ਬਾਬਾ ਬਕਾਲਾ ਸਾਹਿਬ (ਰਾਕੇਸ਼) : ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਵੱਡਾ ਐਕਸ਼ਨ ਕੀਤਾ ਹੈ। ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਭੋਰਸੀ ਵਿਖੇ ਨਸ਼ਾ ਤਸਕਰ ਦੇ ਘਰ ਪੀਲਾ ਪੰਜਾ ਚਲਾਇਆ ਗਿਆ। ਐੱਸ.ਐੱਸ.ਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਰਣਜੋਤ ਸਿੰਘ ਵੱਲੋਂ ਨਜਾਇਜ਼ ਕਮਾਈ ਕਰਕੇ ਕੋਠੀ ਉਸਾਰੀ ਜਾ ਰਹੀ ਸੀ, ਜਿਸ 'ਤੇ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਘੇਰ ਲਿਆ ਸੂਬੇ ਦਾ ਇਹ ਇਲਾਕਾ, ਵੱਡੀ ਗਿਣਤੀ 'ਚ ਜਵਾਨਾਂ ਨੇ ਸਾਂਭਿਆ ਮੋਰਚਾ
ਐੱਸ. ਐੱਸ. ਪੀ. ਨੇ ਦੱਸਿਆ ਕਿ ਉਕਤ ਤਸਕਰ ਵਿਰੁੱਧ ਪਹਿਲਾਂ ਹੀ ਪੰਜ ਮਾਮਲੇ, ਉਸਦੇ ਪਿਤਾ ਉਪਰ 14 ਮਾਮਲੇ ਅਤੇ ਉਸਦੀ ਮਾਤਾ ਦੇ ਵਿਰੁੱਧ 6 ਮਾਮਲੇ ਦਰਜ ਹਨ। ਇਸੇ ਦੌਰਾਨ ਹੀ ਏ.ਡੀ.ਜੀ.ਪੀ ਐੱਮ.ਐੱਫ ਫਰੂਕੀ ਦੀ ਅਗਵਾਈ 'ਚ ਬਾਬਾ ਬਕਾਲਾ ਸਾਹਿਬ ਦੇ ਮਹੱਲਾ ਮਾਤਾ ਰਾਣੀ ਵਿਚ 'ਆਪਰੇਸ਼ਨ ਕਾਸੋ' ਤਹਿਤ ਘਰਾਂ ਦੀ ਚੈਕਿੰਗ ਕੀਤੀ ਗਈ। ਸਰਚ ਅਭਿਆਨ ਦੌਰਾਨ ਅਜਿਹੀ ਕੋਈ ਵੀ ਸ਼ੱਕੀ ਵਸਤੂ ਨਹੀਂ ਬਰਾਮਦ ਹੋਈ। ਇਸ ਮੌਕੇ ਡੀ.ਆਈ.ਜੀ ਬਾਰਡਰ ਰੇਂਜ ਸਤਿੰਦਰ ਸਿੰਘ ਤੇ ਐੱਸ.ਐੱਸ.ਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਅਕਾਲੀ ਰਾਜਨੀਤੀ ਦੇ ਸਮੀਕਰਨ ਬਦਲੇ, ਇਸ ਸੀਨੀਅਰ ਆਗੂ ਨੇ ਕਰ 'ਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਸਕਿਓਰਿਟੀ ਬੌਂਡ ਭਰਨ 'ਤੇ 2 ਖ਼ਿਲਾਫ਼ ਮਾਮਲਾ ਦਰਜ
NEXT STORY