ਕੁਰਾਲੀ, (ਬਠਲਾ)- ਬੀਤੇ ਕਈ ਦਿਨਾਂ ਤੋਂ ਕੁਰਾਲੀ ਤੇ ਨਾਲ ਦੇ ਇਲਾਕੇ ਨੂੰ ਵੀ 'ਧੂੜ ਦੀ ਚਾਦਰ' ਨੇ ਆਪਣੀ ਲਪੇਟ ਵਿਚ ਲਿਆ ਹੋਇਆ ਸੀ ਪਰ ਸ਼ਨੀਵਾਰ ਤੜਕੇ 1 ਵਜੇ ਤੇਜ਼ ਮੀਂਹ ਤੇ ਹਨੇਰੀ ਆਉਣ ਨਾਲ ਮੌਸਮ ਬਿਲਕੁਲ ਸਾਫ ਹੋ ਗਿਆ। ਪਿਛਲੇ 72 ਘੰਟਿਆਂ ਤੋਂ ਵੀ ਵੱਧ ਸਮੇਂ ਤੋਂ ਲਗਾਤਾਰ ਅਸਮਾਨ ਵਿਚ ਧੂੜ ਛਾਈ ਹੋਈ ਸੀ, ਜਿਸ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋ ਚੁੱਕਾ ਸੀ। ਮੀਂਹ ਆਉਣ ਨਾਲ ਜਿਥੇ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ, ਉਥੇ ਹੀ ਕਿਸਾਨਾਂ ਨੂੰ ਵੀ ਰਾਹਤ ਮਿਲੀ ਹੈ।
2.5 ਕਰੋੜ ਦੀ ਹੈਰੋਇਨ ਸਮੇਤ ਕਾਬੂ ਸਮੱਗਲਰ ਦਾ ਰਿਮਾਂਡ ਖਤਮ, ਜੇਲ ਭੇਜਿਆ
NEXT STORY