ਪਾਤੜਾਂ (ਅਡਵਾਨੀ) : ਪਿੰਡ ਦੇਧਨਾ ਵਿਚ ਇਕ ਕਲਯੁੱਗੀ ਬਾਪ ਨੇ ਆਪਣੇ ਨੌਜਵਾਨ ਪੁੱਤ ਨੂੰ ਮਕਾਨ ਵੇਚਣ ਦੀ ਜ਼ਿੱਦ ਕਰਨ ’ਤੇ ਕੁਹਾੜੀ ਲੈ ਕੇ ਬੜੀ ਬੇਰਹਿਮੀ ਨਾਲ ਵੱਢ ਦਿੱਤਾ। ਥਾਣਾ ਘੱਗਾ ਦੀ ਪੁਲਸ ਨੂੰ ਪਤਾ ਲੱਗਣ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਪੁਲਸ ਨੇ ਮੁਲਜ਼ਮ ਵੱਲੋਂ ਵਰਤੇ ਗਏ ਹਥਿਆਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਦਿਲ ਵਲੂੰਧਰਣ ਵਾਲੀ ਘਟਨਾ, ਵਿਆਹ ਤੋਂ ਚਾਰ ਦਿਨ ਪਹਿਲਾਂ ਲਾੜੇ ਨੇ ਕੀਤੀ ਖ਼ੁਦਕੁਸ਼ੀ
ਥਾਣਾ ਘੱਗਾ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਪਿੰਡ ਦੇਧਨਾ ਦੇ ਈਸ਼ਰ ਸਿੰਘ ਨੇ ਆਪਣੇ ਹਿੱਸੇ ਦੀ ਬਣਦੀ ਜ਼ਮੀਨ ਵੇਚ ਦਿੱਤੀ ਸੀ, ਜਿਸ ਨੂੰ ਲੈ ਕੇ ਘਰ ਵਿਚ ਹਰ ਸਮੇਂ ਕਲੇਸ਼ ਰਹਿੰਦਾ ਸੀ। ਮੁਲਜ਼ਮ ਈਸ਼ਰ ਸਿੰਘ ਦੇ ਦੋ ਬੇਟੇ ਨਨ, ਜਿਸ ਦਾ ਨਾਮ ਬਲਕਾਰ ਸਿੰਘ ਅਤੇ ਗੁਰਦੀਪ ਸਿੰਘ ਹੈ। ਗੁਰਦੀਪ ਸਿੰਘ ਆਪਣੇ ਪਿਤਾ ਤੋਂ ਦੁਖੀ ਹੋ ਕੇ ਆਪਣੀ ਮਾਂ ਨੂੰ ਲੈ ਕੇ ਵੱਖ ਘਰ ਵਿਚ ਰਹਿਣ ਲੱਗ ਪਿਆ। ਮ੍ਰਿਤਕ ਬਲਕਾਰ ਸਿੰਘ ਆਪਣੇ ਪਿਤਾ ਨੂੰ ਘਰ ਵੇਚਣ ਲਈ ਵਾਰ-ਵਾਰ ਕਹਿੰਦਾ ਰਹਿੰਦਾ ਸੀ। ਮੁਲਜ਼ਮ ਈਸ਼ਰ ਸਿੰਘ ਆਪਣਾ ਘਰ ਵੇਚਣ ਲਈ ਨਹੀਂ ਮੰਨ ਰਿਹਾ ਸੀ। ਘਟਨਾ ਵਾਲੀ ਰਾਤ ਮ੍ਰਿਤਕ ਬਲਕਾਰ ਸਿੰਘ ਨੇ ਘਰ ਵਿਚ ਕਲੇਸ਼ ਕੀਤਾ ਜਿਸ ਤੋਂ ਦੁਖੀ ਹੋ ਕੇ ਕਲਯੁੱਗੀ ਪਿਓ ਈਸ਼ਰ ਸਿੰਘ ਨੇ ਪੁੱਤ ਬਲਕਾਰ ਸਿੰਘ ਦਾ ਕੁਹਾੜੀ ਨਾਲ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਮਹਿਲਾ ਨੂੰ ਮਿਲਣ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਇਸ ਦੌਰਾਨ ਗੁਆਂਢੀਆਂ ਵੱਲੋਂ ਥਾਣਾ ਘੱਗਾ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਨੂੰ ਫੋਨ ’ਤੇ ਇਤਲਾਹ ਦਿੱਤੀ ਗਈ। ਸੂਚਨਾ ਮਿਲਣ ਮਗਰੋਂ ਉਸ ’ਤੇ ਐਕਸ਼ਨ ਲੈਂਦਿਆਂ ਦੋਸ਼ੀ ਦੇ ਘਰ ’ਤੇ ਛਾਪਾ ਮਾਰਿਆ ਗਿਆ। ਐੱਸ. ਐੱਚ. ਓ. ਦੇ ਪਹੁੰਚਣ ਤੋਂ ਪਹਿਲਾਂ ਹੀ ਲਹੂ ਲੁਹਾਣ ਹੋਇਆ ਬਲਕਾਰ ਸਿੰਘ ਦਮ ਤੋੜ ਚੁੱਕਾ ਸੀ। ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਕੇ ਹਮਲੇ ਵਿਚ ਵਰਤਿਆ ਹਥਿਆਰ ਬਰਾਮਦ ਕਰਕੇ ਮੁਕੱਦਮਾ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਮੰਗਿਆ ਜਾਵੇਗਾ।
ਇਹ ਵੀ ਪੜ੍ਹੋ : ਬੇਨਕਾਬ ਹੋਇਆ ਇਕ ਹੋਰ ਦੇਹ ਵਪਾਰ ਦਾ ਕਾਲਾ ਧੰਦਾ, ਤਿੰਨ ਕੁੜੀਆਂ ਸਣੇ 9 ਵਿਅਕਤੀ ਪੁਲਸ ਨੇ ਕੀਤੇ ਕਾਬੂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕੈਪਟਨ ਸਾਬ੍ਹ! ਕਾਂਗਰਸ ਦੇ ਮੰਤਰੀ ਹੀ ਉਡਾ ਰਹੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ (ਵੀਡੀਓ)
NEXT STORY