ਲੁਧਿਆਣਾ, (ਰਿਸ਼ੀ)- ਦੁਰਗਾਪੁਰੀ, ਢੰਡਾਰੀ ’ਚ ਬੁੱਧਵਾਰ ਰਾਤ ਨੂੰ ਛੱਤ ’ਤੇ ਸੁੱਤੇ 5 ਬੱਚਿਆਂ ਦੇ ਪਿਉ ਦੇ ਚਿਹਰੇ ਅਤੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਬਾਰੇ ਵੀਰਵਾਰ ਸਵਰੇ 6.30 ਵਜੇ ਉਦੋਂ ਪਤਾ ਲੱਗਾ, ਜਦੋਂ ਮ੍ਰਿਤਕ ਦੀ ਬੇਟੀ ਉਸ ਨੂੰ ਉਠਾਉਣ ਲਈ ਛੱਤ ’ਤੇ ਗਈ। ਪਤਾ ਲੱਗਦੇ ਹੀ ਘਟਨਾ ਸਥਾਨ ’ਤੇ ਪਹੁੰਚੀ ਥਾਣਾ ਫੋਕਲ ਪੁਆਇੰਟ ਦੀ ਪੁਲਸ ਜਾਂਚ ’ਚ ਜੁਟ ਗਈ।
®ਥਾਣਾ ਇੰਚਾਰਜ ਇੰਸ. ਅਮਨਦੀਪ ਸਿੰਘ ਬਰਾਡ਼ ਅਨੁਸਾਰ ਮ੍ਰਿਤਕ ਦੀ ਪਛਾਣ ਮੁਕੇਸ਼ ਕੁਮਾਰ (45) ਦੇ ਤੌਰ ’ਤੇ ਹੋਈ ਹੈ। ਪੁਲਸ ਨੇ ਭਰਾ ਰਾਕੇਸ਼ ਕੁਮਾਰ ਦੇ ਬਿਆਨ ’ਤੇ ਫਿਲਹਾਲ ਅਣਪਛਾਤੇ ਖਿਲਾਫ ਧਾਰਾ 302 ਤਹਿਤ ਕੇਸ ਦਰਜ ਕੀਤਾ ਹੈ। ਹੁਣ ਤਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਦੀਆਂ 3 ਬੇਟੀਆਂ ਅਤੇ 2 ਬੇਟੇ ਹਨ। ਘਰ ਵਿਚ ਹੀ ਉਸ ਦੀ ਕਰਿਆਨਾ ਸ਼ਾਪ ਹੈ। ਪਤਨੀ ਸੰਗੀਤਾ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਪੱਖਾ ਖਰਾਬ ਹੋਣ ਕਾਰਨ ਪਤੀ ਸੌਣ ਲਈ ਛੱਤ ’ਤੇ ਚਲਾ ਗਿਆ। ਕੁੱਝ ਸਮੇਂ ਬਾਅਦ ਇਕ ਬੇਟਾ ਵੀ ਛੱਤ ’ਤੇ ਚਲਾ ਗਿਆ ਪਰ ਉਹ 5 ਸਾਲਾਂ ਤੋਂ ਕਿਰਾਏ ’ਤੇ ਪਹਿਲੀ ਮੰਜ਼ਿਲ ’ਤੇ ਰਹਿ ਰਹੇ ਜੋਡ਼ੇ ਦੇ ਕਮਰੇ ਵਿਚ ਜਾ ਕੇ ਸੌਂ ਗਿਆ। ਸਵੇਰੇ ਜਦੋਂ ਬੇਟੀ ਨਿਸ਼ਾ ਪਿਤਾ ਨੂੰ ਉਠਾਉਣ ਲਈ ਛੱਤ ’ਤੇ ਗਏ ਤਾਂ ਉਸ ਦੀ ਲਹੂ-ਲੁਹਾਨ ਹਾਲਤ ਵਿਚ ਲਾਸ਼ ਪਈ ਦੇਖ ਕੇ ਚਿਲਾਉਣਾ ਸ਼ੁਰੂ ਕਰ ਦਿੱਤਾ।
ਪੁਲਸ ਅਨੁਸਾਰ ਵਾਰਦਾਤ ਵਿਚ ਵਰਤਿਆ ਹਥਿਆਰ ਮੌਕੇ ਤੋਂ ਬਰਾਮਦ ਨਹੀਂ ਹੋਇਆ। ਸ਼ੁੱਕਰਵਾਰ ਨੂੰ ਲਾਸ਼ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਇਆ ਜਾਵੇਗਾ। ਉਥੇ ਸੂਤਰਾਂ ਅਨੁਸਾਰ ਪੁਲਸ ਕਈ ਸ਼ੱਕੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰ ਰਹੀ ਹੈ।
ਚਿਲਾਉਣ ਦੀਆਂ ਨਹੀਂ ਆਈਆਂ ਆਵਾਜ਼ਾਂ
ਪੁਲਸ ਅਨੁਸਾਰ ਹਤਿਆਰਾ ਬਾਹਰੋਂ ਦਾਖਲ ਨਹੀਂ ਹੋਇਆ ਹੈ, ਕਿਉਂਕਿ ਕੋਈ ਵੀ ਕੰਧ ਅਤੇ ਗੇਟ ’ਤੇ ਨਿਸ਼ਾਨ ਨਹੀਂ ਹੈ। ਉਥੇ ਦੂਜੇ ਪਾਸੇ ਮੁਕੇਸ਼ ਦੇ ਸਰੀਰ ’ਤੇ ਜਿੰਨੇ ਵਾਰ ਹੋਏ ਹਨ, ਉਸ ਨਾਲ ਉਹ ਜ਼ਰੂਰ ਚੀਕਿਅਾ ਹੋਵੇਗਾ ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚੀਕਾਂ ਦੀਆਂ ਆਵਾਜ਼ਾਂ ਨਹੀਂ ਸੁਣੀਆਂ, ਇਹ ਗੱਲ ਪੁਲਸ ਦੇ ਗਲੇ ਨਹੀਂ ਉਤਰ ਰਹੀ।
45 ਲੱਖ ਦੀ ਧੋਖਾਦੇਹੀ ਕਰਨ ਵਾਲਾ 18 ਕੇਸਾਂ ਦਾ ਭਗੌਡ਼ਾ ਗ੍ਰਿਫਤਾਰ
NEXT STORY