ਮਾਲੇਰਕੋਟਲਾ (ਸ਼ਹਾਬੂਦੀਨ/ਜ਼ਹੂਰ) : ਮਾਲੇਰਕੋਟਲਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਾਲੇਰਕੋਟਲਾ ਥਾਣਾ ਸਿਟੀ-2 ਦੀ ਪੁਲਸ ਨੇ ਆਪਣੀ 7 ਸਾਲਾ ਧੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਇਕ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤਾ ਦੀ ਮਾਂ ਨੇ ਪੁਲਸ ਨੂੰ ਦਰਜ ਕਰਵਾਏ ਉਕਤ ਮਾਮਲੇ ਦੇ ਆਪਣੇ ਬਿਆਨਾਂ ’ਚ ਦੱਸਿਆ ਕਿ ਕਰੀਬ 9 ਸਾਲ ਪਹਿਲਾਂ ਮੇਰਾ ਵਿਆਹ ਮੁਹੰਮਦ ਅਕਰਮ ਪੁੱਤਰ ਅਬਦੁੱਲ ਰਸ਼ੀਦ ਵਾਸੀ ਮਾਲੇਰਕੋਟਲਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਮੇਰੇ ਤਿੰਨ ਕੁੜੀਆਂ ਪੈਦਾ ਹੋਈਆਂ। ਉਸ ਨੇ ਦੱਸਿਆ ਕਿ ਕਰੀਬ 6 ਮਹੀਨਿਆਂ ਤੋਂ ਆਪਣੇ ਪਤੀ ਨਾਲ ਘਰੇਲੂ ਲੜਾਈ-ਝਗੜਾ ਚੱਲਦਾ ਹੋਣ ਕਾਰਨ ਮੈਂ ਆਪਣੇ ਪੇਕੇ ਘਰ ਪਿਤਾ ਮੁਹੰਮਦ ਸਲੀਮ ਕੋਲ ਰਹਿੰਦੀ ਹਾਂ। ਕਰੀਬ ਪੰਜ ਦਿਨ ਪਹਿਲਾਂ 5 ਅਪ੍ਰੈਲ 2023 ਨੂੰ ਮੈਂ ਆਪਣੀਆਂ ਦੋ ਕੁੜੀਆਂ ਨੂੰ ਆਪਣੇ ਪਤੀ ਕੋਲ ਛੱਡ ਆਈ ਸੀ।
ਇਹ ਵੀ ਪੜ੍ਹੋ- ਸੰਗਰੂਰ 'ਚ ਵਾਪਰਿਆ ਭਿਆਨਕ ਹਾਦਸਾ, ਛੁੱਟੀ ਆਏ ਫ਼ੌਜੀ ਦੀ ਹੋਈ ਦਰਦਨਾਕ ਮੌਤ
ਦੋਵੇਂ ਕੁੜੀਆਂ ਆਪਣੇ ਪਤੀ ਮੁਹੰਮਦ ਅਕਰਮ ਨੂੰ ਸੌਂਪਣ ਉਪਰੰਤ ਮੈਂ ਉਸਨੂੰ ਸਪੱਸ਼ਟ ਦੱਸ ਦਿੱਤਾ ਸੀ ਕਿ ਅੱਜ ਤੋਂ ਬਾਅਦ ਇਨ੍ਹਾਂ ਦੋਵਾਂ ਕੁੜੀਆਂ ਦੀ ਦੇਖਭਾਲ ਤੁਸੀਂ ਖ਼ੁਦ ਕਰੋਗੇ। ਉਨ੍ਹਾਂ ਦੱਸਿਆ ਕਿ 2 ਦਿਨ ਪਹਿਲਾਂ ਲੰਘੀ 7 ਅਪ੍ਰੈਲ ਨੂੰ ਮੇਰੀ ਵੱਡੀ ਕੁੜੀ ਨੇ ਮੇਰੇ ਪਤੀ ਦੇ ਮੋਬਾਇਲ ਨੰਬਰ ਤੋਂ ਮੈਨੂੰ ਫੋਨ ਕਰ ਕੇ ਦੱਸਿਆ ਕਿ ਮੇਰੇ ਪੇਟ ’ਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ। ਜਿਸ ਤੋਂ ਬਾਅਦ ਮੈਂ ਸਹੁਰੇ ਘਰ ਜਾ ਕੇ ਆਪਣੀ ਕੁੜੀ ਨੂੰ ਲੈ ਆਈ। ਜਿਸਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਸਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ। ਜਿਸ ਦੌਰਾਨ ਉਸਦੀ ਕੁੜੀ ਨੇ ਦੱਸਿਆ ਕਿ ਰਾਤ ਸਮੇਂ ਉਸਦੇ ਪਿਤਾ ਨੇ ਕਥਿਤ ਤੌਰ 'ਤੇ ਉਸ ਜਬਰ-ਜ਼ਿਨਾਹ ਕੀਤਾ ਹੈ। ਥਾਣਾ ਸਿਟੀ-2 ਦੀ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਸਦੇ ਪਤੀ ਮੁਹੰਮਦ ਅਕਰਮ ਖ਼ਿਲਾਫ਼ ਨਾਬਾਲਗ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀ ਮੁਹੰਮਦ ਅਕਰਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ’ਤੇ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਚਾਵਾਂ ਨਾਲ ਸਕੂਲ ਭੇਜੇ ਇਕਲੌਤੇ ਪੁੱਤ ਦੀ ਘਰ ਪਰਤੀ ਲਾਸ਼
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
'ਕੌਮੀ ਇਨਸਾਫ਼ ਮੋਰਚੇ' ਨੂੰ ਲੈ ਕੇ ਹਾਈਕੋਰਟ 'ਚ ਸੁਣਵਾਈ, ਇਸ ਤਾਰੀਖ਼ ਤੱਕ ਨਹੀਂ ਹਟੇਗਾ ਧਰਨਾ
NEXT STORY