Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 04, 2026

    9:06:44 PM

  • thalapathy   vijays political tsunami in tamil nadu

    ਵਿਧਾਨ ਸਭਾ ਚੋਣਾਂ : ਤਮਿਲਨਾਡੂ 'ਚ 'ਥਲਪਤੀ'...

  • bjp alliance wins big in puducherry assembly elections

    ਪੁਡੂਚੇਰੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਗਠਜੋੜ ਦੀ...

  • kerala assembly elections

    ਕੇਰਲ 'ਚ UDF ਦੀ ਹੂੰਝਾ ਫੇਰ ਜਿੱਤ, ਸਭ ਤੋਂ ਵੱਡੀ...

  • golden opportunity to work in uae

    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Mohali
  • ਮੋਹਾਲੀ ਪਹੁੰਚੇ ਬੰਗਲਾਦੇਸ਼ ਦੇ 20 ਡਿਪਟੀ ਕਮਿਸ਼ਨਰ, ਸਪੈਸ਼ਲ ਟ੍ਰੇਨਿੰਗ ਪ੍ਰੋਗਰਾਮ 'ਚ ਲਿਆ ਹਿੱਸਾ

PUNJAB News Punjabi(ਪੰਜਾਬਂ)

ਮੋਹਾਲੀ ਪਹੁੰਚੇ ਬੰਗਲਾਦੇਸ਼ ਦੇ 20 ਡਿਪਟੀ ਕਮਿਸ਼ਨਰ, ਸਪੈਸ਼ਲ ਟ੍ਰੇਨਿੰਗ ਪ੍ਰੋਗਰਾਮ 'ਚ ਲਿਆ ਹਿੱਸਾ

  • Updated: 22 Nov, 2017 08:36 AM
Mohali
deputy commissioner
  • Share
    • Facebook
    • Tumblr
    • Linkedin
    • Twitter
  • Comment

ਮੋਹਾਲੀ (ਨਿਆਮੀਆ) : ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ ਮਸੂਰੀ ਨਾਲ ਜੁੜੇ ਪ੍ਰੋਜੈਕਟ ਤਹਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਬੰਗਲਾਦੇਸ਼ ਦੇ 20 ਡਿਪਟੀ ਕਮਿਸ਼ਨਰਾਂ ਨੇ 7ਵੇਂ ਸਪੈਸ਼ਲ ਟ੍ਰੇਨਿੰਗ ਪ੍ਰੋਗਰਾਮ ਵਿਚ ਹਿੱਸਾ ਲਿਆ। ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪੁੱਜਣ 'ਤੇ ਸਮੂਹ ਡਿਪਟੀ ਕਮਿਸ਼ਨਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਵਰਣਨਯੋਗ ਹੈ ਕਿ ਬੰਗਲਾਦੇਸ਼ ਦੇ ਡਿਪਟੀ ਕਮਿਸ਼ਨਰ ਜ਼ਿਲੇ ਦੇ ਸਿਵਲ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਦੇ ਕੰਮਕਾਜ ਦੀ ਜਾਣਕਾਰੀ ਲੈਣ ਪੁੱਜੇ ਹੋਏ ਸਨ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਬੰਗਲਾਦੇਸ਼ ਦੇ ਡਿਪਟੀ ਕਮਿਸ਼ਨਰਾਂ ਨੂੰ ਮੋਹਾਲੀ ਜ਼ਿਲੇ ਵਿਚ ਪੁੱਜਣ 'ਤੇ ਜੀ ਆਇਆਂ ਆਖਿਆ। ਸਪਰਾ ਨੇ ਪ੍ਰੈਜ਼ੈਂਟੇਸ਼ਨ ਵਿਚ ਜਿਥੇ ਜ਼ਿਲੇ ਦੇ ਪਿਛੋਕੜ, ਇਤਿਹਾਸਕ ਮਹੱਤਤਾ ਤੇ ਜ਼ਿਲੇ 'ਚ ਸਥਿਤ ਨਾਮਵਰ ਸੰਸਥਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਇਸ ਮੌਕੇ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਕੰਮਕਾਜ ਸਮੇਤ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸਹਾਇਕ ਕਮਿਸ਼ਨਰ (ਜਨਰਲ) ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸਬ-ਡਵੀਜ਼ਨਲ ਮੈਜਿਸਟਰੇਟਾਂ, ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ, ਸੇਵਾ ਕੇਂਦਰਾਂ ਤੇ ਫਰਦ ਕੇਂਦਰਾਂ ਦੇ ਕੰਮਕਾਜ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਪਰਾ ਨੇ ਦੱਸਿਆ ਕਿ ਟ੍ਰੇਨਿੰਗ ਪ੍ਰੋਗਰਾਮ ਦਾ ਜਿਥੇ ਡਿਪਟੀ ਕਮਿਸ਼ਨਰਾਂ ਨੂੰ ਵੱਡਾ ਫਾਇਦਾ ਹੋਵੇਗਾ, ਉਥੇ ਹੀ ਮੋਹਾਲੀ ਦੇ ਜ਼ਿਲਾ ਅਧਿਕਾਰੀਆਂ ਦੀ ਜਾਣਕਾਰੀ ਵਿਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਟ੍ਰੇਨਿੰਗ ਪ੍ਰੋਗਰਾਮ ਇਕ-ਦੂਜੇ ਦੀ ਜਾਣਕਾਰੀ ਵਿਚ ਵਾਧਾ ਕਰਨ ਲਈ ਬੇਹੱਦ ਸਹਾਈ ਹੁੰਦੇ ਹਨ।
ਇਸ ਮੌਕੇ ਪੁਲਸ ਪ੍ਰਸ਼ਾਸਨ ਵਲੋਂ ਡੀ. ਐੱਸ. ਪੀ. ਸੰਦੀਪ ਕੌਰ ਨੇ ਜ਼ਿਲੇ ਵਿਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ, ਸਿਵਲ ਤੇ ਪੁਲਸ ਪ੍ਰਸ਼ਾਸਨ ਦੇ ਤਾਲਮੇਲ ਤੇ ਪੁਲਸ ਵਲੋਂ ਸ਼ੁਰੂ ਕੀਤੀਆਂ ਹੈਲਪ ਲਾਈਨਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਜੀਵ ਕੁਮਾਰ ਨੇ ਜ਼ਿਲੇ ਵਿਚ ਚੱਲ ਰਹੀਆਂ ਰਾਜ ਤੇ ਕੇਂਦਰੀ ਸਪਾਂਸਰਡ ਸਕੀਮਾਂ ਬਾਰੇ ਜਾਣਕਾਰੀ ਦਿੱਤੀ। 
ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਮਗਨਰੇਗਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਰਵ ਸਿੱਖਿਆ ਅਭਿਆਨ ਆਦਿ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਨੂੰ ਹੇਠਲੇ ਪੱਧਰ ਤਕ ਲਾਗੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਜ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਆਦਿ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਚਰਨਦੇਵ ਸਿੰਘ ਮਾਨ ਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਪਾਲਿਕਾ ਅਰੋੜਾ ਨੇ ਵੀ ਸੰਬੋਧਨ ਕੀਤਾ। ਬੰਗਲਾਦੇਸ਼ ਦੇ ਡਿਪਟੀ ਕਮਿਸ਼ਨਰਾਂ ਨੂੰ ਫੁਲਕਾਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਸ. ਡੀ. ਐੱਮ. ਮੋਹਾਲੀ ਆਰ. ਪੀ. ਸਿੰਘ, ਐੱਸ. ਡੀ. ਐੱਮ. ਖਰੜ, ਅਮਨਿੰਦਰ ਕੌਰ ਬਰਾੜ, ਐੱਸ. ਡੀ. ਐੱਮ. ਡੇਰਾਬੱਸੀ ਪਰਮਦੀਪ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ। ਇਸ ਤੋਂ ਉਪਰੰਤ ਡਿਪਟੀ ਕਮਿਸ਼ਨਰਾਂ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਥਿਤ ਫਰਦ ਕੇਂਦਰ ਤੇ ਸੁਵਿਧਾ ਕੇਂਦਰ 'ਚ ਜਾ ਕੇ ਕੰਮਕਾਜ ਦਾ ਜਾਇਜ਼ਾ ਵੀ ਲਿਆ। ਬਾਅਦ ਵਿਚ ਡਾ. ਮੁਹੰਮਦ ਮਾਸੂਮਰ ਰਹਿਮਾਨ ਡਿਪਟੀ ਕਮਿਸ਼ਨਰ ਪਟੂਆਖਲੀ ਤੇ ਤਪਨ ਕੁਮਾਰ ਵਿਸ਼ਵਾਸ ਡਿਪਟੀ ਕਮਿਸ਼ਨਰ ਬੇਜਰਹੱਤ (ਦੋਵੇਂ ਬੰਗਲਾਦੇਸ਼ ਤੋਂ) ਨੇ ਦੱਸਿਆ ਕਿ ਭਾਵੇਂ ਬੰਗਲਾਦੇਸ਼ ਵਿਚ ਵੀ ਈ-ਗਵਰਨੈਂਸ ਦੇ ਪ੍ਰੋਗਰਾਮ ਚੱਲ ਰਹੇ ਹਨ ਤੇ ਡਿਪਟੀ ਕਮਿਸ਼ਨਰਾਂ ਦੇ ਕੰਮਕਾਜ ਵੀ ਇਕ-ਦੂਜੇ ਨਾਲ ਕਾਫੀ ਮੇਲ ਖਾਂਦੇ ਹਨ ਪਰ ਉਹ ਫਰਦ ਕੇਂਦਰਾਂ ਤੇ ਸੇਵਾ ਕੇਂਦਰਾਂ ਦੇ ਕੰਮਕਾਜ ਤੋਂ ਬੇਹੱਦ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ ਕਿ ਅਜਿਹੇ ਟ੍ਰੇਨਿੰਗ ਪ੍ਰੋਗਰਾਮ ਜਿਥੇ ਇਕ-ਦੂਜੇ ਦੇਸ਼ਾਂ ਨਾਲ ਆਪਸੀ ਸਦਭਾਵਨਾ ਤੇ ਭਾਈਚਾਰਕ ਸਾਂਝ ਮਜ਼ਬੂਤ ਕਰਦੇ ਹਨ, ਉਥੇ ਹੀ ਅਧਿਕਾਰੀਆਂ ਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ। ਇਸ ਮੌਕੇ ਸਹਾਇਕ ਪ੍ਰੋਫੈਸਰ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ ਮਸੂਰੀ ਡਾ. ਏ. ਪੀ. ਸਿੰਘ ਨੇ ਦੱਸਿਆ ਕਿ ਸੈਂਟਰ ਵਲੋਂ ਹੁਣ ਤਕ 110 ਡਿਪਟੀ ਕਮਿਸ਼ਨਰਾਂ ਸਮੇਤ 1382 ਬੰਗਲਾਦੇਸ਼ੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਤੇ ਦੋਵੇ ਦੇਸ਼ਾਂ ਦੇ ਸਮਝੌਤੇ ਤਹਿਤ ਬੰਗਲਾਦੇਸ਼ ਦੇ 1500 ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ।
 

