ਜਲੰਧਰ/ਚੰਡੀਗੜ੍ਹ : ਬੋਰਵੈੱਲ 'ਚ ਡਿੱਗੇ ਫਤਿਹਵੀਰ ਦਾ ਪੀ. ਜੀ. ਆਈ. ਡਾਕਟਰਾਂ ਵਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ। ਮੁੱਢਲੀ ਜਾਂਚ ਨੂੰ ਦੇਖਦੇ ਹੋਏ ਪੀ. ਜੀ. ਆਈ. ਨੇ ਇਕ ਬਿਆਨ ਜਾਰੀ ਕੀਤਾ ਹੈ ਕਿ ਫਤਿਹਵੀਰ ਦੀ ਮੌਤ ਕੁਝ ਦਿਨ ਪਹਿਲਾਂ ਹੀ ਹੋ ਗਈ ਸੀ। ਦੱਸਣਯੋਗ ਹੈ ਕਿ ਅੱਜ ਮੰਗਲਵਾਰ ਸਵੇਰੇ ਬੋਰਵੈੱਲ 'ਚੋਂ ਫਤਿਹਵੀਰ ਸਿੰਘ ਨੂੰ ਬਾਹਰ ਕੱਢ ਲਿਆ ਗਿਆ ਸੀ, ਜਿੱਥੇ ਪੀ. ਜੀ. ਆਈ. ਡਾਕਟਰਾਂ ਨੇ ਫਤਿਹਵੀਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ। ਮ੍ਰਿਤਕ ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਪੀ. ਜੀ. ਆਈ. ਦੇ ਡਾਕਟਰਾਂ ਵਲੋਂ 10 ਵਜੇ ਕੀਤਾ ਗਿਆ ਹੈ। ਇਸ ਦੇ ਲਈ ਡਾਕਟਰਾਂ ਦਾ ਵਿਸ਼ੇਸ਼ ਪੈਨਲ ਬਣਾਇਆ ਗਿਆ ਸੀ। ਡਾਕਟਰਾਂ ਮੁਤਾਬਕ ਜਦੋਂ ਫਤਿਹਵੀਰ ਨੂੰ ਪੀ. ਜੀ. ਆਈ. ਲਿਆਂਦਾ ਗਿਆ ਤਾਂ ਉਸ ਦਾ ਸਰੀਰ ਗਲ ਚੁੱਕਿਆ ਸੀ।
ਦੱਸਣਯੋਗ ਹੈ ਕਿ 2 ਸਾਲਾ ਦਾ ਮਾਸੂਮ ਫਤਿਹਵੀਰ ਆਖਿਰਕਾਰ ਜ਼ਿੰਦਗੀ ਦੀ ਜੰਗ ਹਾਰ ਗਿਆ। 120 ਫੁੱਟ ਦੀ ਡੂੰਘਾਈ ਤੱਕ 5 ਦਿਨ ਜ਼ਿੰਦਗੀ ਲਈ ਲੜਦਿਆਂ ਫਤਿਹ ਅੱਜ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਗਿਆ। 6 ਜੂਨ ਨੂੰ ਘਰ ਦੇ ਬਾਹਰ ਬੋਰਵੈੱਲ 'ਚ ਡਿੱਗੇ ਫਤਿਹ ਨੂੰ ਕੱਢਣ ਲਈ 110 ਘੰਟਿਆਂ ਤੱਕ ਦਾ ਲੰਮਾ ਰੈਸਕਿਊ ਆਪਰੇਸ਼ਨ ਚੱਲਿਆ ਸੀ। ਪਿੰਡ ਸ਼ੇਰੋ ਦੇ ਸ਼ਮਸ਼ਾਨਘਾਟ ਵਿਖੇ ਫਤਿਹਵੀਰ ਸਿੰਘ ਦੀਆਂ ਆਖਰੀ ਰਸਮਾਂ ਪੂਰੀਆਂ ਕੀਤੀਆਂ ਗਈਆਂ ਅਤੇ ਨਮ ਅੱਖਾਂ ਨਾਲ ਫਤਿਹਵੀਰ ਨੂੰ ਪਿਤਾ ਵਲੋਂ ਅਗਨੀ ਭੇਂਟ ਕੀਤੀ ਗਈ।
ਤਰੁਣ ਚੁੱਘ ਨੇ ਫਤਿਹਵੀਰ ਦੀ ਮੌਤ 'ਤੇ ਪ੍ਰਗਟਾਇਆ ਦੁੱਖ
NEXT STORY