ਚੰਡੀਗੜ੍ਹ/ਜਲੰਧਰ : ਫਤਿਹਵੀਰ ਮਾਮਲੇ ਵਿਚ ਆਖਿਰਕਾਰ ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਾਗ ਖੁੱਲ੍ਹ ਗਈ ਹੈ ਅਤੇ ਇਸ ਵਾਰ ਜਾਗ ਅਜਿਹੀ ਖੁੱਲ੍ਹੀ ਹੈ ਕਿ ਹੁਣ ਪੰਜਾਬ 'ਚ ਬੋਰਵੈੱਲ ਖੁੱਲ੍ਹੇ ਛੱਡਣ ਵਾਲਿਆਂ ਦੀ ਖੈਰ ਨਹੀਂ ਹੋਵੇਗੀ। ਕੈਪਟਨ ਨੇ ਬੋਰ ਖੁੱਲ੍ਹੇ ਛੱਡਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਅਤੇ ਪੰਜਾਬ ਭਰ ਦੇ ਡੀ. ਸੀ. ਸਾਹਿਬਾਨ ਨੂੰ ਨਿਰਦੇਸ਼ ਦਿੱਤੇ ਹਨ ਕਿ ਅਜਿਹੇ ਖੁੱਲ੍ਹੇ ਬੋਰਵੈੱਲਾਂ ਦੀ ਪਛਾਣ ਕੀਤੀ ਅਤੇ ਬੋਰ ਖੁੱਲ੍ਹੇ ਛੱਡਣ ਵਾਲਿਆਂ ਖਿਲਾਫ 24 ਘੰਟਿਆਂ ਵਿਚ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਸ ਦੀ ਰਿਪੋਰਟ ਦਿੱਤੀ ਜਾਵੇ।
ਇਸ ਲਈ ਉਨ੍ਹਾਂ ਇਕ ਹੈਲਪਲਾਈਨ ਨੰਬਰ 0172-2740397 ਵੀ ਜਾਰੀ ਕੀਤਾ ਹੈ, ਜਿਸ 'ਤੇ ਕਾਲ ਕਰਕੇ ਤੁਸੀਂ ਕੋਈ ਵੀ ਅਜਿਹੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਅਤੇ ਉਕਤ ਵਿਅਕਤੀ 'ਤੇ ਕਾਰਵਾਈ ਕਰਵਾ ਸਕਦੇ ਹੋ।
ਫਤਿਹ ਨੂੰ ਬਾਹਰ ਕੱਢਣ ਦੀ ਨਾਕਾਮੀ ਨੇ ਭਾਰਤ ਦਾ ਸਿਰ ਕੀਤਾ ਨੀਵਾਂ : ਬੈਂਸ
NEXT STORY