ਲੁਧਿਆਣਾ (ਮਹੇਸ਼) : ਬਸਤੀ ਜੋਧੇਵਾਲ 'ਚ ਕਈ ਦਿਨ ਪਹਿਲਾਂ 6 ਸਾਲਾ ਦੀ ਪਰੀ ਨਾਲ ਜਬਰ-ਜ਼ਨਾਹ ਤੋਂ ਬਾਅਦ ਕੀਤੀ ਗਈ ਦਰਦਨਾਕ ਹੱਤਿਆ ਦੇ ਕੇਸ ਨੂੰ ਪੁਲਸ ਫਾਸਟ ਟਰੈਕ ਕੋਰਟ 'ਚ ਚਲਾਏ ਜਾਣ ਦੀ ਮੰਗ ਕਰੇਗੀ। ਇੰਸਪੈਕਟਰ ਮੁਹੰਮਦ ਜਮੀਲ ਨੇ ਦੱਸਿਆ ਕਿ ਮਾਮਲੇ ਨੂੰ ਦੇਖਦੇ ਹੋਏ ਪੁਲਸ ਵੱਲੋਂ ਜਲਦ ਹੀ ਇਕ ਪਟੀਸ਼ਨ ਦਾਇਰ ਕਰ ਕੇ ਇਸ ਕੇਸ ਨੂੰ ਫਾਸਟ ਟਰੈਕ ਕੋਰਟ 'ਚ ਚਲਾਏ ਜਾਣ ਦੀ ਮੰਗ ਕੀਤੀ ਜਾਵੇਗੀ ਤਾਂ ਕਿ ਇਸ ਤਰ੍ਹਾਂ ਦੇ ਅਪਰਾਧੀਆਂ ਦੇ ਦਿਲਾਂ 'ਚ ਖੌਫ ਪੈਦਾ ਹੋਵੇ। ਪੀੜਤ ਪਰਿਵਾਰ ਨੂੰ ਜਲਦ ਇਨਸਾਫ ਮਿਲ ਸਕੇ ਅਤੇ ਕਾਨੂੰਨ ਪ੍ਰਤੀ ਲੋਕਾਂ ਦਾ ਵਿਸ਼ਵਾਸ ਬਹਾਲ ਰਹੇ। ਉਨ੍ਹਾਂ ਨੇ ਕਿਹਾ ਕਿ ਕੋਰਟ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਪੁਲਸ ਦੇ ਕੋਲ ਦੋਸ਼ੀ ਦੇ ਖਿਲਾਫ ਠੋਸ ਸਬੂਤ ਹਨ ਅਤੇ ਪੁਲਸ ਕੋਰਟ 'ਚ ਪ੍ਰਭਾਵੀ ਢੰਗ ਨਾਲ ਕੇਸ ਪੇਸ਼ ਕਰੇਗੀ ਜਿਸ ਦੀ ਮੁਕੰਮਲ ਤਿਆਰੀ ਜਲਦ ਹੀ ਪੂਰੀ ਕਰ ਲਈ ਜਾਵੇਗੀ।
ਵਿੱਤ ਮੰਤਰੀ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਬਜਟ 'ਚ ਵਿਖਾਇਆ ਅੰਗੂਠਾ!
NEXT STORY