਰ ਫਤਿਹਪੁਰ ਆਦਿ ਹਾਜ਼ਰ ਸਨ।
ਖੰਨਾ ਤੋਂ ਅਗਵਾ ਹੋਇਆ ਬੱਚਾ ਭਾਦਸੋਂ ਪੁਲਸ ਵੱਲੋਂ ਬਰਾਮਦ
NEXT STORY