helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, MAR 09, 2025
ਸੁਨੰਦਾ ਸ਼ਰਮਾ ਦੇ ਸਪੋਰਟ 'ਚ ਆਈ ਪੰਜਾਬੀ ਅਦਾਕਾਰਾ...
ਵਿਰਾਟ ਕੋਹਲੀ ਨੂੰ ਮਿਲੇਗਾ 17 ਸਾਲਾਂ ਦੀ ਮਿਹਨਤ ਦਾ...
ਅਮਰੀਕਾ 'ਚ ਮੁੜ ਹਿੰਦੂ ਮੰਦਰ 'ਤੇ ਹਮਲਾ, ਲਿਖੇ ਗਏ...
ਸੀਰੀਆ ਹਿੰਸਾ: ਮ੍ਰਿਤਕਾਂ ਦੀ ਗਿਣਤੀ 1,000 ਤੋਂ ਪਾਰ
ਪੰਜਾਬ
ਮਨੋਰੰਜਨ
Photos
Videos
ਫਤਿਹਗੜ੍ਹ ਸਾਹਿਬ (ਜੱਜੀ) : ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸੰਤ ਬਾਬਾ ਦਲਵਾਰਾ ਸਿੰਘ ਜੀ ਰੋਹੀਸਰ ਵਾਲੇ ਤੇ ਮੰਡੀ ਗੋਬਿੰਦਗੜ੍ਹ ਦੇ ਰਣਧੀਰ ਸਿੰਘ ਪੱਪੀ ਨੂੰ ਅਣਪਛਾਤੇ ਫੋਨ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਸਮਾਚਾਰ ਹੈ। ਅੱਜ ਉਕਤ ਤਿੰਨੇ ਵਿਅਕਤੀ ਆਪਣੇ ਸਾਥੀਆਂ ਸਮੇਤ ਐੱਸ. ਪੀ. ਜਾਂਚ ਹਰਪਾਲ ਸਿੰਘ ਨੂੰ ਮਿਲੇ ਤੇ ਮੰਗ-ਪੱਤਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਅਮਲੋਹ ਦੇ ਹਲਕਾ ਇੰਚਾਰਜ ਰਾਜੂ ਖੰਨਾ ਨੇ ਕਿਹਾ ਕਿ ਉਸ ਨੂੰ ਬੀਤੀ ਰਾਤ ਕਈ ਵਾਰ ਫੋਨ ਆਇਆ ਪਰ ਉਸ ਨੇ ਚੁੱਕਿਆ ਨਹੀਂ। ਉਨ੍ਹਾਂ ਕਿਹਾ ਕਿ ਇਸੇ ਫੋਨ ਨੰਬਰ ਤੋਂ ਲੱਗਭਗ 2 ਮਹੀਨੇ ਪਹਿਲਾਂ ਵੀ ਉਨ੍ਹਾਂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਉਸ ਤੋਂ ਬਾਅਦ ਇਹ ਨੰਬਰ ਬੰਦ ਆਉਣ ਲੱਗਾ ਸੀ।
ਰਣਧੀਰ ਸਿੰਘ ਮੰਡੀ ਗੋਬਿੰਦਗੜ੍ਹ ਨੇ ਦੱਸਿਆ ਕਿ ਉਸ ਨੂੰ ਅਣਜਾਣ ਫੋਨ ਨੰਬਰ ਤੋਂ ਫੋਨ ਆਇਆ ਤੇ ਇਕ ਵਿਅਕਤੀ ਮੰਦਾ-ਚੰਗਾ ਬੋਲਣ ਲੱਗਾ ਤੇ ਕਹਿਣ ਲੱਗਾ ਕਿ ਤੂੰ ਸਾਡੇ ਬੰਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ ਇਸ ਲਈ ਤੈਨੂੰ ਦੇਖਾਂਗੇ, ਉਸ ਨੇ ਇਹ ਵੀ ਕਿਹਾ ਕਿ ਡੀ. ਆਈ. ਜੀ. ਸਾਹਿਬ ਹੁਣ ਤੈਨੂੰ ਫੋਨ ਕਰਨਗੇ, ਇਸ ਤੋਂ ਬਾਅਦ ਇਕ ਹੋਰ ਅਣਜਾਣ ਫੋਨ ਨੰਬਰ ਤੋਂ ਫੋਨ ਆਇਆ ਤੇ ਇਹ ਫੋਨ ਵਾਲਾ ਵਿਅਕਤੀ ਕਹਿਣ ਲੱਗਾ ਕਿ ਮੈਂ ਡੀ. ਆਈ. ਜੀ. ਮਨਪ੍ਰੀਤ ਚੰਡੀਗੜ੍ਹ ਬੋਲ ਰਿਹਾ ਹਾਂ ਤੇ ਉਹ ਵੀ ਇਸੇ ਤਰ੍ਹਾਂ ਮੰਦਾ-ਚੰਗਾ ਬੋਲਣ ਲੱਗਾ ਤੇ ਉਸ ਨੇ ਫੋਨ ਕੱਟ ਦਿੱਤਾ।
ਇਸ ਸਬੰਧੀ ਐੱਸ. ਪੀ. ਜਾਂਚ ਹਰਪਾਲ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਰਾਜੂ ਖੰਨਾ, ਰਣਧੀਰ ਸਿੰਘ ਪੱਪੀ ਤੇ ਬਾਬਾ ਦਲਵਾਰਾ ਸਿੰਘ ਦੀ ਸ਼ਿਕਾਇਤ ਮਿਲ ਗਈ ਹੈ। ਉਹ ਇਨ੍ਹਾਂ ਮੋਬਾਇਲ ਨੰਬਰਾਂ ਦੀ ਜਾਂਚ ਕਰਵਾ ਕੇ ਜੋ ਵੀ ਦੋਸ਼ੀ ਹੋਵੇਗਾ, ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨਗੇ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਬੁਲਾਰੇ ਐਡ. ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਪੰਜਾਬ 'ਚ ਵਧ ਰਹੇ ਅਪਰਾਧ ਕਾਰਣ ਲੋਕਾਂ 'ਚ ਡਰ ਦਾ ਮਾਹੌਲ ਹੈ ਤੇ ਕੈਪਟਨ ਸਰਕਾਰ ਕਾਨੂੰਨ ਵਿਵਸਥਾ ਨੂੰ ਲਾਗੂ ਕਰਨ 'ਚ ਪੂਰੀ ਤਰ੍ਹਾਂ ਫੇਲ ਸਾਬਿਤ ਹੋ ਰਹੀ ਹੈ।
ਜਲੰਧਰ ਦੇ 'ਪੀ. ਪੀ. ਆਰ. ਮਾਲ' 'ਚ ਕਈ ਥਾਣਿਆਂ ਦੀ ਪੁਲਸ ਵਲੋਂ ਛਾਪਾ (ਵੀਡੀਓ)
Stories You May Like
ਧੋਖਾਧੜੀ ਦੇ ਦੋਸ਼ 'ਚ ਭਾਰਤੀ ਸਮੇਤ 7 ਗ੍ਰਿਫ਼ਤਾਰ
ਹਾਈ ਅਲਰਟ 'ਤੇ ਪੰਜਾਬ, ਇਸ ਇਲਾਕੇ 'ਚ 5000 ਪੁਲਸ ਮੁਲਾਜ਼ਮਾਂ ਦੀ ਕਰ 'ਤੀ...
ਪੰਜਾਬ 'ਚ ਰਜਿਸਟਰੀਆਂ ਬਣਵਾਉਣ ਵਾਲੇ ਦੇਣ ਧਿਆਨ, ਵੱਡੀ ਅਪਡੇਟ ਆਈ ਸਾਹਮਣੇ
Champions Trophy ਫਾਈਨਲ 'ਚ ਵਿਰਾਟ ਕੋਹਲੀ ਬਣਾ ਸਕਦੇ ਹਨ ਇਹ 3 ਵੱਡੇ ਰਿਕਾਰਡ
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ UK ਦੀ ਕੰਪਨੀ ਵੱਲੋਂ craft drinks 'ਚ ਭਾਰਤੀਆਂ...
