ਤਰਨਤਾਰਨ (ਰਮਨ) : ਬੀਤੇ ਐਤਵਾਰ ਦੇਰ ਸ਼ਾਮ ਇੱਕ 3 ਸਾਲਾ ਬੱਚੇ ਨੂੰ ਉਸਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਡਰਾਮਾ ਪਿਤਾ ਵੱਲੋਂ ਰਚਿਆ ਗਿਆ ਸੀ। ਜਦਕਿ ਬੱਚੇ ਨੂੰ ਉਸਦੇ ਪਿਤਾ ਵੱਲੋਂ ਰਸੇ ਨਾਲ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਵਗਦੇ ਸੂਏ ’ਚ ਸੁੱਟ ਦਿੱਤਾ ਗਿਆ ਸੀ। ਜਿਸ ਦੀ ਲਾਸ਼ ਨੂੰ ਮੰਗਲਵਾਰ ਸਵੇਰੇ ਪੁਲਸ ਵਲੋਂ ਬਰਾਮਦ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਨਾ ਬੀਤੇ ਦਿਨੀਂ ਐਤਵਾਰ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ ਤਿੰਨ ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰ ਸਾਇਕਲ ’ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲਿਆਂ ਵਾਲਾ ਜਾ ਰਿਹਾ ਸੀ ਤਾਂ ਰਸਤੇ ’ਚ ਤਿੰਨ ਅਣਪਛਾਤੇ ਕਾਰ ਸਵਾਰਾਂ ਵੱਲੋਂ ਉਸਦੇ ਬੇਟੇ ਗੁਰਸੇਵਕ ਸਿੰਘ ਸਮੇਤ ਮੋਬਾਈਲ ਫ਼ੋਨ ਅਤੇ 300 ਰੁਪਏ ਦੀ ਨਕਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਵੱਲੋਂ ਥਾਣਾ ਗੋਇੰਦਵਾਲ ਸਾਹਿਬ ਵਿਖੇ ਮਾਮਲਾ ਦਰਜ ਕਰਦੇ ਹੋਏ ਕਾਰ ਸਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਪੁਲਸ ਵੱਲੋ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਸ਼ੁਰੂ ਕੀਤੀ ਗਈ ਜਾਂਚ ’ਚ ਕੁਝ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਜਿਸ ਤੋਂ ਇਹ ਗੱਲ ਸਾਹਮਣੇ ਆਈ ਕਿ ਪਿਤਾ ਪੁਲਸ ਨੂੰ ਜਾਣਕਾਰੀ ਦੇਣ ’ਚ ਝੂਠ ਬੋਲ ਰਿਹਾ ਹੈ।

ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਸ ਸਾਹਮਣੇ ਇਹ ਗੱਲ ਆਈ ਕਿ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਵੱਲੋਂ ਹੀ ਉਸ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਨਜ਼ਦੀਕ ਪਿੰਡ ਜਾਮਾ ਰਾਏ ਵਿਖੇ ਸੂਏ ’ਚ ਸੁੱਟ ਦਿੱਤਾ ਗਿਆ।
ਇਹ ਵੀ ਪੜ੍ਹੋ : ਕੈਨੇਡਾ ’ਚ ਖੁੱਲ੍ਹੇਆਮ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਹੇ ਹਨ ਖਾਲਿਸਤਾਨੀ, ਬ੍ਰਿਟਿਸ਼ ਕੋਲੰਬੀਆ ਦੇ ਮੰਦਰ ’ਚ ਭੰਨਤੋੜ
ਪੁਲਸ ਵੱਲੋਂ ਘਟਨਾ ਵਾਲੀ ਜਗ੍ਹਾ ’ਤੇ ਮੁਲਜ਼ਮ ਪਿਤਾ ਦੀ ਨਿਸ਼ਾਨਦੇਹੀ ’ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਸੀ ਜਦਕਿ ਬੱਚੇ ਦੀ ਲਾਸ਼ ਨੂੰ ਮੰਗਲਵਾਰ ਸਵੇਰੇ ਪਿੰਡ ਫੈਲੋਕੇ ਵਿਖੇ ਸੂਏ ’ਚੋਂ ਗੁਰਮਤਿ ਕਰ ਲਿਆ ਗਿਆ। ਮ੍ਰਿਤਕ ਬੱਚੇ ਦੇ ਗਲੇ ’ਚ ਰੱਸੀ ਵੀ ਨਜ਼ਰ ਆ ਰਹੀ ਸੀ। ਇਸ ਸਬੰਧੀ ਮੁਲਜ਼ਮ ਪਿਤਾ ਵੱਲੋਂ ਮੈਜਿਸਟ੍ਰੇਟ ਦੇ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਪਿਤਾ ਅੰਗਰੇਜ਼ ਸਿੰਘ ਵਲੋਂ ਹੀ ਆਪਣੇ ਬੇਟੇ ਦਾ ਕਤਲ ਕੀਤਾ ਗਿਆ ਸੀ। ਕਤਲ ਦੇ ਪਿੱਛੇ ਕੀ ਕਾਰਨ ਸੀ, ਇਸ ਸਬੰਧੀ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾਂ ਗੁਰਜੀਤ ਕੌਰ ਨਮਕ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸਦੇ ਘਰ ਜਨਮ ਲਿਆ ਸੀ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਅਤੇ ਭੈਣ ਗੁਰਜੀਤ ਕੌਰ ਦਾ ਰੋ-ਰੋ ਬੁਰਾ ਹਾਲ ਹੋ ਗਿਆ ਹੈ।
ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ 'ਤੇ ਮੁੜ ਵਰ੍ਹੇ CM ਮਾਨ, ਖ਼ਾਲੀ ਖਜ਼ਾਨੇ ਦਾ ਰਾਗ ਅਲਾਪਣ ਵਾਲੇ ਤਜਰਬੇਕਾਰਾਂ ਨੇ ਲੁੱਟਿਆ ਪੰਜਾਬ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ 'ਚ ਮੰਤਰੀ ਹਰਪਾਲ ਸਿੰਘ ਚੀਮਾ ਨੇ ਲਹਿਰਾਇਆ ਤਿਰੰਗਾ ਝੰਡਾ, ਪੰਜਾਬੀਆਂ ਲਈ ਕੀਤੇ ਵੱਡੇ ਐਲਾਨ
NEXT STORY