  • ਡਿਪਟੀ ਕਮਿਸ਼ਨਰ
  • ਮੋਹਾਲੀ
  • Deputy Commissioner
  • Mohali

ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਏ : ਪੰਨੂੰ

NEXT STORY

Stories You May Like

  • wheat procurement in ferozerpur
    ਜ਼ਿਲ੍ਹੇ ਦੀਆਂ ਮੰਡੀਆਂ 'ਚ ਕਣਕ ਦੀ ਆਮਦ ਅਤੇ ਖ਼ਰੀਦ ਦਾ ਕੰਮ ਜ਼ੋਰਾਂ-ਸ਼ੋਰਾਂ ’ਤੇ : ਡਿਪਟੀ ਕਮਿਸ਼ਨਰ
  • there will be a   blackout   in ferozepur tomorrow
    ਫਿਰੋਜ਼ਪੁਰ 'ਚ ਭਲਕੇ ਹੋਵੇਗਾ 'ਬਲੈਕਆਊਟ', ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ : ਡਿਪਟੀ ਕਮਿਸ਼ਨਰ
  • borewell  prince  20 years old
    Muscle Man ਬਣ ਗਿਆ 'ਪ੍ਰਿੰਸ' ! 20 ਸਾਲ ਪਹਿਲਾਂ 100 ਫੁੱਟ ਡੂੰਘੇ ਬੋਰਵੈੱਲ 'ਚ ਮੌਤ ਨੂੰ ਦਿੱਤੀ ਸੀ ਮਾਤ
  • announcement made in punjab regarding may 20
    ਪੰਜਾਬ 'ਚ 20 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਖੜ੍ਹੀ ਹੋ ਸਕਦੀ ਵੱਡੀ ਮੁਸੀਬਤ
  • wheat arrival in the district exceeds 714015 metric tons
    ਜ਼ਿਲ੍ਹੇ 'ਚ 714015 ਮੀਟ੍ਰਿਕ ਟਨ ਤੋਂ ਵਧੇਰੇ ਹੋਈ ਕਣਕ ਦੀ ਆਮਦ : ਡਿਪਟੀ ਕਮਿਸ਼ਨਰ
  • pite camp hakumat singh wala
    ਪਾਈਟ ਕੈਂਪ ਹਕੂਮਤ ਸਿੰਘ ਵਾਲਾ ਨੌਜਵਾਨਾਂ ਨੂੰ ਰੁਜ਼ਗਾਰ ਦੇਣ ’ਚ ਪਾ ਰਿਹਾ ਅਹਿਮ ਯੋਗਦਾਨ : ਡਿਪਟੀ ਕਮਿਸ਼ਨਰ
  • big administrative reshuffle 20 officers transferred
    ਵੱਡਾ ਪ੍ਰਸ਼ਾਸਨਿਕ ਫੇਰਬਦਲ! 20 ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ, ਵੇਖੋ List
  • house prices in china have reached 20 year old levels
    ਚੀਨ ਦੇ ਪ੍ਰਾਪਰਟੀ ਬਾਜ਼ਾਰ ’ਚ ਭੂਚਾਲ, 20 ਸਾਲ ਪਹਿਲਾਂ ਦੇ ਪੱਧਰ ’ਤੇ ਪਹੁੰਚੀਆਂ ਮਕਾਨਾਂ ਦੀਆਂ ਕੀਮਤਾਂ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • big related to punjab weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਹਨ੍ਹੇਰੀ-ਤੂਫ਼ਾਨ...
  • deadbody of the girl returned from oman the family refused the last rites
    ਵੱਡੇ ਸੁਫ਼ਨੇ ਲੈ ਕੇ ਓਮਾਨ ਗਈ ਕੁੜੀ ਦੀ ਤਾਬੂਤ 'ਚ ਆਈ ਲਾਸ਼! ਮਾਂ ਨੂੰ ਕਹਿੰਦੀ ਸੀ...
  • unidentified person dies after being hit by train
    ਟ੍ਰੇਨ ਦੀ ਲਪੇਟ ’ਚ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ
  • shopkeepers target shop in jalandhar
    ਜਲੰਧਰ 'ਚ ਦੁਕਾਨ 'ਤੇ ਨੌਸਰਬਾਜ਼ਾਂ ਨੇ ਬਣਾਇਆ ਨਿਸ਼ਾਨਾ, ਸਾਮਾਨ ਖ਼ਰੀਦਣ ਦੌਰਾਨ...
  • danger looms over the country s businessmen
    ਅਮਰੀਕਾ-ਈਰਾਨ ਦੇ ਤਣਾਅ ਵਿਚਾਲੇ ਦੇਸ਼ ਦੇ ਕਾਰੋਬਾਰੀਆਂ 'ਤੇ ਮੰਡਰਾ ਰਿਹੈ ਖ਼ਤਰਾ!...
  • former punjab international hockey player harjinder chahal attacked in america
    ਪੰਜਾਬ ਦੇ ਸਾਬਕਾ ਇੰਟਰਨੈਸ਼ਨਲ ਹਾਕੀ ਖਿਡਾਰੀ ਚਾਹਲ 'ਤੇ ਅਮਰੀਕਾ 'ਚ ਹੋਇਆ ਹਮਲਾ
  • big negligence of the administration
    ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ: ਮਖਦੂਮਪੁਰਾ 'ਚ ‘ਕਾਲਾ’ ਹਨੇਰਾ, ਰੱਬ ਆਸਰੇ ਇਲਾਕਾ...
Trending
Ek Nazar
citizenship to diplomats   children

ਡਿਪਲੋਮੈਟਾਂ ਦੇ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਦੇਣ 'ਤੇ ਭੜਕਿਆ ਰੂਸ

rahul roy says he is being well taken of

'ਮੈਂ ਕੋਈ ਘਰੋਂ ਕੱਢਿਆ ਗਿਆ ਲਾਵਾਰਸ ਨਹੀਂ..!' 'ਬੁਰੇ ਹਾਲ' ਵਾਲੀਆਂ ਅਫ਼ਵਾਹਾਂ...

may to december rashifal

ਕਰੀਅਰ 'ਚ ਨਵੀਆਂ ਉੱਚਾਈਆਂ ਤੇ ਵਰ੍ਹੇਗਾ ਪੈਸੇ ਦਾ ਮੀਂਹ! 5 ਰਾਸ਼ੀਆਂ ਦੀ ਹੋ ਜਾਵੇਗੀ...