50 ਹਜ਼ਾਰ ਅਮਰੀਕੀ ਡਾਲਰ ਤੋਂ ਵੱਧ ਖਰਚਿਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ
ਪਾਕਿਸਤਾਨ 'ਚ 10 ਅੱਤਵਾਦੀ ਗ੍ਰਿਫ਼ਤਾਰ, ਪੁਲਸ ਦਾ ਵੱਡੇ ਹਮਲੇ ਨੂੰ ਨਾਕਾਮ ਕਰਨ ਦਾ...
CT 2025: ਫਾਈਨਲ 'ਚ ਵਿਰਾਟ-ਕੋਹਲੀ ਨਹੀਂ, ਇਹ ਖਿਡਾਰੀ ਬਣੇਗਾ ਗੇਮ ਚੇਂਜਰ, ਸਾਹਮਣੇ...
ਮਹਾਦੋਸ਼ ਦਾ ਸਾਹਮਣਾ ਕਰ ਰਹੇ ਦੱਖਣੀ ਕੋਰੀਆਈ ਰਾਸ਼ਟਰਪਤੀ ਜੇਲ੍ਹ ਤੋਂ ਰਿਹਾਅ
ਪਾਕਿਸਤਾਨ 'ਚ ਭਾਰਤ ਦੇ ਇਕ ਹੋਰ ਦੁਸ਼ਮਣ ਦਾ ਅੰਤ, ISI ਏਜੰਟ ਦੀ ਹੱਤਿਆ
15 ਸਾਲਾਂ 'ਚ ਪਹਿਲੀ ਵਾਰ ਕਿਸੇ ਕਾਤਲ ਨੂੰ ਫਾਇਰਿੰਗ ਦਸਤੇ ਦੁਆਰਾ ਮੌਤ ਦੀ ਸਜ਼ਾ
ਨੇਪਾਲ 'ਚ ਦੋ ਵਾਰ ਲੱਗੇ ਭੂਚਾਲ ਦੇ ਝਟਕੇ
ਆਸਟ੍ਰੇਲੀਆ 'ਚ ਭਾਰਤੀ ਭਾਈਚਾਰੇ ਦੇ ਆਗੂ ਨੂੰ 40 ਸਾਲ ਦੀ ਸਜ਼ਾ
ਟੋਰਾਂਟੋ ਪੱਬ 'ਚ ਗੋਲੀਬਾਰੀ, ਦਰਜਨਾਂ ਲੋਕ ਜ਼ਖਮੀ
ਪਾਕਿਸਤਾਨ ਦੀ ਚਿਤਾਵਨੀ, 31 ਮਾਰਚ 'ਚ ਦੇਸ਼ ਛੱਡ ਦੇਣ ਗੈਰ ਕਾਨੂੰਨੀ ਪ੍ਰਵਾਸੀ ਨਹੀਂ...
ਆਪ੍ਰੇਸ਼ਨ ਸੀਲ-9 : 7ਵੇਂ ਦਿਨ ਸੂਬੇ ਭਰ ’ਚ 687 ਥਾਵਾਂ 'ਤੇ ਛਾਪੇਮਾਰੀ, 111 ਨਸ਼ਾ...
ਪੰਜਾਬ 'ਚ ਇਕ ਵਾਰ ਫਿਰ ਮੌਸਮ 'ਚ ਆਵੇਗਾ ਵੱਡਾ ਬਦਲਾਅ, ਪੜ੍ਹ ਲਓ ਖ਼ਬਰ
ਸੀਰੀਆ 'ਚ ਸੰਘਰਸ਼ ਜਾਰੀ, 200 ਤੋਂ ਵੱਧ ਲੋਕਾਂ ਦੀ ਮੌਤ
Subscribe Now!