ਟਾਂਡਾ ਉੜਮੁੜ (ਪੰਡਿਤ) : ਦੋਆਬਾ ਕਿਸਾਨ ਕਮੇਟੀ ਪੰਜਾਬ ਨੇ ਮੰਗਲਵਾਰ ਪਿੰਡ ਰੜਾ (ਹੁਸ਼ਿਆਰਪੁਰ) ਅਤੇ ਸ੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਦਰਿਆ ਕੰਢੇ ਪ੍ਰਸ਼ਾਸਨ ਵੱਲੋਂ ਰੇਤ ਦੀ ਸਰਕਾਰੀ ਖੱਡ ਲਈ ਰਾਹ ਬਣਾਉਣ ਦੇ ਕੰਮ ਨੂੰ ਵਿਰੋਧ ਕਰਦੇ ਇਸ ਨੂੰ ਕਾਨੂੰਨ ਤੋਂ ਬਾਹਰ ਦੱਸਦਿਆਂ ਰੁਕਵਾ ਦਿੱਤਾ।
ਇਹ ਵੀ ਪੜ੍ਹੋ : ਵੱਡੀ ਖ਼ਬਰ- ਪੰਜਾਬ ਪੁਲਸ ਅਕੈਡਮੀ ਦਾ ਡਰੱਗ ਰੈਕੇਟ: ਸੱਤੇ ਪੁਲਸ ਮੁਲਾਜ਼ਮ ਰਿਮਾਂਡ ਖਤਮ ਹੋਣ ’ਤੇ ਭੇਜੇ ਜੇਲ
ਕੀ ਹੈ ਮਾਮਲਾ : ਰੜਾ ਮੰਡ ਬਿਆਸ ਦਰਿਆ ਪੁਲ ਨਜ਼ਦੀਕ ਰੇਤ ਦੀ ਸਰਕਾਰੀ ਖੱਡ ਹੈ, ਜਿਸ ਨੂੰ ਸਹੀ ਰਾਹ ਨਾ ਹੋਣ ’ਤੇ ਕਿਸਾਨਾਂ ਨੇ ਖੱਡ ਲਈ ਆਉਣ-ਜਾਣ ਵਾਲੇ ਵਾਹਨਾਂ ਨੂੰ ਆਪਣੀ ਜ਼ਮੀਨ 'ਚੋਂ ਲੰਘਾਉਣ ’ਤੇ ਵਿਰੋਧ ਕਰਦਿਆਂ ਖੱਡ ਨੂੰ ਚੱਲਣ ਨਹੀਂ ਦਿੱਤਾ ਸੀ, ਜਿਸ ਤੋਂ ਬਾਅਦ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਖੱਡ ਲਈ ਰਾਹ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਉੱਦਮ ਕੀਤਾ ਜਾ ਰਿਹਾ ਹੈ। ਇਸੇ ਤਹਿਤ ਬੀਤੇ ਮੰਗਲਵਾਰ ਤਹਿਸੀਲਦਾਰ, ਬੀ.ਡੀ.ਪੀ.ਓ. ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ 'ਚ ਜਦੋਂ ਰੜਾ ਮੰਡ ਇਲਾਕੇ ਵਿੱਚ ਰਾਹ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਤਾਂ ਉੱਥੇ ਕਿਸਾਨਾਂ ਨੇ ਪਹੁੰਚ ਕੇ ਇਸ ਦਾ ਵਿਰੋਧ ਕਰਦਿਆਂ ਕੰਮ ਨੂੰ ਰੁਕਵਾ ਦਿੱਤਾ। ਇਸ ਦੌਰਾਨ ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਪ੍ਰਸ਼ਾਸਨ ਦਾ ਕੰਮ ਗੈਰ-ਕਾਨੂੰਨੀ ਹੈ ਤੇ ਨਿਸ਼ਾਨਦੇਹੀ ਅਤੇ ਕਿਸਾਨਾਂ ਨੂੰ ਸੂਚਿਤ ਕੀਤੇ ਬਿਨਾਂ ਕਿਸਾਨਾਂ ਦੇ ਖੇਤਾਂ ਵਿੱਚ ਦੀ ਰਸਤਾ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : CM ਮਾਨ ਨੇ ਸੈਰ-ਸਪਾਟਾ ਵਿਭਾਗ ਨੂੰ 'ਪਿੰਡ ਬਾਬੇ ਨਾਨਕ ਦਾ' ਪ੍ਰਾਜੈਕਟ ਲਈ ਟੈਂਡਰ ਮੰਗਣ ਦੇ ਦਿੱਤੇ ਹੁਕਮ
ਉਨ੍ਹਾਂ ਕਿਹਾ ਕਿ ਮੌਕੇ ’ਤੇ ਕੰਮ ਬੰਦ ਕਰਵਾਇਆ ਗਿਆ ਹੈ ਅਤੇ ਹੁਣ ਕਾਨੂੰਨੀ ਤਰੀਕੇ ਨਾਲ ਨਿਸ਼ਾਨਦੇਹੀ ਕਰਵਾ ਕੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ-ਮਜ਼ਦੂਰਾਂ ਨਾਲ ਕੀਤੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਚੌਹਾਨ ਨੇ ਦੱਸਿਆ ਕਿ ਰਸਤੇ ਦੀ ਨਿਸ਼ਾਨਦੇਹੀ ਕਾਨੂੰਨੀ ਤਰੀਕੇ ਨਾਲ ਕਿਸਾਨਾਂ ਨੂੰ ਨੋਟਿਸ ਭੇਜ ਕੇ 26 ਮਈ ਨੂੰ ਕਰਵਾਉਣ ਦਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵਾਅਦਾ ਕੀਤਾ ਹੈ ਅਤੇ ਕਿਸਾਨਾਂ ਦੀ ਤਸੱਲੀ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਚਰਨਜੀਤ ਸਿੰਘ, ਹਰਿੰਦਰ ਸਿੰਘ, ਬਲਜੀਤ ਸਿੰਘ, ਰੇਸ਼ਮ ਸਿੰਘ, ਬਲਜੀਤ ਸੰਧੂ, ਬਿਕਰਮ ਸਿੰਘ, ਪ੍ਰਿਥੀਪਾਲ ਸਿੰਘ, ਸੰਦੀਪ ਸਿੰਘ, ਜੋਗਾ ਸਿੰਘ, ਜਰਨੈਲ ਸਿੰਘ, ਗੁਲਜ਼ਾਰ ਸਿੰਘ ਆਦਿ ਮੌਜੂਦ ਸਨ।
ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਵੱਡੀ ਖ਼ਬਰ- ਪੰਜਾਬ ਪੁਲਸ ਅਕੈਡਮੀ ਦਾ ਡਰੱਗ ਰੈਕੇਟ: ਸੱਤੇ ਪੁਲਸ ਮੁਲਾਜ਼ਮ ਰਿਮਾਂਡ ਖਤਮ ਹੋਣ ’ਤੇ ਭੇਜੇ ਜੇਲ੍ਹ
NEXT STORY