ਪਾਤੜਾਂ (ਚੋਪੜਾ) : ਪਾਤੜਾਂ ਪੁਲਸ ਵੱਲੋਂ ਸਮਾਜ-ਵਿਰੋਧੀ ਅਨਸਰਾਂ ਵਿਰੁੱਧ ਆਰੰਭੀ ਮੁਹਿੰਮ ਤਹਿਤ ਆਪਣੇ ਘਰਾਂ ਅੰਦਰ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਪੁਲਸ ਵੱਲੋਂ ਤਿੰਨ ਔਰਤਾਂ ਸਮੇਤ 9 ਵਿਅਕਤੀਆਂ ਨੂੰ ਮੌਕੇ ’ਤੇ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਗਈ ਹੈ। ਫੜੇ ਗਏ ਕਥਿਤ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਗੈਂਗਰੇਪ ਮਾਮਲੇ ’ਚ ਸਾਹਮਣੇ ਆਈਆਂ ਗੱਲਾਂ ਨੇ ਉਡਾਏ ਹੋਸ਼, ਜਲੰਧਰੋਂ ਕਈ ਜ਼ਿਲ੍ਹਿਆਂ ’ਚ ਭੇਜੀਆਂ ਰਸ਼ੀਆ ਦੀਆਂ ਕੁੜੀਆਂ
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪਾਤੜਾਂ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਕਿ ਸ਼ਹਿਰ ਦੇ ਹਰਮਨ ਨਗਰ ’ਚ ਗੰਦੇ ਨਾਲੇ ਨਜ਼ਦੀਕ ਕੁਝ ਔਰਤਾਂ ਵੱਲੋਂ ਭੋਲੀਆਂ-ਭਾਲੀਆਂ ਕੁੜੀਆਂ ਨੂੰ ਵਰਗਲਾ ਕੇ ਆਪਣੇ ਘਰਾਂ ’ਚ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਹੈ। ਇਸ ’ਤੇ ਪੁਲਸ ਪਾਰਟੀ ਨਾਲ ਉਕਤ ਘਰਾਂ ’ਤੇ ਛਾਪੇਮਾਰੀ ਕੀਤੀ ਗਈ ਤਾਂ ਮੌਕੇ ਤੋਂ 3 ਔਰਤਾਂ, ਧੰਦੇ ’ਚ ਸ਼ਾਮਲ 2 ਮਰਦ ਅਤੇ 4 ਗਾਹਕਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਮਹਿਲਾ ਨੂੰ ਮਿਲਣ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਗ੍ਰਿਫ਼ਤਾਰ ਗਾਹਕਾਂ ’ਚ ਘੱਗਾ ਦੇ ਰਹਿਣ ਵਾਲੇ ਜੱਜ ਸਿੰਘ ਅਤੇ ਸਤਿਗੁਰ ਸਿੰਘ, ਸੁਖਵੀਰ ਸਿੰਘ ਸੰਘੇੜਾ ਅਤੇ ਜਸਵੰਤ ਸਿੰਘ ਸ਼ਾਮਲ ਹਨ, ਜਦਕਿ ਜਿਸਮਫਰੋਸ਼ੀ ਦਾ ਧੰਦਾ ਕਰਵਾ ਰਹੇ ਗਿਰੋਹ ’ਚ ਸ਼ਾਮਲ ਜੁਮਾ ਸਿੰਘ ਅਤੇ ਉਸ ਦੀ ਪਤਨੀ ਦੀਪ ਕੌਰ, ਨਵਦੀਪ ਕੌਰ, ਚਰਨਜੀਤ ਕੌਰ ਅਤੇ ਮਕਾਨ ਮਾਲਿਕ ਤਾਰਾ ਸਿੰਘ ਵੀ ਪੁਲਸ ਸਿਕੰਜ਼ੇ ’ਚ ਫਸ ਗਏ ਹਨ। ਉਨ੍ਹਾਂ ਦੱਸਿਆ ਕਿ ਗਿਰੋਹ ਵੱਲੋਂ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਕੁੜੀਆਂ ਅਤੇ ਔਰਤਾਂ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਕੋਲ ਬੁਲਾ ਕੇ ਆਪਣੇ ਘਰਾਂ ’ਚ ਜਿਸਮਫਰੋਸ਼ੀ ਦਾ ਧੰਦਾ ਕਰਵਾਇਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਦਾਲਤ ’ਚ ਪੇਸ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਦਿਲ ਵਲੂੰਧਰਣ ਵਾਲੀ ਘਟਨਾ, ਵਿਆਹ ਤੋਂ ਚਾਰ ਦਿਨ ਪਹਿਲਾਂ ਲਾੜੇ ਨੇ ਕੀਤੀ ਖ਼ੁਦਕੁਸ਼ੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਹੈਵਾਨੀਅਤ ਦੀ ਹੱਦ ਪਾਰ : ਸੁਹਾਗਰਾਤ ’ਤੇ ਪਤੀ ਦੇ ਸਾਹਮਣੇ ਲੁਟੇਰਿਆਂ ਨੇ ਨਵ-ਵਿਆਹੁਤਾ ਨਾਲ ਕੀਤਾ ਗੈਂਗਰੇਪ
NEXT STORY