bharti singh s husband harsh rents a new flat

ਬੱਚਿਆਂ ਦੇ ਰੌਲੇ-ਰੱਪੇ ਤੋਂ ਤੰਗ ਆਏ ਭਾਰਤੀ ਸਿੰਘ ਦੇ ਪਤੀ ਹਰਸ਼, ਅੱਕ ਕੇ ਕਿਰਾਏ...

gardens struggling with intense sun and heat

ਤਿੱਖੀ ਧੁੱਪ ਤੇ ਗਰਮੀ ਨਾਲ ਸਹਿਕ ਰਹੇ ਫਲਦਾਰ ਬੂਟੇ, ਮਾਹਿਰਾਂ ਵੱਲੋਂ ਐਡਵਾਈਜ਼ਰੀ...

britain prepares plan for aviation fuel

ਅਮਰੀਕਾ-ਈਰਾਨ ਸੰਘਰਸ਼ ਵਿਚਾਲੇ ਬ੍ਰਿਟੇਨ ਨੇ ਉਡਾਣਾਂ ਦੇ ਈਂਧਨ ਨਾਲ ਜੁੜੀ ਯੋਜਨਾ...

heavy rain alert storm warning

ਅਗਲੇ ਕੁੱਝ ਘੰਟੇ ਬੇਹੱਦ ਅਹਿਮ! ਤੂਫ਼ਾਨ ਦੇ ਨਾਲ-ਨਾਲ ਭਾਰੀ ਮੀਂਹ ਦੀ ਚਿਤਾਵਨੀ,...

hindu youths in pakistan

ਪਾਕਿਸਤਾਨ 'ਚ 2 ਹਿੰਦੂ ਨੌਜਵਾਨਾਂ ਨੂੰ ਮਿਲੇਗੀ ਸਰਕਾਰੀ ਨੌਕਰੀ!

pakistan donkey meat

Donkey ਦਾ ਮਾਸ ਵੇਚ ਪਾਕਿਸਤਾਨ ਕਰੇਗਾ ਮੋਟੀ ਕਮਾਈ! ਚੀਨ ਦੀ ਧਮਕੀ ਤੋਂ ਬਾਅਦ...

tvk storming in trends

CM ਸਣੇ 15 ਮੰਤਰੀ ਰੁਝਾਨਾਂ 'ਚ ਪੱਛੜੇ ! TVK ਦੀ ਹਨੇਰੀ 'ਚ ਉੱਡ ਗਈ DMK

shooting in us

ਅਮਰੀਕਾ 'ਚ ਝੀਲ ਨੇੜੇ ਫਾਇਰਿੰਗ, ਕਈ ਲੋਕ ਜ਼ਖਮੀ

punjabis stuck in canada

ਕੈਨੇਡਾ 'ਚ ਘਰ ਖਰੀਦ ਕਸੂਤੇ ਫਸੇ ਸੈਂਕੜੇ ਪੰਜਾਬੀ

do you have hair on your fingers

ਕੀ ਤੁਹਾਡੀਆਂ ਉਂਗਲਾਂ 'ਤੇ ਵੀ ਹਨ ਵਾਲ? ਜਾਣੋ ਆਪਣੀ ਕਿਸਮਤ ਨਾਲ ਜੁੜੇ ਅਹਿਮ ਰਾਜ਼

a person from uttarakhand won the lottery in punjab and became a millionaire

ਉੱਤਰਾਖੰਡ ਦੇ ਵਿਅਕਤੀ ਦੀ ਪੰਜਾਬ 'ਚ ਨਿਕਲੀ ਲਾਟਰੀ, ਬਣਿਆ ਲਖਪਤੀ

big action by nepal government

ਨੇਪਾਲ ਸਰਕਾਰ ਦੀ ਵੱਡੀ ਕਾਰਵਾਈ, ਲਗਭਗ 1,500 'ਰਾਜਨੀਤਿਕ ਤੌਰ 'ਤੇ ਪ੍ਰੇਰਿਤ'...

journalists eu

ਪੱਤਰਕਾਰਾਂ ਵਿਰੁੱਧ ਧਮਕੀਆਂ ਅਤੇ ਦਮਨ ਦੀ ਨਿੰਦਾ ਕਰਦੀ ਹੈ EU

famous singer  s event organizer

ਮਸ਼ਹੂਰ ਗਾਇਕ ਦੇ ਈਵੈਂਟ ਆਰਗੇਨਾਈਜ਼ਰ ਦੇ ਘਰ 'ਤੇ ਫਾਇਰਿੰਗ; ਬਾਡੀਗਾਰਡ ਨੂੰ...

