ਫਾਜ਼ਿਲਕਾ (ਸੁਨੀਲ ਨਾਗਪਾਲ) — ਪੰਜਾਬ 'ਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਰੁੱਕਣ ਦਾ ਨਾਂ ਨਹੀਂ ਲੈ ਰਿਹਾ। ਅਜਿਹੀ ਹੀ ਇਕ ਘਟਨਾ ਅੱਜ ਅਬੋਹਰ ਦੇ ਇਕ ਪਿੰਡ ਸਪਾਂਵਾਲੀ 'ਚ ਸਾਹਮਣੇ ਆਈ ਹੈ, ਜਿਥੇ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਨਹਿਰ 'ਚ ਛਲਾਂਗ ਲਗਾ ਕੇ ਆਪਣੀ ਜਾਨ ਦੇ ਦਿੱਤੀ।
ਜਾਣਕਾਰੀ ਮੁਤਾਬਕ ਪਿੰਡ ਸਪਾਂਵਾਲੀ ਨਿਵਾਸੀ ਸ਼ੇਰ ਸਿੰਘ ਸੰਧੂ ਉਰਫ ਮੋਨੂੰ ਨੇ 3 ਮਹੀਨੇ ਪਹਿਲਾਂ ਹੀ ਆਪਣੀ ਛੋਟੀ ਭੈਣ ਦਾ ਵਿਆਹ ਕੀਤਾ ਸੀ ਤੇ ਉਸ ਸਮੇਂ ਉਸ ਨੇ ਲੱਖਾਂ ਰੁਪਏ ਦਾ ਕਰਜ਼ ਬੈਂਕ ਤੋਂ ਲਿਆ ਸੀ। ਇਸ ਤੋਂ ਇਲਾਵਾ ਵੀ ਉਸ ਨੇ ਆੜਤੀਆਂ ਕੋਲੋਂ 6 ਲੱਖ ਰੁਪਏ ਦਾ ਕਰਜ਼ਾ ਲੈ ਰੱਖਿਆ ਸੀ ਪਰ ਉਸ ਦੀ ਜ਼ਮੀਨ 'ਤੇ ਲਗਾ ਬਾਗ ਵੀ ਸੇਮ ਦੇ ਕਾਰਨ ਖਤਮ ਹੋ ਚੁੱਕਾ ਸੀ, ਜਿਸ ਦੇ ਚਲਦੇ ਸ਼ੇਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਪਰੇਸ਼ਾਨ ਸੀ। ਸੇਮ ਦੀ ਸਮੱਸਿਆ ਕਾਰਨ ਜ਼ਮੀਨ 'ਚ ਫਸਲ ਦੀ ਪੈਦਾਵਾਰ ਨਾ ਹੋਣ ਦੇ ਚਲਦਿਆਂ ਪਰੇਸ਼ਾਨ ਚਲ ਰਹੇ ਯੂਵਾ ਕਿਸਾਨ ਨੇ ਨਹਿਰ 'ਚ ਛਲਾਂਗ ਮਾਰ ਕੇ ਜਾਨ ਦੇ ਦਿੱਤੀ। ਪਰਿਵਾਰ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀ ਆਰਥਿਕ ਸਹਾਇਤਾ ਕਰੇ ਤੇ ਕਰਜ਼ਾ ਮੁਆਫ ਕਰ ਕੇ ਉਨ੍ਹਾਂ ਨੂੰ ਰਾਹਤ ਦੇਵੇ।
ਤੰਦੂਰ ਦੀ ਇਕ ਚੰਗਿਆੜੀ ਨਾਲ ਰਾਖ ਹੋ ਸਕਦੈ ਹਨ ਲੱਖਾਂ ਦੇ ਟਰਾਂਸਫਾਰਮਰ, ਜਾਣੋ ਪੂਰਾ ਮਾਮਲਾ
NEXT STORY