ਪੰਚਕੂਲਾ/ਮੋਰਨੀ, (ਮੁਕੇਸ਼, ਅਨਿਲ) : ਕੁਰੂਕਸ਼ੇਤਰ ਪੁਲਸ ਨੇ ਪੰਚਕੂਲਾ ਪੁਲਸ ਦੀ ਮਦਦ ਨਾਲ ਮੋਰਨੀ ਦੇ ਸ਼ੇਰ ਗੁੱਜਰਾਂ ਪਿੰਡ ਨੇੜੇ ਜੰਗਲ 'ਚੋਂ ਤਿੰਨ ਬੱਚਿਆਂ ਦੀਆਂ ਲਾਸ਼ਾਂ ਵਿਚੋਂ ਸਭ ਤੋਂ ਵੱਡੇ ਬੱਚੇ ਸਮੀਰ ਦੀ ਲਾਸ਼ ਦਾ ਪੋਸਟਮਾਰਟਮ ਪੰਚਕੂਲਾ ਦੇ ਸੈਕਟਰ-6 ਸਥਿਤ ਜਨਰਲ ਹਸਪਤਾਲ 'ਚ ਦੋ ਡਾਕਟਰਾਂ ਦੀ ਮੌਜੂਦਗੀ 'ਚ ਹੋਇਆ। ਦੱਸਿਆ ਜਾ ਰਿਹਾ ਹੈ ਕਿ ਗੋਲੀ ਕਾਫੀ ਨੇੜਿਓਂ ਲੱਗਣ ਕਾਰਨ ਉਸ ਦੇ ਸਿਰ ਦੇ ਆਰ-ਪਾਰ ਹੋ ਗਈ ਸੀ। ਇਸ ਲਈ ਪੋਸਟਮਾਰਟਮ 'ਚ ਗੋਲੀ ਨਹੀਂ ਮਿਲੀ। ਖਬਰ ਲਿਖੇ ਜਾਣ ਤੱਕ ਹੋਰ ਦੋਵੇਂ ਬੱਚਿਆਂ ਦਾ ਪੋਸਟਮਾਰਟਮ ਨਹੀਂ ਹੋਇਆ ਸੀ। ਸਮਾਂ ਜ਼ਿਆਦਾ ਹੋ ਜਾਣ ਕਾਰਨ ਡਾਕਟਰਾਂ ਦਾ ਕਹਿਣਾ ਸੀ ਕਿ ਇਨ੍ਹਾਂ ਦਾ ਪੋਸਟਮਾਰਟਮ ਬੁੱਧਵਾਰ ਨੂੰ ਹੋਵੇਗਾ। ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਤਿੰਨਾਂ ਬੱਚਿਆਂ ਦੀ ਹੱਤਿਆ ਨੂੰ ਅੰਜਾਮ ਦੇਣ ਲਈ ਪਿਤਾ ਸੋਹਨ ਉਰਫ ਸੋਨੂੰ ਮਲਿਕ ਨੇ ਆਪਣੇ ਚਚੇਰੇ ਭਰਾ ਜਗਦੀਪ ਨੂੰ ਤਿਆਰ ਕੀਤਾ ਸੀ। ਦੇਸੀ ਕੱਟਾ ਖਰੀਦਣ ਤੋਂ ਬਾਅਦ ਖੇਤਾਂ 'ਚ ਲਿਜਾ ਕੇ ਗੋਲੀ ਚਲਾਉਣ ਲਈ ਟ੍ਰੇਨਿੰਗ ਦਿੰਦਾ ਸੀ। ਇਸ ਤੋਂ ਬਾਅਦ ਪੂਰਾ ਪਲਾਨ ਸਮਝਾਇਆ ਤੇ ਤਿੰਨਾਂ ਬੱਚਿਆਂ ਦੀ ਹੱਤਿਆ ਨੂੰ ਅੰਜਾਮ ਦਿੱਤਾ।
ਸ਼ੱਕ ਨਾ ਹੋਵੇ, ਇਸ ਲਈ ਹੱਤਿਆ ਵਾਲੇ ਦਿਨ ਵੱਡੇ ਬੱਚੇ ਨੂੰ ਕਿਹਾ ਰੇਲਵੇ ਟਿਕਟ ਖਰੀਦਣ ਲਈ
ਚਾਚਾ ਜਗਦੀਪ ਸ਼ਾਤਿਰ ਸੀ ਪਰ ਪੁਲਸ ਨੂੰ ਕੁਝ ਘੰਟਿਆਂ 'ਚ ਹੀ ਉਸਨੇ ਪੂਰਾ ਸੱਚ ਦੱਸ ਦਿੱਤਾ। ਜਾਣਕਾਰੀ ਮੁਤਾਬਿਕ ਇਕ ਮਹੀਨੇ ਤੋਂ ਜਗਦੀਪ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਜਾਣ ਦਾ ਟ੍ਰਾਇਲ ਕਰ ਰਿਹਾ ਸੀ। ਐਤਵਾਰ ਨੂੰ ਕੁਰੂਕਸ਼ੇਤਰ 'ਚ ਗੀਤਾ ਜੈਯੰਤੀ ਸਮਾਰੋਹ ਦਿਖਾਉਣ ਦੇ ਬਹਾਨੇ ਤਿੰਨਾਂ ਬੱਚਿਆਂ ਨੂੰ ਉਹ ਨਾਲ ਲੈ ਗਿਆ। ਉਸਨੇ ਰਸਤੇ 'ਚ ਸਮੀਰ ਨੂੰ ਪਾਨੀਪਤ ਲਈ ਰੇਲਵੇ ਟਿਕਟ ਲੈਣ ਲਈ ਭੇਜਿਆ। ਉਹ ਪਹਿਲਾਂ ਤੋਂ ਹੀ ਬੱਚਿਆਂ ਨੂੰ ਦੱਸ ਚੁੱਕਾ ਸੀ ਕਿ ਟਿਕਟ ਕਿਵੇਂ ਖਰੀਦੀ ਜਾਂਦੀ ਹੈ। ਇਸ ਤੋਂ ਬਾਅਦ ਬੱਚਿਆਂ ਨੂੰ ਮੋਰਨੀ ਲੈ ਆਇਆ, ਜਿਥੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ।
3 ਘੰਟਿਆਂ 'ਚ ਵੀ ਜਗਦੀਪ ਦਾ ਮਨ ਨਹੀਂ ਬਦਲਿਆ
ਬੱਚਿਆਂ ਦੇ ਦਾਦਾ ਜੀਤ ਰਾਮ ਨੇ ਦੱਸਿਆ ਕਿ ਜਗਦੀਪ ਨੂੰ ਬੱਚਿਆਂ 'ਤੇ ਥੋੜ੍ਹਾ ਵੀ ਰਹਿਮ ਨਹੀਂ ਆਇਆ। 3 ਘੰਟੇ ਉਹ ਬੱਚਿਆਂ ਦੇ ਨਾਲ ਰਿਹਾ ਤੇ ਉਨ੍ਹਾਂ ਨੂੰ ਮੋਰਨੀ ਲੈ ਕੇ ਆਇਆ। ਇਸ ਦੌਰਾਨ ਉਸਦਾ ਮਨ ਥੋੜ੍ਹਾ ਵੀ ਨਹੀਂ ਬਦਲਿਆ ਕਿ ਉਹ ਬੱਚਿਆਂ ਨੂੰ ਛੱਡ ਦੇਵੇ।
ਤਿੰਨਾਂ ਬੱਚਿਆਂ ਨੂੰ ਗੋਲੀ ਨਾਲ ਮਾਰਨ ਦਾ ਇਕ ਹੀ ਤਰੀਕਾ ਆਇਆ ਸਾਹਮਣੇ
ਪਿਹੋਵਾ ਤੋਂ ਸੀ. ਆਈ. ਏ. ਟੀਮ ਆਪਣੇ ਨਾਲ ਹਤਿਆਰੇ ਜਗਦੀਪ ਨੂੰ ਲੈ ਕੇ ਮੋਰਨੀ ਪਹੁੰਚੀ। ਉਸਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਬੱਚਿਆਂ ਦੀਆਂ ਲਾਸ਼ਾਂ ਦੀ ਸਰਚ ਕੀਤੀ। ਇਸ ਤੋਂ ਬਾਅਦ ਹਤਿਆਰੇ ਜਗਦੀਪ ਨੂੰ ਹੱਤਿਆ ਵਾਲੀ ਥਾਂ 'ਤੇ ਲੈ ਕੇ ਪਹੁੰਚੀ। ਜਗਦੀਪ ਨੇ ਇਸ਼ਾਰੇ ਨਾਲ ਦੱਸਿਆ ਕਿ ਇਥੋਂ ਸਿਮਰਨ ਨੂੰ ਗੋਲੀ ਮਾਰੀ ਤੇ ਹੇਠਾਂ ਜੰਗਲ ਦੀਆਂ ਝਾੜੀਆਂ 'ਚ ਸੁੱਟ ਦਿੱਤਾ। ਇਸ ਤੋਂ ਬਾਅਦ ਸਮੀਰ ਨੂੰ ਗੋਲੀ ਮਾਰੀ ਤੇ ਸਭ ਤੋਂ ਛੋਟੇ ਬੱਚੇ ਸਮਰ ਨੂੰ ਲੈ ਕੇ ਅੱਗੇ ਵੱਲ ਨਿਕਲ ਗਿਆ। ਉਸਨੇ ਸ਼ੇਰ ਗੁੱਜਰਾਂ ਪਿੰਡ ਨੂੰ ਪਾਰ ਕਰਨ ਤੋਂ ਬਾਅਦ ਸਮਰ ਨੂੰ ਗੋਲੀ ਮਾਰੀ ਤੇ ਲਾਸ਼ ਖਾਈ 'ਚ ਸੁੱਟ ਦਿੱਤੀ। ਤਿੰਨਾਂ ਬੱਚਿਆਂ ਨੂੰ ਗੋਲੀ ਨਾਲ ਮਾਰਨ ਦਾ ਇਕ ਹੀ ਤਰੀਕਾ ਸਾਹਮਣੇ ਆਇਆ।
ਮੋਹਾਲੀ ਪਹੁੰਚੇ ਬੰਗਲਾਦੇਸ਼ ਦੇ 20 ਡਿਪਟੀ ਕਮਿਸ਼ਨਰ, ਸਪੈਸ਼ਲ ਟ੍ਰੇਨਿੰਗ ਪ੍ਰੋਗਰਾਮ 'ਚ ਲਿਆ ਹਿੱਸਾ
NEXT STORY