cervical cancer

Cervical cancer ਹਮੇਸ਼ਾ ਲਈ ਹੋਵੇਗਾ ਖ਼ਤਮ! ਇਸ ਦੇਸ਼ ਨੇ ਲੱਭ ਲਿਆ ਤਰੀਕਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬਂ ਦੀਆਂ ਖਬਰਾਂ
    • deadbody of the girl returned from oman the family refused the last rites
      ਵੱਡੇ ਸੁਫ਼ਨੇ ਲੈ ਕੇ ਓਮਾਨ ਗਈ ਕੁੜੀ ਦੀ ਤਾਬੂਤ 'ਚ ਆਈ ਲਾਸ਼! ਮਾਂ ਨੂੰ ਕਹਿੰਦੀ ਸੀ...
    • district sessions court  kotkapura firing incident
      ਹੁਣ ਜ਼ਿਲ੍ਹਾ ਸੈਸ਼ਨ ਕੋਰਟ ਚੰਡੀਗੜ੍ਹ ਵਿਚ ਚੱਲੇਗਾ ਕੋਟਕਪੂਰਾ ਗੋਲੀਕਾਂਡ ਕੇਸ
    • accident in barnala
      ਸ਼ਰਾਬ ਦੇ ਨਸ਼ੇ ’ਚ ਟੱਲੀ ਕੈਂਟਰ ਵਾਲੇ ਨੇ ਕਾਰ ਨੂੰ ਮਾਰੀ ਟੱਕਰ, ਕਾਰ ਸਵਾਰ 4...
    • punjab police asi
      ਪੰਜਾਬ ਪੁਲਸ ਦਾ ਮੁਲਾਜ਼ਮ ਹੀ ਹੋ ਗਿਆ ਫ਼ਰਾਰ! ਭਾਲ 'ਚ ਵੱਜ ਰਹੇ ਛਾਪੇ, ਹੈਰਾਨ...
    • punjab politics update
      ਪੰਜਾਬ 'ਚ ਸਿਆਸੀ ਹਲਚਲ ਤੇਜ਼! ਸਾਬਕਾ ਕੈਬਨਿਟ ਮੰਤਰੀ ਦਾ ਪੁੱਤਰ ਭਾਜਪਾ 'ਚ ਸ਼ਾਮਲ
    • inlaws started demanding dowry only 3 months after marriage
      ਵਿਆਹ ਦੇ 3 ਮਹੀਨੇ ਮਗਰੋਂ ਹੀ ਕਰਨ ਲੱਗੇ ਦਾਜ ਦੀ ਮੰਗ, ਵਿਦੇਸ਼ ਭੱਜਿਆ NRI ਪਤੀ
    • punjab bjp assembly elections punjab elections
      ਚੋਣਾਂ ਤੋਂ ਪਹਿਲਾਂ ਪੰਜਾਬ 'ਚ ਭਾਜਪਾ ਦੀ ਰਣਨੀਤੀ, ਚੁੱਕਿਆ ਜਾ ਰਿਹਾ ਇਹ ਵੱਡਾ ਕਦਮ
    • sunil jakhar s big statement regarding the victory in west bengal
      ਪੱਛਮੀ ਬੰਗਾਲ 'ਚ ਜਿੱਤ ਨੂੰ ਲੈ ਕੇ ਸੁਨੀਲ ਜਾਖੜ ਦਾ ਵੱਡਾ ਬਿਆਨ, ਜਾਣੋ ਪੰਜਾਬ...
    • ladowal toll plaza
      3 ਘੰਟਿਆਂ ਲਈ ਫ਼ਰੀ ਹੋਇਆ ਲਾਡੋਵਾਲ ਟੋਲ ਪਲਾਜ਼ਾ, ਕਿਸਾਨਾਂ ਨੇ ਕੀਤਾ ਪ੍ਰਦਰਸ਼ਨ
    • punjab new orders issued for those keeping tenants and domestic servants
      Punjab : ਕਿਰਾਏਦਾਰ ਤੇ ਘਰੇਲੂ ਨੌਕਰ ਰੱਖਣ ਵਾਲਿਆਂ ਲਈ ਨਵੇਂ ਹੁਕਮ ਜਾਰੀ, ਲਾਜ਼ਮੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +